36 ਕਰੋੜ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਪ੍ਰਬੰਧਕੀ ਬਲਾਕ ਅਤੇ ਲਾਇਬਰੇਰੀ ਦਾ ਰੱਖਿਆ ਨੀਂਹ ਪੱਥਰ
ਸੰਗਤ ਮੰਡੀ 26 ਫਰਵਰੀ(ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਸੰਗਤ ਮੰਡੀ ਅਧੀਨ ਚੱਲ ਰਹੀ ਕੇਂਦਰੀ ਯੂਨੀਵਰਸਿਟੀ ਆਫ ਪੰਜਾਬ ਘੁੱਦਾ ਵਿਖੇ ਪ੍ਰਬੰਧਕੀ ਬਲਾਕ ਅਤੇ ਕੇਂਦਰੀ ਲਾਈਬ੍ਰੇਰੀ ਦਾ ਨੀਹ ਪੱਥਰ ਰੱਖਣ ਲਈ ਵਿਸ਼ੇਸ਼ ਤੌਰ ਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਵਿਸ਼ੇਸ਼ ਤੌਰ ਤੇ ਸੈਂਟਰ ਯੂਨੀਵਰਸਿਟੀ ਆਫ ਪੰਜਾਬ ਘੁੱਦਾ ਵਿਖੇ ਪਹੁੰਚੇ। ਇਸ ਮੌਕੇ ਸਭ ਤੋਂ ਪਹਿਲਾਂ ਹਵਨ ਯੱਗ ਕੀਤਾ ਗਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸਾਂ ਬੇਨਤੀਆਂ ਵੀ ਕੀਤੀਆਂ ਗਈਆਂ। ਇਸ ਮੌਕੇ ਕੇਂਦਰੀ ਮੰਤਰੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ ਵਿਕਸਿਤ ਦੇਸ਼ ਬਣਾਉਣ ਲਈ ਬਹੁਤ ਹੀ ਉਪਰਾਲੇ ਕਰ ਰਹੇ ਹਨ ਉਨ੍ਹਾਂ ਇਸ ਮੌਕੇ ਕਿਹਾ ਕਿ ਇਸ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨੂੰ ਬੜੀ ਹੀ ਉੱਚ ਸਿੱਖਿਆ ਦੇ ਕੇ ਉੱਚ ਪਦਵੀਆਂ ਤੇ ਪਹੁੰਚਣ ਲਈ ਇਹ ਯੂਨੀਵਰਸਿਟੀ ਬੜੇ ਹੀ ਉਪਰਾਲੇ ਕਰ ਰਹੀ ਹੈ। ਇਸ ਮੌਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਰਾਗਵਿੰਦਰ ਪ੍ਰਸ਼ਾਦ ਤਿਵਾੜੀ ਨੇ ਕਿਹਾ ਹੈ ਕਿ 36 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਇਹ ਅਕਾਦਮਿਕ ਬਲਾਕ ਅਤੇ ਲਾਇਬਰੇਰੀ 15 ਮਹੀਨਿਆਂ ਵਿੱਚ ਬਣ ਕੇ ਤਿਆਰ ਹੋ ਜਾਣਗੇ। ਇਸ ਮੌਕੇ ਪ੍ਰੋਫੈਸਰ ਰਾਮ ਕ੍ਰਿਸ਼ਨ ਵਾਸੁਰੀਕਾ,ਪ੍ਰੀਖਿਆ ਕੰਟਰੋਲਰ ਬੀ.ਪੀ.ਗਰਗ, ਡੀਨ ਵਿਦਿਆਰਥੀ ਭਲਾਈ ਪ੍ਰੋ. ਸੰਜੀਵ ਠਾਕੁਰ, ਮਨੀਸ਼ਾ ਧੀਮਾਨ ਡਾਇਰੈਕਟਰ, ਪ੍ਰੋਫੈਸਰ ਮਨਜੀਤ ਬਾਂਸਲ, ਸੌਰਵ ਗੁਪਤਾ ਕਾਰਜਕਾਰੀ ਇੰਜੀਨੀਅਰ, ਪੁਨੀਤ ਜਸਲ, ਮਨੋਜ ਕੁਮਾਰ,ਇਕਵਾਲ ਸਿੰਘ ਐਸਆਈ ਅਤੇ ਯੂਨੀਵਰਸਿਟੀ ਦਾ ਸਾਰਾ ਹੀ ਸਟਾਫ ਹਾਜ਼ਰ ਸੀ।