15 ਪ੍ਰੋਜੈਕਟਾਂ ਵਿੱਚੋਂ ਇੱਕ ਪ੍ਰੋਜੈਕਟ ਪਿਕਸ ਸੋਸਾਇਟੀ ਸਰੀ ਲਈ ਹੋਵੇਗਾ
ਸਰੀ, 11 ਮਾਰਚ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)
ਕੈਨੇਡਾ ਦੇ ਰੁਜ਼ਗਾਰ, ਕਾਰਜ ਸ਼ਕਤੀ, ਵਿਕਾਸ ਅਤੇ ਸਰਕਾਰੀ ਭਾਸ਼ਾਵਾਂ ਦੇ ਮੰਤਰੀ ਰੈਂਡੀ ਬੋਇਸਨੌਲਟ ਨੇ ਔਰਤਾਂ ਨੂੰ ਹੁਨਰਮੰਦ ਕਿੱਤਿਆਂ ਦੀ ਖੋਜ, ਉਹਨਾਂ ਦੀ ਤਿਆਰੀ ਅਤੇ ਪ੍ਰਫੁੱਲਤ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਦਾ ਐਲਾਨ ਕੀਤਾ ਹੈ। ਜਿਸ ਤਹਿਤ ਸਰਕਾਰ ਵੱਲੋਂ 39 ਰੈੱਡ ਸੀਲ ਟਰੇਡਾਂ ਵਿਚਲੀਆਂ ਰੁਕਾਵਟਾਂ ਹਟਾਉਣ ਲਈ ਅਤੇ ਕਰੀਅਰ ਬਣਾਉਣ ਵਿਚ 6,400 ਯੋਗ ਔਰਤਾਂ ਦੀ ਸਹਾਇਤਾ ਕਰਨ ਲਈ 15 ਪ੍ਰੋਜੈਕਟ ਉਲੀਕੇ ਗਏ ਹਨ ਜਿਨ੍ਹਾਂ ਉਪਰ 28 ਮਿਲੀਅਨ ਡਾਲਰ ਤੋਂ ਵੱਧ ਫੰਡ ਖਰਚ ਕੀਤੇ ਜਾਣਗੇ।
ਪ੍ਰੋਗਰੈਸਿਵ ਇੰਟਰਕਲਚਰਲ ਕਮਿਊਨਿਟੀ ਸਰਵਿਸ (PICS) ਸੋਸਾਇਟੀ ਸਰੀ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਵਿਚ ਇਹ ਐਲਾਨ ਗਰਦਿਆਂ ਰੈਂਡੀ ਬੋਇਸੋਨੌਲਟ ਨੇ ਕਿਹਾ ਕਿ ਐਲਾਨ ਕੀਤੇ ਗਏ ਇਨ੍ਹਾਂ ਪ੍ਰੋਜੈਕਟਾਂ ਵਿੱਚੋਂ ਇੱਕ ਪ੍ਰੋਜੈਕਟ ਪਿਕਸ ਸੁਸਾਇਟੀ ਸਰੀ ਲਈ ਹੋਵਗਾ ਜਿਸ ਰਾਹੀਂ 120 ਨਵੀਆਂ ਪ੍ਰਵਾਸੀ ਅਪ੍ਰੈਂਟਿਸ ਔਰਤਾਂ ਨੂੰ ਕੈਨੇਡਾ ਵਿਚ ਆਪਣਾ ਕਰੀਅਰ ਨੈਵੀਗੇਟ ਕਰਨ ਲਈ ਹੁਨਰ ਅਤੇ ਉੱਤਮਤਾ ਪ੍ਰਦਾਨ ਕਰਨ ਵਿਚ ਮਦਦ ਕੀਤੀ ਜਾਵੇਗੀ।
ਇਸ ਮੌਕੇ ਬੋਲਦਿਆਂ ਪ੍ਰੋਗਰੈਸਿਵ ਇੰਟਰਕਲਚਰਲ ਕਮਿਊਨਿਟੀ ਸਰਵਿਸਿਜ਼ (ਪਿਕਸ) ਸੋਸਾਇਟੀ ਦੇ ਸੀਈਓ ਅਤੇ ਪ੍ਰਧਾਨ ਸਤਿਬੀਰ ਸਿੰਘ ਚੀਮਾ ਨੇ ਕਿਹਾ ਕਿ ਪਿਕਸ ਸੁਸਾਇਟੀ ਆਪਣੇ ਭਾਗੀਦਾਰਾਂ ਨੂੰ ਤਕਨੀਕੀ ਹੁਨਰ, ਪ੍ਰਮਾਣੀਕਰਨ ਅਤੇ ਵਿਹਾਰਕ ਤਜਰਬੇ ਸਹਿਤ ਅਜਿਹੀ ਵਿਸ਼ੇਸ਼ ਸਿਖਲਾਈ ਪ੍ਰਦਾਨ ਕਰਨ ਲਈ ਉਤਾਵਲੀ ਹੈ ਜਿਸ ਦੀ ਵਪਾਰਕ ਖੇਤਰ ਵਿੱਚ ਬੇਹੱਦ ਲੋੜ ਹੈ। ਇਹ ਪ੍ਰੋਗਰਾਮ ਔਰਤਾਂ ਨੂੰ ਉਹਨਾਂ ਦੇ ਵਪਾਰਕ ਪ੍ਰਮਾਣੀਕਰਨ ਟੀਚਿਆਂ ਨੂੰ ਪ੍ਰਾਪਤ ਕਰਨ ਅਤੇ ਉਹਨਾਂ ਦੇ ਭਵਿੱਖਤ ਕਰੀਅਰ ਲਈ ਲੋੜੀਂਦੇ ਵਿਹਾਰਕ ਹੁਨਰ ਪ੍ਰਾਪਤ ਕਰਨ ਵਿਚ ਸਹਾਇਤਾ ਕਰੇਗਾ।
Leave a Comment
Your email address will not be published. Required fields are marked with *