*ਮੋਦੀ ਸਰਕਾਰ ਦਾ ਆਖਰੀ ਅੰਤਰਿਮ ਬਜਟ*
*ਕਾਰਪੋਰੇਟ ਘਰਾਣਿਆਂ ਨੂੰ ਰਾਹਤਾਂ ਦੇਣ ਵਾਲਾ ਅਤੇ* *ਕਿਰਤੀਆਂ ,ਮੁਲਾਜ਼ਮਾਂ ਤੇ ਆਰਥਿਕ ਤੌਰ ਤੇ ਨਪੀੜੇ ਲੋਕਾਂ ਨੂੰ ਨਿਰਾਸ਼ ਕਰਨ ਵਾਲਾ ਹੋਇਆ ਸਾਬਿਤ*
ਫਰੀਦਕੋਟ 1 ਫਰਵਰੀ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਵੱਲੋਂ ਅੱਜ ਮੋਦੀ ਸਰਕਾਰ ਦੇ ਰਾਜ ਭਾਗ ਦੇ 10 ਸਾਲਾਂ ਦੀ ਕਾਰ ਗੁਜ਼ਾਰੀ ਸਬੰਧੀ ਪੇਸ਼ ਕੀਤੇ ਗਏ ਆਖਰੀ ਅੰਤ੍ਰਿਮ ਬਜਟ ਤੋਂ ਸਮਾਜ ਦੇ ਸਾਰੇ ਵਰਗਾਂ ਵਿਸ਼ੇਸ਼ ਤੌਰ ਤੇ ਆਰਥਿਕ ਤੌਰ ਤੇ ਨਪੀੜੇ ਲੋਕਾਂ, ਕਿਰਤੀਆਂ ਤੇ ਮੁਲਾਜ਼ਮਾਂ ਨੂੰ ਬਹੁਤ ਵੱਡੀਆਂ ਆਸਾਂ ਤੇ ਉਮੀਦਾਂ ਸਨ । ਇਸ ਬਜਟ ਵਿੱਚ ਕਾਰਪੋਰੇਟ ਘਰਾਣਿਆਂ ਨੂੰ 22 ਫੀਸਦੀ ਟੈਕਸ ਰਾਹਤ ਦਿੱਤੀ ਗਈ ਹੈ ਅਤੇ ਕਿਰਤੀਆਂ ਤੇ ਮੁਲਾਜ਼ਮਾਂ ਨੂੰ ਕੋਈ ਰਾਹਤ ਨਾ ਦੇ ਕੇ ਨਿਰਾਸ਼ ਕੀਤਾ ਗਿਆ ਹੈ।
ਕੇਂਦਰੀ ਵਿੱਤ ਮੰਤਰੀ ਨੇ ਬਜਟ ਵਿੱਚ ਮੁਲਾਜ਼ਮਾਂ ਤੇ ਵਿਸ਼ੇਸ਼ ਤੌਰ ਤੇ ਆਮਦਨ ਕਰ ਅਦਾ ਕਰਨ ਵਾਲੇ ਲੋਕਾਂ ਲਈ ਆਮਦਨ ਕਰ ਦੀਆਂ ਦਰਾਂ ਵਿੱਚ ਕੋਈ ਤਬਦੀਲੀ ਨਾ ਕਰਕੇ ਨਿਰਾਸ਼ ਕੀਤਾ ਹੈ ।
ਇਸ ਤੋਂ ਇਲਾਵਾ ਜਨਵਰੀ 2004 ਤੋਂ ਬਾਅਦ ਦੇਸ਼ ਭਰ ਵਿੱਚ ਸਰਕਾਰੀ ਤੌਰ ਤੇ ਭਰਤੀ ਕਰੋੜਾਂ ਨੌਜਵਾਨਾਂ ਦੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਅਹਿਮ ਮੰਗ ਪ੍ਰਵਾਨ ਨਾਂ ਕਰਕੇ ਇਹਨਾਂ ਸਾਰਿਆਂ ਦੇ ਪੱਲੇ ਘੋਰ ਨਿਰਾਸ਼ਾ ਪਾਈ ਹੈ ।
ਵੱਖ ਵੱਖ ਸਰਕਾਰੀ ਵਿਭਾਗਾਂ ਵਿੱਚ ਕਈ ਸਕੀਮਾਂ ਹੇਠ ਕੰਮ ਕਰਦੀਆਂ ਆਸ਼ਾ ਵਰਕਰਾਂ , ਮਿਡ ਡੇ ਮੀਲ ਵਰਕਰਾਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ, ਆਊਟ ਸੋਰਸਿੰਗ ਤੇ ਠੇਕਾ ਪ੍ਰਣਾਲੀ ਅਧੀਨ ਨਿਗੂਣੀਆਂ ਉਜਰਤਾਂ ਤੇ ਕੰਮ ਕਰਦੇ ਵਰਕਰਾਂ ਨੂੰ ਰੈਗੂਲਰ ਕਰਕੇ ਪੂਰੀਆਂ ਤਨਖਾਹਾਂ ਤੇ ਭੱਤੇ ਤਾਂ ਕੀ ਦੇਣੇ ਸਨ , ਕੇਂਦਰੀ ਵਿੱਤ ਮੰਤਰੀ ਵੱਲੋਂ ਉਜ਼ਰਤਾਂ ਵਿੱਚ ਯੋਗ ਵਾਧਾ ਕਰਨਾ ਵੀ ਯੋਗ ਨਹੀਂ ਸਮਝਿਆ ਗਿਆ।
ਦੇਸ਼ ਭਰ ਦੇ ਕਰੋੜ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਜਨਵਰੀ 2024 ਤੋਂ ਅਦਾ ਕਰਨਯੋਗ ਮਹਿੰਗਾਈ ਭੱਤੇ ਦੀ
ਕਿਸ਼ਤ ਦੇਣ ਸਬੰਧੀ ਵੀ ਕੇਂਦਰੀ ਵਿੱਤ ਮੰਤਰੀ ਵੱਲੋਂ ਚੁੱਪ ਧਾਰਨ ਕਰਨਾ ਮੰਦਭਾਗਾ ਹੈ।
Leave a Comment
Your email address will not be published. Required fields are marked with *