ਸਰੀ, 22 ਜਨਵਰੀ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)
ਬੀਤੀ ਸ਼ਾਮ ਐਬਸਫੋਰਡ ਵਿਖੇ ਗੋਲੀਬਾਰੀ ਦੀ ਇਕ ਘਟਨਾ ਵਿਚ ਇਕ ਪੰਜਾਬੀ ਨੌਜਵਾਨ ਦੇ ਮਾਰੇ ਜਾਣ ਦਾ ਪਤਾ ਲੱਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਐਬਸਫੋਰਡ ਦੇ ਸੈਵਨ ਓਕ ਸ਼ਾਪਿੰਗ ਮਾਲ ਦੇ ਬਾਹਰ ਬੈਸਟ ਬਾਇ ਦੀ ਪਾਰਕਿੰਗ ਲੌਟ ਵਿਚ ਇਹ ਘਟਨਾ ਸ਼ਾਮ 5.51 ਵਜੇ ਦੇ ਕਰੀਬ ਵਾਪਰੀ।
ਐਬਸਫੋਰਡ ਪੁਲਿਸ ਵਿਭਾਗ ਦੇ ਮੀਡੀਆ ਅਧਿਕਾਰੀ ਆਰਟ ਸਟੀਲ ਨੇ ਦੱਸਿਆ ਕਿ ਇਸ ਘਟਨਾ ਦੀ ਖਬਰ ਮਿਲਦਿਆਂ ਹੀ ਪੁਲਿਸ ਅਫਸਰ ਮੌਕੇ ‘ਤੇ ਪਹੁੰਚੇ ਅਤੇ ਉੱਥੇ ਇਕ ਨੌਜਵਾਨ ਗੋਲੀਆਂ ਨਾਲ ਜ਼ਖ਼ਮੀ ਹਾਲਤ ਵਿਚ ਮਿਲਿਆ ਜੋ ਮੁੱਢਲੀ ਸਹਾਇਤਾ ਤੋਂ ਪਹਿਲਾਂ ਹੀ ਉਹ ਦਮ ਤੋੜ ਗਿਆ। ਮਾਰੇ ਗਏ ਨੌਜਵਾਨ ਦੀ ਪਛਾਣ 25 ਸਾਲਾ ਅੰਮ੍ਰਿਤਪਾਲ ਸਰਾਂ ਦੱਸੀ ਗਈ ਹੈ। ਅੰਮ੍ਰਿਤਪਾਲ ਉਰਫ ਅੰਬਾ ਪੁਲਿਸ ਦੀ ਜਾਣਕਾਰੀ ਵਿਚ ਸੀ। ਉਸ ਨੂੰ ਪਾਬੰਦੀਸ਼ੁਦਾ ਹਥਿਆਰ ਰੱਖਣ ਅਤੇ ਚਲਾਉਣ ਦੇ ਦੋਸ਼ਾਂ ਤਹਿਤ ਚਾਰਜ ਕੀਤਾ ਗਿਆ ਸੀ।