ਦੰਦ ਸਾਡੇ ਸਰੀਰ ਦਾ ਪ੍ਰਮੁੱਖ ਅੰਗ ਹਨ।ਦੰਦ ਨਾ ਕਿ ਸਿਰਫ ਖਾਣਾਂ ਖਾਣ ਦੇ ਕੰਮ ਆਉਂਦੇ ਹਨ ਬਲਕਿ ਮੂੰਹ ਅਤੇ ਦੰਦਾਂ ਤੋਂ ਬਾਕੀ ਸਰੀਰ ਦੀਆਂ ਬਾਕੀ ਬਿਮਾਰੀਆਂ ਬਾਰੇ ਵੀ ਪਤਾ ਲਗਾਇਆ ਜਾ ਸਕਦਾ ਹੈ। ਸਿਆਣਿਆਂ ਨੇ ਕਿਹਾ ਹੈ ਕਿ ਦੰਦ ਗਏ ਸਵਾਦ ਗਿਆ । ਖੂਬਸੂਰਤੀ ਦੇ ਨਾਲ ਨਾਲ ਦੰਦਾਂ ਦਾ ਸਿਹਤਮੰਦ ਹੋਣਾ ਵੀ ਬਹੁਤ ਜ਼ਰੂਰੀ ਹੈ। ਅੱਜ਼ ਕੱਲ ਜੋਂ ਸਾਡਾ ਖਾਣ ਪੀਣ ਹੈ ਉਹ ਮੂੰਹ ਦੇ ਦੰਦਾਂ ਬਾਰੇ ਬਹੁਤ ਹਾਨੀਕਾਰਕ ਹੈ। ਸਟ੍ਰੀਟ ਫੂਡ ਜੋਂ ਕਿ ਅੱਜ ਕੱਲ੍ਹ ਬਹੁਤ ਪ੍ਰਚਲਿਤ ਹੈ ਪਰ ਇਹ ਮੂੰਹ ਵਿੱਚ ਕੀਟਾਣੂਆਂ ਦੀ ਗਿਣਤੀ ਵਿੱਚ ਵਾਧਾ ਕਰਦਾ ਹੈ ਜਿਸ ਨਾਲ ਦੰਦ ਖ਼ਰਾਬ ਹੋ ਜਾਂਦੇ ਹਨ। ਜੇਕਰ ਅਸੀਂ ਸਹੀ ਸਮੇਂ ਤੇ ਦੰਦਾਂ ਦੇ ਡਾਕਟਰ ਨੂੰ ਨਾਂ ਦਿਖਾਵਾਂਗੇ ਤਾਂ ਮਸੂੜਿਆਂ ਅਤੇ ਜਬਾੜ੍ਹੇ ਵਿੱਚ ਰੇਸ਼ਾ ਵੀ ਪੈ ਸਕਦਾ ਹੈ।ਇਸ ਲਈ ਸਾਨੂੰ ਸਮੇਂ ਸਮੇਂ ਤੇ ਦੰਦਾਂ ਦੇ ਡਾਕਟਰ ਕੋਲ ਚੈੱਕਅਪ ਅਤੇ ਇਲਾਜ ਲਈ ਜਾਣਾਂ ਚਾਹੀਦਾ ਹੈ। ਸਮੇਂ ਸਿਰ ਇਲਾਜ ਕਰਵਾਉਣ ਨਾਲ ਦੰਦਾਂ ਵਿਚਲੀ ਖੋੜ ਭਰੀ ਜਾ ਸਕਦੀ ਹੈ ਤੇ ਦੰਦਾਂ ਦੀ ਉਮਰ ਵਧਾਈ ਜਾ ਸਕਦੀ ਹੈ। ਸਾਨੂੰ ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਦੰਦਾਂ ਦੀ ਦੇਖਭਾਲ ਅਤੇ ਸੰਭਾਲ ਦੀ ਆਦਤ ਪਾਉਣੀ ਚਾਹੀਦੀ ਹੈ। ਦਿਨ ਵਿੱਚ 2 ਵਾਰ ਬੁਰਸ਼ ਘੱਟੋ ਘੱਟ 2 ਮਿੰਟ ਲਈ ਕਰਨਾ ਬਹੁਤ ਜ਼ਰੂਰੀ ਹੈ। ਜਦੋਂ ਬੱਚਿਆਂ ਦੇ ਦੁੱਧ ਦੇ ਦੰਦ ਵਾਲੇ ਦੰਦ ਟੁੱਟਦੇ ਹਨ ਅਤੇ ਨਵੇਂ ਦੰਦ ਆਉਂਦੇ ਹਨ ਤਾਂ ਉਸ ਹਾਲਤ ਵਿੱਚ ਡਾਕਟਰ ਕੋਲ ਜਾਣਾਂ ਬਹੁਤ ਜ਼ਰੂਰੀ ਹੁੰਦਾ ਹੈ। ਜੇਕਰ ਕਿਸੇ ਬੱਚੇ ਨੂੰ ਅੰਗੂਠਾ ਚੂਸਣ ਦੀ ਆਦਤ ਹੋਵੇ ਤਾਂ ਵੀ ਦੰਦਾਂ ਵਾਲਾ ਡਾਕਟਰ ਬਹੁਤ ਮੱਦਦ ਕਰ ਸਕਦਾ ਹੈ। ਖ਼ੂਨ ਦੀ ਕਮੀਂ ਕਾਰਨ,ਪੇਟ ਖ਼ਰਾਬ ਹੋਣ ਕਾਰਨ ਜਾਂ ਫਿਰ ਹੋਰ ਬਿਮਾਰੀ ਕਾਰਨ ਮੂੰਹ ਦੇ ਵਿੱਚ ਛਾਲੇ ਹੋ ਜਾਣ ਜਾਂ ਫਿਰ ਮਿਰਚਾਂ ਲੱਗਣ ਤਾਂ ਵੀ ਦੰਦਾਂ ਵਾਲਾ ਡਾਕਟਰ ਇਸ ਦਾ ਇਲਾਜ ਕਰ ਸਕਦਾ ਹੈ।ਅਗਰ ਅਸੀਂ ਦੰਦਾਂ ਦੀ ਸਾਂਭ ਸੰਭਾਲ ਨਹੀਂ ਕਰਦੇ ਤਾਂ ਦੰਦਾਂ ਦੇ ਵਿੱਚ ਪੀਲ਼ਾਪਣ ਵੀ ਆ ਜਾਦਾਂ ਹੈ ਅਤੇ ਦੰਦ ਢਿੱਲੇ ਵੀ ਹੋ ਜਾਂਦੇ ਹਨ।ਜਿਸ ਨਾਲ ਦੰਦ ਹਿੱਲਣ ਲੱਗਦੇ ਹਨ ਅਤੇ ਮਸੂੜਿਆਂ ਵਿੱਚੋਂ ਖੂਨ ਆਉਣਾ ਸ਼ੁਰੂ ਹੋ ਜਾਦਾਂ ਹੈ। ਦੰਦਾਂ ਦੀ ਸਹੀ ਸੰਭਾਲ ਅਤੇ ਸਮੇਂ ਤੇ ਇਲਾਜ ਦੰਦਾਂ ਨੂੰ ਖ਼ਰਾਬ ਹੋਣ ਤੋਂ ਬਚਾ ਸਕਦਾ ਹੈ। ਨਸ਼ੀਲੇ ਪਦਾਰਥ ਤੰਬਾਕੂ, ਜ਼ਰਦਾ,ਬੀੜੀ, ਗੁਟਕਾ ਖਾਣ ਨਾਲ ਮੂੰਹ ਵਿੱਚ ਕੈਂਸਰ ਵਰਗੀ ਬਿਮਾਰੀ ਵੀ ਲੱਗ ਸਕਦੀ ਹੈ । ਤੰਬਾਕੂ ਨਸ਼ੇ ਦੀ ਆਦਤ ਨੂੰ ਛਡਾਉਣ ਲਈ ਵੀ ਦੰਦਾਂ ਦਾ ਡਾਕਟਰ ਇੱਕ ਮਹੱਤਵਪੂਰਣ ਰੋਲ ਅਦਾ ਕਰਦਾ ਹੈ।ਅੱਜ ਕੱਲ ਤਰੱਕੀ ਦੇ ਦੋਰ ਵਿੱਚ ਦੰਦਾਂ ਦਾ ਇਲਾਜ ਵੀ ਮਾਡਰਨ ਤਕਨੀਕ ਨਾਲ ਕੀਤਾ ਜਾਂਦਾ ਹੈ। ਪਹਿਲਾਂ ਜਿਹੜੇ ਬਜ਼ੁਰਗਾਂ ਦੇ ਦੰਦ ਟੁੱਟ ਜਾਂਦੇ ਸਨ ਉਹ ਬਜ਼ੁਰਗ ਜਿਹੜੇ ਦੰਦ ਲਗਾਉਂਦੇ ਸਨ ਉਹਨਾਂ ਦੰਦਾਂ ਨੂੰ ਵਾਰ ਵਾਰ ਮੂੰਹ ਵਿੱਚ ਲਗਾਉਣਾ ਲਾਉਣਾ ਪੈਂਦਾ ਸੀ ਪਰ ਅੱਜ ਕੱਲ ਦੰਦ ਹੱਡੀ ਵਿੱਚ ਫਿਕਸ ਕਰ ਦਿੰਤੇ ਜਾਂਦੇ ਹਨ ਅਤੇ ਸਾਰਾ ਕੁਝ ਬੜੇ ਅਰਾਮ ਨਾਲ ਖਾ ਪੀ ਸਕਦੇ ਹਾਂ।
ਡਾਕਟਰ ਭਵਨਦੀਪ ਕੌਰ ਪ੍ਰੋਫੈਸਰ ਅਤੇ ਐਚ.ਓ.ਡੀ
ਜੈਨਸਿਸ ਡੈਂਟਲ ਕਾਲਜ ਫਿਰੋਜ਼ਪੁਰ
Leave a Comment
Your email address will not be published. Required fields are marked with *