ਅਧਿਆਪਕ:ਪਿਆਰੇ ਬੱਚਿਓ ਕੀ ਤੁਸੀਂ ਜਾਣਦੇ ਹੋ ਕਿ ਕੁਦਰਤ ਨੇ ਆਪਣੇ ਪ੍ਰਕਿਰਤੀ ਨੂੰ ਸੰਭਾਲਣ ਲਈ ਹਰ ਇੱਕ ਜੀਵ ਜੰਤੂ ਨੂੰ ਇੱਕ ਕਾਇਦੇ ਵਿੱਚ ਢਾਲ ਕੇ ਰੱਖਿਆ ਹੈ।
ਬੱਚੇ: ਹੈਂ ਜੀ! ਭਲਾ ਸੱਚੀਂ।
ਅਧਿਆਪਕ:
ਸੱਚੀਂ ਬੱਚਿਓ! ਬਿਲਕੁਲ ਸੱਚੀਂ! ਜੇਕਰ ਕੁਦਰਤ ਅਜਿਹਾ ਨਾ ਕਰਦੀ ਤਾਂ ਸਭ ਜੀਵ ਜੰਤੂ ਆਪ ਮੁਹਾਰੇ ਹੋ ਜਾਣੇ ਸੀ।ਸੋ ਇਸ ਕਰਕੇ ਕੁਦਰਤ ਨੇ ਸਾਰੀ ਹੀ ਸ੍ਰਿਸ਼ਟੀ ਨੂੰ ਇੱਕ ਕਾਇਦੇ ਕਾਨੂੰਨ ਵਿੱਚ ਰੱਖਿਆ ਹੈ। ਜਦੋਂ -ਜਦੋਂ ਵੀ ਕਿਸੇ ਨੇ ਕੁਦਰਤ ਨਾਲ਼ ਛੇੜ ਛਾੜ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਉਸ ਨੇ ਆਪਣੀ ਅਸੀਮ ਸ਼ਕਤੀ ਦਿਖਾਈ ਹੈ।ਜੋ ਮਨੁੱਖੀ ਜਨ ਜੀਵਨ ਨੂੰ ਪ੍ਰਭਾਵਿਤ ਕਰਦੀ ਹੈ।
ਬੱਚੇ: ਹਾਂ ਜੀ ਮੈਮ ਅਸੀਂ ਸਮਾਜਿਕ ਵਿਗਿਆਨ ਵਿੱਚ ਕੁਦਰਤੀ ਕਰੋਪੀਆਂ ਬਾਰੇ ਪੜ੍ਹਿਆ ਹੈ।
ਅਧਿਆਪਕ:
ਤਾਂ ਆਓ ਬੱਚਿਓ! ਫਿਰ ਆਪਾਂ ਇੱਕ ਪ੍ਰਣ ਕਰੀਏ ਕਿ ਅਸੀਂ ਕੁਦਰਤ ਨਾਲ਼ ਕਦੇ ਛੇੜਛਾੜ ਨਹੀਂ ਕਰਾਂਗੇ। ਹਮੇਸ਼ਾ ਇਸ ਨਾਲ਼ ਸਮਤੋਲ ਬਣਾ ਕੇ ਰੱਖਾਂਗੇ। ਇਸ ਦੀ ਸੁੰਦਰਤਾ ਨੂੰ ਬਰਕਰਾਰ ਰੱਖਣ ਲਈ ਵੱਧ ਤੋਂ ਵੱਧ ਪੇੜ ਪੌਦੇ ਲਗਾਈਏ। ਪੰਛੀਆਂ ਦਾ ਰੈਣ ਬਸੇਰਾ ਬਣਾਈਏ। ਜ਼ਿੰਦਗੀ ਨੂੰ ਖੁਸ਼ਹਾਲ ਅਤੇ ਧਰਤੀ ਮਾਂ ਨੂੰ ਸਵਰਗ ਬਣਾਈਏ।

ਪ੍ਰਿੰਸੀਪਲ ਸ੍ਰੀਮਤੀ ਅੰਜੂ ਗੋਇਲ
ਸਕੂਲ ਆਫ਼ ਐਮੀਨੈਂਸ ਸੰਗਰੂਰ