ਫਾਇਰ ਬਿ੍ਰਗੇਡ ਦੀ ਗੱਡੀ ਸਮੇਤ ਕਰਮਚਾਰੀਆਂ ਨੇ ਬੜੀ ਮੁਸ਼ੱਕਤ ਨਾਲ ਅੱਗ ’ਤੇ ਪਾਇਆ ਕਾਬੂ
ਕੋਟਕਪੂਰਾ/ਜੈਤੋ, 1 ਅਪੈ੍ਰਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਨਗਰ ਕੋਂਸਲ ਜੈਤੋ ਦੇ ਤਹਿਸੀਲ ਕੰਪਲੈਕਸ ਨੇੜੇ ਬਣੇ ਕੂੜੇ ਦੇ ਡੰਪ ਨੂੰ ਅੱਗ ਲੱਗਣ ਨਾਲ ਜਾਨੀ-ਮਾਲੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਇਸ ਮੌਕੇ ਸਮਾਜਸੇਵੀ ਵਿਜੈ ਕੁਮਾਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਵੀ ਇਸ ਕੂੜੇ ਦੇ ਡੰਪ ਨੂੰ ਭਿਆਨਕ ਅੱਗ ਲੱਗ ਗਈ ਸੀ, ਵੱਡਾ ਹਾਦਸਾ ਹੋਣੋ ਟਲ ਗਿਆ ਸੀ। ਇਸ ਘਟਨਾ ਦੀ ਸੂਚਨਾ ਉਨ੍ਹਾਂ ਨੇ ਫਾਇਰਬਿ੍ਰਗੇਡ ਦਫਤਰ ਕੋਟਕਪੂਰਾ ਨੂੰ ਸੂਚਿਤ ਕੀਤਾ ਤਾਂ ਅੱਗ ਬੁਝਾਉਣ ਲਈ ਫਾਇਰਬਿ੍ਰਗੇਡ ਦੀ ਗੱਡੀ ਸਮੇਤ ਕਰਮਚਾਰੀਆਂ ਨੇ ਅੱਗ ’ਤੇ ਕਾਬੂ ਪਾਇਆ। ਉਹਨਾਂ ਦੱਸਿਆ ਕਿ ਜਦੋਂ ਦੋ ਵਾਰ ਕੂੜੇ ਦੇ ਢੇਰ ਨੂੰ ਅੱਗ ਲੱਗੀ ਤਾਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਪਤਾ ਨਹੀਂ ਚੱਲਦਾ, ਜਦਕਿ ਇੱਥੇ ਲੱਖਾਂ ਰੁਪਏ ਦੀ ਮਸ਼ੀਨਰੀ ਵੀ ਪਈ ਹੈ, ਜੋ ਕਿ ਨਗਰ ਕੌਂਸਲ ਵੱਡੀ ਲਾਪ੍ਰਵਾਹੀ ਵਰਤ ਰਿਹਾ ਹੈ। ਜਦੋਂ ਅੱਗ ਲੱਗੀ ਤਾਂ ਉਥੇ ਮੌਜੂਦ ਕੂੜੇ ਦੇ ਡੰਪ ਵਿੱਚ ਆਵਾਰਾ ਪਸ਼ੂ ਵੀ ਅੱਗ ਦੀ ਲਪੇਟ ਵਿੱਚ ਆਉਣ ਤੋਂ ਬਚ ਗਏ, ਜਦਕਿ ਇਸ ਲੱਗੀ ਅੱਗ ਨਾਲ ਵੱਡਾ ਹਾਦਸਾ ਵਾਪਰ ਸਕਦਾ ਸੀ। ਇਸ ਮੌਕੇ ਫਾਇਰ ਕਰਮਚਾਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਸਾਨੂੰ ਕਿਸੇ ਰਾਹਗੀਰ ਨੇ ਸੂਚਿਤ ਕੀਤਾ ਤਾਂ ਉਹ ਤੁਰਤ ਆਪਣੇ ਸਾਥੀਆਂ ਸਮੇਤ ਫਾਇਰਬਿ੍ਰਗੇਡ ਦੀ ਗੱਡੀ ਲੈ ਕੇ ਮੌਕੇ ’ਤੇ ਪੁੱਜੇ। ਜਦੋਂ ਇਸ ਸਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਨਾਲ ਗੱਲਬਾਤ ਕਰਨੀਂ ਚਾਹੀ ਤਾਂ ਉਨ੍ਹਾਂ ਵਲੋਂ ਫੋਨ ਨਹੀਂ ਉਠਾਇਆ ਗਿਆ।