ਬੈਅ ਬਾਦੀ ਲਈ ਦਾਤਣ ,ਚਮੜੀ ਦੇ ਲਈ ਉਸਦੇ ਪੱਤੇ।।
ਫੋੜਾ ਫੁਣਸੀ ਹੋ ਗਿਆ ਹੋਵੇ ਸੱਕ ਲਾ ਲਿਓ ਕਰਕੇ ਤੱਤੇ।।
ਨਿੰਮ ਲਗਾਉ ਰੋਗਾਂ ਦੀ ਦਾਰੂ , ਛਾਵੇਂ ਬੈਠ ਪਿਆਰੀ ਕੱਤੇ।।
ਪੱਤਰ ਸੱਕ ਜੜਾਂ ਨਿੰਮ ਫਲ ਸਭ, ਇਹ ਅੰਗ ਗੁਣਾਂ ਵਿੱਚ ਰੱਤੇ।।।
ਬੇਰੀ ਲਾ ਲਓ ਬੇਸ਼ਕੀਮਤੀ ਪੱਤੇ ਸੋਨ ਭਸਮ ਨੇ।।
ਬੇਰੀ ਥੱਲੇ ਬੈਠਣ ਉਹ ਜੋ ਰਤੇ ਨਾਲ ਖਸਮ ਦੇ।।
ਸੱਕ ਉਬਾਲੋ ਪੀ ਲਓ ਮਿੱਤਰੋ ਕੇਸ ਹੁੰਦੇ ਨਹੀਂ ਚਿੱਟੇ।।
ਸਾਰਾ ਖਿੱਤਾ ਖਾਲੀ ਦਿਸਦਾ,ਲਾਉਦੇ ਰੁੱਖ ਨੀ ਮੂੰਹ ਦੁਰ ਫਿੱਟੇ।।
ਐਂਟੀ ਫੰਗਸ ਐਂਟੀ ਕੈਂਸਰ ਪੇਟ ਦੇ ਰੋਗ ਭੁਜਾਵੇ ।।
ਸੁਹੰਜਣਾ ਰੁੱਖ ਲਗਾਉ ਘਰ ਵਿੱਚ ਸੁਖ ਸਮਰਿਧੀ ਆਵੇ।।
ਗਰਭਵਤੀ ਤੇ ਲੋ ਬੀ ਪੀ ਤੇ ਕੁਝ ਕੁਝ ਅਸਰ ਦਿਖਾਵੇ।।
ਮੈਂਟਲ ਤੇ ਕਮਜ਼ੋਰ ਦਿਲਾ, ਇਨਸਾਨ ਨਾ ਇਸ ਨੂੰ ਖਾਵੇ।।
ਮੂੰਹ ਪੱਕਜੇ ਅਮਰੂਦ ਦੇ ਪੱਤੇ ਚੱਬੋ ਕਾਲਜੇ ਨਿਰਨੇ।।
ਪੇਟ ਲਈ ਫਲ ਚੰਗਾ ਤੇ ਵਿਆਹੀਆਂ ਦੇ ਦਿਨ ਫਿਰਨੇ।।
ਕਬਜ ਖੰਘ ਤੇ ਪਾਚਣ ਸਕਤੀ, ਸਭ ਤੇ ਕੰਮ ਇਹ ਕਰਦਾ।।
ਲਾਲ ਚਿੱਟਾ ਅਮਰੂਦ ਖਾਣ ਲਈ ਕਿਸਦਾ ਦਿਲ ਨੀ ਕਰਦਾ।।
ਮੰਗਤ ਸਿੰਘ ਲੌਂਗੋਵਾਲ
9878809036
Leave a Comment
Your email address will not be published. Required fields are marked with *