ਤੂੰ ਹੀ ਜਦ ਹੋ ਗਿਆ ਬੇਗਾਨਾ,
ਸਾਨੂੰ ਕੋਈ ਆਪਣਾ ਬਣਾਵੇ ਤਾਂ ਬਣਾਵੇ ਕਿਸ ਤਰ੍ਹਾਂ।
ਤੂੰ ਹੀ ਸੁੱਟਿਆ ਅੱਖੀਆਂ ‘ਚੋਂ ਸਾਨੂੰ,
ਭਲਾਂ ਕੋਈ ਗੱਲ ਲਾਵੇ ਤਾਂ ਲਾਵੇ ਕਿਸ ਤਰ੍ਹਾਂ।
ਤਿੜਕੇ ਹੋਏ ਸ਼ੀਸ਼ੇ ਦੀਵਾਰਾਂ ਤੇ,
ਕੋਈ ਸਜਾਵੇ ਤਾਂ ਸਜਾਵੇ ਕਿਸ ਤਰ੍ਹਾਂ।
ਇਹ ਦਿਲ ਦੇ ਦਰਦ ਨੇ ਅੱਲ੍ਹੇ,
ਕੋਈ ਘੁੱਟ ਸੀਨੇ ਲਾਵੇ ਤਾਂ ਲਾਵੇ ਕਿਸ ਤਰ੍ਹਾਂ।
ਦਿਲ ਤਾਂ ਕਰਦਾ ਏ ਕਰ ਲਵਾਂ ਖੁਦਕੁਸ਼ੀ,
ਕੋਈ ਜਾਨ ਪਿੰਜਰੇ ‘ਚੋਂ ਛੁੜਾਵੇ ਤਾਂ ਛੁੜਾਵੇ ਕਿਸ ਤਰ੍ਹਾਂ।
ਜ਼ਿੰਦਗੀ ਗਾਉਂਦੀ ਏ ਗੀਤ ਬਿਰਹਾ ਦੇ,
ਗਜ਼ਲ ਕੋਈ ਪਿਆਰ ਵਾਲੀ ਦਿਲ ਗਾਵੇ ਤਾਂ ਗਾਵੇ ਕਿਸ ਤਰ੍ਹਾਂ।
ਤੂੰ ਤੇ ਅੱਖੀਆਂ ਫੇਰ ਚਾਹੇ ਸਾਥੋਂ ਹੋ ਗਿਆ ਬੇਗਾਨਾ,
ਦਿਲ ਚ ਪਿਆਰ ਤੇਰਾ ਕੋਈ ਘਟਾਵੇ ਤਾਂ ਘਟਾਵੇ ਕਿਸ ਤਰ੍ਹਾਂ।
‘ਨੀਲਮ’

(9779788365)