ਕੋਟਕਪੂਰਾ, 17 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਪੰਜਾਬ ਵੱਲੋਂ ਕੁੰਭਕਾਰੀ ਸ਼ਸ਼ਕਤੀਕਰਨ ਪ੍ਰੋਗਰਾਮ ਤਹਿਤ ਬਰਤਨ ਬਣਾਉਣ ਲਈ ਆਧੁਨਿਕ ਮਸ਼ੀਨਾਂ ਦੇਣ ਲਈ ਜੀ.ਡੀ.ਐਮ. ਇੰਸਟੀਚਿਊਟ ਦੇ ਸੰਚਾਲਕ ਆਰ.ਐਲ. ਸਵਾਮੀ ਵੱਲੋਂ ਅਤੇ ਮਨੋਜ ਕੁਮਾਰ ਗੋਦਾਰਾ ਪ੍ਰਧਾਨ ਆਜ਼ਾਦ ਕਿਸਾਨ ਮੋਰਚਾ ਪੰਜਾਬ ਦੀ ਅਗਵਾਈ ਹੇਠ ਸਮੇਤ ਗੁਰਮੀਤ ਸਿੰਘ ਪਰਜਾਪਤੀ ਯੂਥ ਪਰਧਾਨ ਪਰਜਾਪਤੀ (ਕੁੰਮਹਾਰ) ਮਹਾਂਸੰਘ ਪੰਜਾਬ ਅਤੇ ਸਰਕਲ ਪ੍ਰਧਾਨ ਆਜ਼ਾਦ ਕਿਸਾਨ ਮੋਰਚਾ ਪੰਜਾਬ ਦੇ ਗ੍ਰਹਿ ਪਿੰਡ ਕਿੱਕਰ ਖੇੜਾ ਵਿਖੇ ਫਾਰਮ ਭਰੇ ਗਏ। ਜੀ.ਡੀ.ਐਮ. ਇੰਸਟੀਚਿਊਟ ਦੇ ਸਟਾਫ ਮੈਂਬਰ ਪਰਵੀਨ ਕੁਮਾਰ ਵਲੋਂ ਫਾਰਮ ਭਰਨ ਸਮੇਂ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਉਕਤ ਯੋਜਨਾ ਦਾ ਲਾਭ ਲੈਣ ਲਈ ਪ੍ਰਜਾਪਤੀ ਸਮਾਜ ਦੇ ਲੋਕਾਂ ਵਿੱਚ ਬਹੁਤ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਇਸ ਕੈਂਪ ਵਿੱਚ ਅਬੋਹਰ ਅਤੇ ਇਸਦੇ ਨਾਲ ਲੱਗਦੇ ਪਿੰਡਾਂ ਅਜੀਤ ਨਗਰ, ਸੱਪਾਂ ਵਾਲੀ, ਖੂਈਆਂ ਸਰਵਰ, ਖੁੱਬਣ, ਢਾਬਾਂ ਕੋਕ੍ਰੀਆਂ, ਬਹਾਦਰ ਖੇੜਾ, ਕਿੱਕਰ ਖੇੜਾ ਆਦਿ ਪਿੰਡਾਂ ਦੇ ਪ੍ਰਜਾਪਤੀ ਸਮਾਜ ਦੇ ਉਦਮੀਆਂ ਵੱਲੋਂ ਫਾਰਮ ਭਰੇ ਗਏ। ਇਸ ਮੌਕੇ ਕੁੰਭਾ ਰਾਮ ਪ੍ਰਜਾਪਤੀ, ਹਰੀ ਰਾਮ ਪ੍ਰਜਾਪਤੀ, ਰਣਜੀਤ ਰਾਮ ਪ੍ਰਜਾਪਤੀ, ਚੰਦਰਭਾਨ ਪ੍ਰਜਾਪਤੀ, ਪ੍ਰਜਾਪਤੀ ਆਸ਼ੂ ਡਾਂਡੋਲੀਆ, ਵਿਨੋਦ ਕੁਮਾਰ ਪ੍ਰਜਾਪਤੀ, ਭੂਪ ਰਾਮ ਖਰੋਲੀਆ, ਵਿਨੋਦ ਕੁਮਾਰ ਪ੍ਰਜਾਪਤੀ, ਪ੍ਰੇਮ ਕੁਮਾਰ ਪ੍ਰਜਾਪਤੀ, ਬਾਬੂ ਰਾਮ ਪ੍ਰਜਾਪਤੀ ਨੇ ਇਸ ਯੋਜਨਾ ਦੇ ਫਾਰਮ ਭਰਨ, ਜਾਣਕਾਰੀ ਦੇਣ ਅਤੇ ਮੁਫ਼ਤ ਸੇਵਾਵਾਂ ਦੇਣ ਲਈ ਜੀ.ਡੀ.ਐਮ. ਇੰਸਟੀਚਿਊਟ ਦੇ ਸਟਾਫ ਮੈਂਬਰਾਂ ਪਰਵੀਨ ਕੁਮਾਰ, ਰਮਨ ਕਾਮਰਾ ਸੇਵਾਮੁਕਤ ਪ੍ਰਿੰਸੀਪਲ, ਮੈਡਮ ਸੁਨੀਤਾ ਰਾਣੀ, ਮੈਡਮ ਲਕਸ਼ਮੀ, ਮੈਡਮ ਵੰਦਨਾ ਅਤੇ ਗੁਰਮੀਤ ਸਿੰਘ ਪਰਜਾਪਤੀ ਦਾ ਧੰਨਵਾਦ ਕੀਤਾ ਗਿਆ। ਇਸ ਮੌਕਾ ਪਰਵੀਨ ਕੁਮਾਰ ਨੇ ਦੱਸਿਆ ਕਿ ਫਾਰਮ ਭਰਨ ਤੋਂ ਬਾਅਦ ਫਾਰਮਾਂ ਦੀ ਚੈਕਿੰਗ ਕੀਤੀ ਜਾਵੇਗੀ ਅਤੇ ਪਾਏ ਗਏ ਯੋਗ ਉਮੀਦਵਾਰਾਂ ਨੂੰ 10 ਦਿਨ ਦੀ ਟਰੇਨਿੰਗ ਦੇਣ ਤੋਂ ਬਾਅਦ ਮਸ਼ੀਨਾਂ ਵੀ ਵੰਡੀਆਂ ਜਾਣਗੀਆਂ। ਇਸ ਮੌਕੇ ਗੁਰਮੀਤ ਸਿੰਘ ਪਰਜਾਪਤੀ ਵਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਸਮੇਤ ਡਾਇਰੈਕਟਰ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਪੰਜਾਬ ਦਾ ਕੁੰਭਕਾਰੀ ਸਸ਼ਕਤੀਕਰਨ ਯੋਜਨਾ ਨੂੰ ਪਹਿਲੀ ਵਾਰ ਜਿਲਾ ਫਾਜ਼ਿਲਕਾ ਦੇ ਪ੍ਰਜਾਪਤੀ ਸਮਾਜ ਦੇ ਉਦਮੀਆਂ ਨੂੰ ਲਾਭ ਪਹੰਚਾਉਣ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਠੇਕੇਦਾਰ ਲਾਲ ਸਿੰਘ, ਰਵੀ ਪ੍ਰਜਾਪਤੀ, ਜਗਦੀਸ਼ ਪ੍ਰਜਾਪਤੀ ਸਮੇਤ ਹੋਰ ਸਾਥੀ ਵੀ ਮੌਜੂਦ ਸਨ।