ਐਬਟਸਫੋਰਡ ਸ਼ਹਿਰ ਦੇ ਕਾਰੋਬਾਰੀਆਂ ਨੂੰ ਚਿੱਠੀਆਂ ਪ੍ਰਾਪਤ ਹੋਈਆਂ
ਸਰੀ ਕਨੇਡਾ 6 ਦਸੰਬਰ (ਵਰਲਡ ਪੰਜਾਬੀ ਟਾਈਮਜ਼)
ਕੈਨੇਡਾ ਦੇ ਸ਼ਹਿਰਾਂ ਸਰੀ ਅਤੇ ਐਬਟਸਫੋਰਡ ਵਿੱਚ ਕਾਰੋਬਾਰੀਆਂ ਤੋਂ ਫਿਰੌਤੀ ਮੰਗਣ ਵਾਲਾ ਗਰੋਹ ਕਥਿਤ ਤੌਰ ‘ਤੇ ਸਰਗਰਮ ਹੋ ਗਿਆ ਹੈ, ਜਿਸ ਕਾਰਨ ਪੁਲਿਸ ਪੱਬਾਂ ਭਾਰ ਹੋ ਗਈ ਹੈ। ਇੰਨਾਂ ਸ਼ਹਿਰਾਂ ਵਿੱਚ ਕੁਝ ਗੋਲੀਬਾਰੀ ਦੀਆਂ ਘਟਨਾਵਾਂ ਵੀ ਵਾਪਰੀਆਂ ਹਨ। ਜਾਣਕਾਰੀ ਅਨੁਸਾਰ ਕਥਿਤ ਤੌਰ ‘ਤੇ, ਐਬਟਸਫੋਰਡ ਸ਼ਹਿਰ ਦੇ ਕਾਰੋਬਾਰੀਆਂ ਨੂੰ ਚਿੱਠੀਆਂ ਪ੍ਰਾਪਤ ਹੋਈਆਂ ਹਨ ਜਿਸ ਵਿੱਚ ਉਨ੍ਹਾਂ ਨੂੰ ਭਵਿੱਖ ਵਿੱਚ ਹਿੰਸਾ ਤੋਂ ਬਚਣ ਲਈ ਫਿਰੌਤੀ ਦੇਣ ਦੀ ਧਮਕੀ ਦਿੱਤੀ ਗਈ ਹੈ। ਹਾਲਾਂਕਿ ਗੈਂਗਸਟਰਾਂ ਵੱਲੋਂ ਕਿਸੇ ਵੀ ਕਾਰੋਬਾਰੀ ਨਾਲ ਸਿੱਧਾ ਸੰਪਰਕ ਨਹੀਂ ਕੀਤਾ ਗਿਆ ਪਰ ਚਿੱਠੀਆਂ ਕਈ ਕਾਰੋਬਾਰੀਆਂ ਤੱਕ ਪਹੁੰਚ ਗਈਆਂ। ਐਬਟਸਫੋਰਡ ਪੁਲਿਸ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਕਾਰੋਬਾਰੀਆਂ ਨੂੰ ਫਿਰੌਤੀ ਦੀਆਂ ਚਿੱਠੀਆਂ ਪ੍ਰਾਪਤ ਹੋਈਆਂ ਹਨ ਅਤੇ ਇਸ ਤੱਥ ਬਾਰੇ ਚਿੰਤਾ ਜ਼ਾਹਰ ਕੀਤੀ ਹੈ ਕਿ ਚਿੱਠੀਆਂ ਸਮੂਹਿਕ ਤੌਰ ‘ਤੇ ਲਿਖੀਆਂ ਗਈਆਂ ਸਨ। ਪੁਲਿਸ ਨੇ ਕਾਰੋਬਾਰੀਆਂ ਨੂੰ ਕਿਹਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਸ਼ੱਕੀ ਵਿਅਕਤੀ ਨਾਲ ਸੰਪਰਕ ਨਾ ਕਰਨ ਅਤੇ ਕਿਸੇ ਨੂੰ ਫਿਰੌਤੀ ਨਾ ਦੇਣ। ਪੁਲੀਸ ਨੇ ਇਹ ਵੀ ਕਿਹਾ ਹੈ ਕਿ ਜਿਨ੍ਹਾਂ ਕਾਰੋਬਾਰੀਆਂ ਨੂੰ ਪੱਤਰ ਮਿਲੇ ਹਨ, ਉਹ ਪੁਲੀਸ ਨਾਲ ਸੰਪਰਕ ਕਰਨ। ਇਸ ਦੇ ਲਈ ਪੁਲਿਸ ਨੇ ਇੱਕ ਫ਼ੋਨ ਨੰਬਰ ਵੀ ਜਾਰੀ ਕੀਤਾ ਹੈ। ਇਸ ਪ੍ਰਸੰਗ ਵਿੱਚ, ਪਿਛਲੇ ਮਹੀਨੇ ਫਿਲਮ ਨਿਰਮਾਤਾ/ਅਦਾਕਾਰ/ਗਾਇਕ ਦੇ ਸਰੀ ਨਿਵਾਸ ‘ਤੇ ਗੋਲੀਬਾਰੀ ਵੀ ਜ਼ਿਕਰਯੋਗ ਹੈ। ਜਿਸ ਦੌਰਾਨ ਪਿਛਲੇ ਹਫਤੇ ਕੈਨੇਡਾ ‘ਚ ਪੰਜਾਬ ਦੇ ਮਸ਼ਹੂਰ ਗਾਇਕ, ਅਦਾਕਾਰ ਗਿੱਪੀ ਗਰੇਵਾਲ ਦੇ ਘਰ ‘ਤੇ ਗੋਲੀਆਂ ਚਲਾਈਆਂ ਗਈਆਂ ਸਨ। ਇਹ ਘਟਨਾ ਵੈਨਕੂਵਰ ਦੇ ਵ੍ਹਾਈਟ ਰੌਕ ਇਲਾਕੇ ਵਿੱਚ ਗਿੱਪੀ ਦੇ ਬੰਗਲੇ ਦੇ ਬਾਹਰ ਵਾਪਰੀ ਸੀ। ਇਸ ਜਬਰੀ ਵਸੂਲੀ ਪ੍ਰਕਿਰਿਆ ਨੂੰ ਭਾਰਤ ਨਾਲ ਜੋੜਿਆ ਜਾ ਰਿਹਾ ਹੈ ਦੱਸਣਯੋਗ ਹੈ ਕਿ ਪੰਜਾਬ ਵਿੱਚ ਵੀ ਗੈਂਗਸਟਰਾਂ ਵੱਲੋਂ ਸਨਅਤਕਾਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪਿਛਲੇ ਮਹੀਨੇ, ਲੁਧਿਆਣਾ ਦੇ ਕਾਰੋਬਾਰੀ ਸੰਭਵ ਜੈਨ ਨੂੰ ਉਸ ਦੀ ਫੈਕਟਰੀ ਨੇੜੇ ਫਿਰੌਤੀ ਲਈ ਅਗਵਾ ਕਰਨ ਤੋਂ ਬਾਅਦ ਗੋਲੀ ਮਾਰ ਦਿੱਤੀ ਗਈ ਸੀ। ਇਹ ਗੈਂਗ ਆਮ ਤੌਰ ‘ਤੇ ਲਾਰੈਂਸ ਬਿਸ਼ਨੋਈ ਜਾਂ ਗੋਲਡੀ ਬਰਾੜ ਨਾਲ ਜੁੜੇ ਹੁੰਦੇ ਹਨ। 5 ਦਸੰਬਰ ਨੂੰ, ਰੈੱਡ ਐਫਐਮ ਵੈਨਕੂਵਰ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ ਅਜਿਹੀਆਂ ਅਪੁਸ਼ਟ ਰਿਪੋਰਟਾਂ ਹਨ ਕਿ ਭਾਰਤ ਵਿੱਚ ਜਬਰੀ ਵਸੂਲੀ ਪ੍ਰਕਿਰਿਆ ਦੇ ਸਬੰਧ ਹਨ।
Leave a Comment
Your email address will not be published. Required fields are marked with *