ਮਿਤੀ 3 ਅਪ੍ਰੈਲ ਨੂੰ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਨਾਲ ਕਮੇਟੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਪਰਮਜੀਤ ਸਿੰਘ ਬੱਲ ਜੀ ਦੇ ਦਫਤਰ ਵਿਖੇ ਮੁਲਾਕਾਤ ਹੋਈ। ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਕੰਵਲਪ੍ਰੀਤ ਸਿੰਘ ਪੰਨੂ ਅਤੇ ਸੂਬਾ ਮੀਤ ਪ੍ਰਧਾਨ ਗੁਰਦੇਵ ਸਿੰਘ ਵਰਪਾਲ ਜੀ ਨੇ ਕਿਸਾਨਾਂ, ਪੰਜਾਬ ਦੇ ਪਾਣੀਆਂ, ਪੰਜਾਬ ਦੀਆਂ ਫਸਲਾਂ ਅਤੇ ਪੰਜਾਬ ਦੇ ਕਿਸਾਨਾਂ ਦੇ ਹਾਲਾਤਾਂ ਅਤੇ ਖੇਤੀਬਾੜੀ ਵਿੱਚ ਵੱਧ ਰਹੀਆਂ ਮੁਸ਼ਕਿਲਾਂ ਬਾਰੇ ਕਾਫੀ ਵਿਚਾਰ ਚਰਚਾ ਕੀਤੀ। ਜ਼ਿਲ੍ਹਾ ਪ੍ਰਧਾਨ ਰਜਵੰਤ ਸਿੰਘ ਵਡਾਲਾ ਜੀ ਦੇ ਵਿਚਾਰ ਸਨ ਕਿ ਪੰਜਾਬ ਦਾ ਹਰ ਵਿਅਕਤੀ ਚਾਹੇ ਉਹ ਕਿਸਾਨ ਹੈ ਜਾਂ ਨਹੀਂ ਪਰ ਸਭ ਦੇ ਮਸਲੇ ਇੱਕ ਹੀ ਹਨ, ਕਿਉਂਕੀ ਚਾਹੇ ਸ਼ਹਿਰੀ ਵਾਸੀ ਹਨ ਚਾਹੇ ਦਿਹਾਤੀ ਸਿੱਧੇ ਜਾਂ ਅਸਿੱਧੇ ਤੌਰ ਤੇ ਜੁੜੇ ਤਾਂ ਅਸੀਂ ਸਾਰੇ ਧਰਤੀ ਨਾਲ ਹੀ ਹੋਏ ਹਨ। ਕਿੱਤਾ ਚਾਹੇ ਹਰ ਸ਼ਖਸ ਦਾ ਕੋਈ ਵੀ ਹੋਵੇ ਪਰ ਜ਼ਰੂਰਤ ਹਰ ਸ਼ਖਸ ਦੀ ਫਸਲ ਅਤੇ ਪਾਣੀ ਹੀ ਹੈ। ਜ਼ਿਲ੍ਹਾ ਮੀਤ ਪ੍ਰਧਾਨ ਪਰਮਜੀਤ ਸਿੰਘ ਬਲ ਜੀ ਅਤੇ ਇੰਦਰਜੀਤ ਸਿੰਘ ਜੀ ਨੇ ਦੱਸਿਆ ਕਿ ਉਹ ਕਿਸਾਨ ਸੰਘਰਸ਼ ਕਮੇਟੀ ਪੰਜਾਬ ਜਥੇਬੰਦੀ ਨਾਲ ਮਿਲਕੇ ਜ਼ਿਲ੍ਹਾ ਪੱਧਰ ਤੇ ਆਪਣੇ ਜ਼ਿਲ੍ਹੇ ਦੇ ਹਰ ਪਰਿਵਾਰ, ਹਰ ਵਰਗ ਅਤੇ ਹਰ ਇਲਾਕੇ ਦੇ ਵਿਕਾਸ ਕਾਰਜਾਂ ਨੂੰ ਵਧਾਉਣਗੇ ਤਾਂ ਜੋ ਹਰ ਨਗਰ ਵਾਸੀ ਆਪਣੇ ਹੱਕ ਹਕੂਕਾਂ ਤੋਂ ਜਾਗਰੁਕ ਹੋ ਸਕੇ।
ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸਾਰੇ ਆਗੂਆਂ ਨਾਲ ਵਿਚਾਰ ਚਰਚਾ ਕਰਕੇ ਪੰਜਾਬ ਦੀ ਮਿੱਟੀ, ਪੰਜਾਬ ਦੇ ਪਾਣੀ, ਪੰਜਾਬ ਦੀਆਂ ਫ਼ਸਲਾਂ, ਪੰਜਾਬ ਦੀਆਂ ਤਕਲੀਫ਼ਾਂ ਲਈ ਕਿਸ ਕਦਰ ਸਾਡੇ ਕਿਸਾਨ ਜਥੇਬੰਦੀ ਦੇ ਆਗੂ ਚਿੰਤਤ ਹਨ ਉਹ ਮਹਿਸੂਸ ਹੋਇਆ। ਸਾਡੀਆਂ ਕਿਸਾਨ ਜਥੇਬੰਦੀਆਂ ਦਾ ਪੰਜਾਬ ਦੀ ਨੀਂਹ ਮਜ਼ਬੂਤ ਕਰਣ ਵਿੱਚ ਜੋ ਯੋਗਦਾਨ ਹੈ ਉਹ ਕਿਸੇ ਤੋਂ ਲੁਕਿਆ ਨਹੀਂ ਹੋਇਆ। ਦਿੱਲੀ ਸੰਯੁਕਤ ਕਿਸਾਨ ਮੋਰਚਾ ਫ਼ਤਿਹ ਕਰਣਾ ਇੱਕ ਬਹੁਤ ਵੱਡੀ ਜਿੱਤ ਹੈ, ਜੋ ਕਿ ਕਿਸਾਨ ਜਥੇਬੰਦੀਆਂ ਨੇ ਪੂਰੇ ਵਿਸ਼ਵ ਵਿੱਚ ਆਪਣੇ ਨਾਮ ਕਰਵਾਈ ਹੈ। ਕਿਸਾਨ ਜਥੇਬੰਦੀਆਂ ਨੇ ਜੋ ਕੁਰਬਾਨੀਆਂ ਪੰਜਾਬ ਦੀ ਆਬੋ ਹਵਾ ਤੱਕ ਲਈ ਵੀ ਦਿੱਤੀਆਂ ਹਨ, ਉਸ ਨੂੰ ਕਦੇ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਜਦੋਂ ਇਸ ਤਰਾਂ ਦੀ ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ ਨੂੰ ਮਿਲਣਾ ਹੁੰਦਾ ਹੈ ਤਾਂ ਵਿਚਾਰਾਂ ਦੀ ਸਾਂਝ ਪਾ ਕੇ ਖੁਦ ਨੂੰ ਆਪਣਾ ਮਿਆਰ ਨਿਖਾਰਣ ਵਿੱਚ ਇੱਕ ਦਿਸ਼ਾ ਮਿਲਦੀ ਹੈ। ਕਿਸਾਨ ਅੱਜ ਸਿਰਫ ਮਿੱਟੀ ਜਾਂ ਪਾਣੀ ਜਾਂ ਫ਼ਸਲਾਂ ਤੱਕ ਗੱਲ ਨਹੀਂ ਕਰਦਾ, ਕਿਸਾਨ ਅੱਜ ਪੜ੍ਹ ਲਿਖਕੇ ਇੰਨਾਂ ਕਾਬਲ ਹੋ ਚੁੱਕਾ ਹੈ ਕਿ ਅੱਜ ਉਹ ਪੰਜਾਬ ਦੇ ਹਰ ਮੁੱਦੇ ਅਤੇ ਹਰ ਮਸਲੇ ਵਿੱਚ ਅੱਗੇ ਵੱਧ ਕੇ ਆਪਣੇ ਵਿਚਾਰ ਵੀ ਰੱਖਦਾ ਹੈ ਅਤੇ ਪੰਜਾਬ ਦੇ ਸਮਾਜਿਕ ਅਤੇ ਆਰਥਿਕ ਪੱਧਰ ਨੂੰ ਉੱਚਾ ਚੁੱਕਣ ਲਈ ਵੀ ਲਗਾਤਾਰ ਕਾਰਜਸ਼ੀਲ ਹੈ। ਅੱਜ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸਾਰੇ ਸਤਿਕਾਰਤ ਆਗੂਆਂ ਨੂੰ ਮਿਲ ਕੇ ਬਹੁਤ ਵਧੀਆ ਲੱਗਾ। ਸੰਜੀਦਾ ਆਗੂ ਹੀ ਅੱਜ ਪੰਜਾਬ ਦੀ ਮੰਗ ਹੈ ਅਤੇ ਜ਼ਰੂਰਤ ਵੀ। ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਵਿੱਚ ਸਮਾਜਿਕ ਅਤੇ ਆਰਥਿਕ ਪੱਧਰ ਨੂੰ ਉੱਚਾ ਚੁੱਕਣ ਲਈ ਵਧੀਆ ਕਾਰਜ ਉਲੀਕੇ ਜਾਣਗੇ।
ਰਸ਼ਪਿੰਦਰ ਕੌਰ ਗਿੱਲ
ਲੇਖਕ, ਐਂਕਰ, ਸੰਪਾਦਕ, ਸੰਸਥਾਪਕ, ਪ੍ਰਧਾਨ- ਪੀਂਘਾਂ ਸੋਚ ਦੀਆਂ ਸਾਹਿਤ ਮੰਚ, ਪਬਲੀਕੇਸ਼ਨ, ਮੈਗਜ਼ੀਨ-ਅੰਮ੍ਰਿਤਸਰ 098886 97078
Leave a Comment
Your email address will not be published. Required fields are marked with *