ਸਰੀ ਕਨੇਡਾ, 10 ਜੂਨ (ਵਰਲਡ ਪੰਜਾਬੀ ਟਾਈਮਜ਼)
ਸਰੀ (ਕੈਨੇਡਾ) ਵਿੱਚ ਲੁਧਿਆਣਾ ਤੋਂ ਪੜ੍ਹਨ ਗਏ ਭਾਰਤੀ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਹ 2019 ਵਿੱਚ ਵਿਦਿਆਰਥੀ ਵੀਜ਼ੇ ‘ਤੇ ਕੈਨੇਡਾ ਆਇਆ ਸੀ, ਜਿਸ ਨੇ ਵਰਤਮਾਨ ਵਿੱਚ ਕੈਨੇਡੀਅਨ ਸਥਾਈ ਨਿਵਾਸੀ ਦਾ ਦਰਜਾ ਪ੍ਰਾਪਤ ਕੀਤਾ ਹੋਇਆ ਸੀ।
ਜਾਣਕਾਰੀ ਮੁਤਾਬਕ 28 ਸਾਲਾ ਯੁਵਰਾਜ ਸੇਲਜ਼ ਐਗਜ਼ੀਕਿਊਟਿਵ ਸੀ। ਉਸਦੇ ਪਿਤਾ ਰਾਜੇਸ਼ ਗੋਇਲ ਲੱਕੜ ਦਾ ਕਾਰੋਬਾਰ ਚਲਾਉਂਦੇ ਹਨ, ਜਦੋਂ ਕਿ ਉਸਦੀ ਮਾਂ ਸ਼ਕੁਨ ਇੱਕ ਘਰੇਲੂ ਔਰਤ ਹੈ। ਪੁਲਿਸ ਮੁਤਾਬਿਕ, ਯੁਵਰਾਜ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ ਅਤੇ ਨਾ ਹੀ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਸੀ। ਕੈਨੇਡੀਅਨ ਪੁਲਿਸ ਇਸ ਕਤਲ ਦੀ ਜਾਂਚ ਕਰ ਰਹੀ ਹੈ।