ਕੈਨੇਡੀਅਨ ਪੰਜਾਬੀ ਕੌਂਸਲ ਬਰਲਿੰਗਟਨ ਵੱਲੋਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਹਿਯੋਗ ਨਾਲ ਡਾ ਪ੍ਰਗਟ ਸਿੰਘ ਬੱਗਾ ਜੀ ਦੀ ਅਗਵਾਈ ਹੇਠ ਬ੍ਰਹਿਮੰਡੀ ਸ਼ਾਇਰ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ 554ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚੌਥਾ ਕਵੀ ਦਰਬਾਰ ਸ਼ਨੀਵਾਰ 18 ਨਵੰਬਰ 2023 ਨੂੰ ਸ਼ਾਮ 3 ਵਜੇ ਤੋਂ ਲੈ ਕੇ 6 ਵਜੇ ਤੱਕ ਓਕਵਿੱਲ ਕਮਊਨਿਟੀ ਸੈਂਟਰ ਵਿਖੇ ਆਯੋਜਿਤ ਕੀਤਾ ਗਿਆ ਸੀ । ਇਸ ਪ੍ਰੋਗਰਾਮ ਵਿੱਚ ਦੋਹਾਂ ਸਭਾਵਾਂ ਦੇ ਮੈਂਬਰਜ਼ ਨੇ ਆਪਣਾ ਭਰਪੂਰ ਸਹਿਯੋਗ ਦਿੱਤਾ । ਇਸ ਤੋਂ ਇਲਾਵਾ ਇਸ ਕਵੀ ਦਰਬਾਰ ਵਿੱਚ ਟੋਰਾਂਟੋ ਤੇ ਕੈਨੇਡਾ ਦੇ ਹੋਰ ਸ਼ਹਿਰਾਂ ਤੋਂ ਵੀ ਬਹੁਤ ਸਾਰੀਆਂ ਸਾਹਿਤਕ ਸਭਾਵਾਂ ਨੇ ਸ਼ਿਰਕਤ ਕੀਤੀ । ਪੰਜਾਬੀ ਕਲਮ ਕੇਂਦਰ ਮਾਂਟਰਿਅਲ , ਪੰਜਾਬੀ ਕਲਮਾਂ ਦਾ ਕਾਫ਼ਲਾ , ਆਰ ਐਸ ਐਫ ਓ , ਕਲਮਾਂ ਦੀ ਸਾਂਝ , ਅਸੀਸ ਮੰਚ , ਵਿਰਾਸਤ ਪੀਸ ਸੰਸਥਾ , ਆਲਮੀ ਸਾਹਿਤਕ ਮੰਚ ਮਲੇਰਕੋਟਲਾ , ਅੰਤਰਾਸ਼ਟਰੀ ਸਾਹਿਤਕ ਸਾਂਝਾਂ , ਪੰਜਾਬੀ ਅਦਬੀ ਸੰਗਤ , ਵਿਰਾਸਤ , ਜੀਪ ਲਵਰਜ਼ ਕਲੱਬ ਟੋਰਾਂਟੋ , ਹੰਬਰ ਸਾਈਂ ਮੀਆਂ ਮੀਰ ਸਭਾ , ਪੰਜਾਬੀ ਅਦਬੀ , ਨਾਮਧਾਰੀ ਸਭਾ , ਪੰਜਾਬ ਪਾਵੀਲੀਅਨ ਤੇ ਹੋਰ ਬਹੁਤ ਸਾਰੀਆਂ ਸਾਹਿਤਕ ਸੰਸਥਾਵਾਂ ਨੇ ਇਸ ਕਵੀ ਦਰਬਾਰ ਵਿੱਚ ਆਪਣੀ ਸ਼ਮੂਲੀਅਤ ਕੀਤੀ ।ਹਰਜਿੰਦਰ ਪੱਤੜ ਤੇ ਮੋਹਨਪ੍ਰੀਤ ਡਾ ਬੱਗਾ ਜੀ ਦੇ ਮੋਹ ਭਿੱਜੇ ਸੱਦੇ ਤੇ ਵਿਸ਼ੇਸ਼ ਤੌਰ ਤੇ ਮਾਂਟਰਿਅਲ ਤੋਂ ਇਸ ਕਵੀ ਦਰਬਾਰ ਵਿੱਚ ਪਹੁੰਚ ਕੇ ਆਪਣੀ ਹਾਜ਼ਰੀ ਲਗਾਈ ।ਜੀਪ ਲਵਰਜ਼ ਕਲੱਬ ਵੱਲੋਂ ਬੂਟਾ ਸਿੰਘ ਜੋਹਲ , ਬਲਬੀਰ ਰੰਧਾਵਾ , ਮਿਥਲੇਸ਼ ਲੱਲ ( ਉਸਤਾਦ ਜੀ ) ਬਲਜਿੰਦਰ ਸਿੰਘ ਬੋਗਨ , ਜੱਸ ਦਿਓਲ , ਜਤਿੰਦਰ ਸਿੰਘ ਹੋਛੀ , ਵਰਿੰਦਰ ਬੱਲ , ਦਵਿੰਦਰ ਚੀਮਾ ਤੇ ਹੈਰੀ ਬੱਗਾ ਨੇ ਵਿਸ਼ੇਸ਼ ਤੌਰ ਤੇ ਇਸ ਕਵੀ ਦਰਬਾਰ ਵਿੱਚ ਪਹੁੰਚ ਕੇ ਆਪਣੀ ਸ਼ਾਮੂਲੀਅਤ ਕੀਤੀ । ਧੰਨ ਧੰਨ ਬਾਬਾ ਬੁੱਢਾ ਜੀ ਗੁਰਦੁਆਰਾ ਸਾਹਿਬ ਓਕਵਿੱਲ ਤੋਂ ਸਮੁੱਚੀ ਕਮੇਟੀ ਮੈਂਬਰਜ਼ ਦੀ ਟੀਮ ਪਹੁੰਚੀ , ਸੰਤੋਖ ਸਿੰਘ ਪਾਹਲ , ਬਲਬੀਰ ਸਿੰਘ ਚੌਹਾਨ ਤੇ ਹਰਜੀ ਬਾਜਵਾ ਵੀ ਇਸ ਕਵੀ ਦਰਬਾਰ ਵਿੱਚ ਪਹੁੰਚੇ । ਇਹਨਾਂ ਦੇ ਪ੍ਰਧਾਨ ਸ ਹਰਮੋਹਨ ਸਿੰਘ ਪਰਮਾਰ ਨੇ ਡਾ ਬੱਗਾ ਜੀ ਦੇ ਇਸ ਆਯੋਜਿਤ ਕੀਤੇ ਗਏ ਕਵੀ ਦਰਬਾਰ ਦੀ ਤੇ ਯੋਗ ਪ੍ਰਬੰਧ ਦੀ ਭਰਪੂਰ ਪ੍ਰਸ਼ੰਸਾ ਕੀਤੀ ਤੇ ਅੱਗੇ ਭਵਿੱਖ ਤੋਂ ਆਪਣਾ ਸਹਿਯੋਗ ਦੇਣ ਦਾ ਸਮਰਥਨ ਕੀਤਾ । ਇਸ ਸਾਰੇ ਪ੍ਰੋਗਰਾਮ ਦੀ ਕਮਾਨ ਡਾ ਬੱਗਾ ਜੀ ਦੇ ਹੱਥ ਵਿੱਚ ਸੀ ਤੇ ਇਸ ਕਵੀ ਦਰਬਾਰ ਦੇ ਪੂਰੇ ਪ੍ਰਬੰਧ ਦਾ ਜ਼ਾਇਜ਼ਾ ਉਹ ਆਪ ਲੈ ਰਹੇ ਸਨ । ਉਹਨਾਂ ਦੇ ਮੋਹ ਭਰੇ ਸੱਦੇ ਤੇ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਸੱਭ ਮੈਂਬਰਜ਼ ਇਸ ਕਵੀ ਦਰਬਾਰ ਵਿੱਚ ਹੁੰਮਹੁੰਮਾ ਕੇ ਪਹੁੰਚੇ ਹੋਏ ਸਨ । ਇਸਤੋਂ ਤਿੰਨ ਵਾਰ ਪਹਿਲਾਂ ਵੀ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਮੈੰਬਰਜ਼ ਨੇ ਡਾ ਬੱਗਾ ਜੀ ਦਾ ਨਿਉਤਾ ਸਵੀਕਾਰ ਕਰਦਿਆਂ ਬਰਲਿੰਗਟਨ ਵਿਖੇ ਹੋਏ ਕਵੀ ਦਰਬਾਰ ਵਿੱਚ ਆਪਣੀ ਸ਼ਮੂਲੀਅਤ ਕੀਤੀ ਸੀ । ਵਿਸ਼ਵ ਪੰਜਾਬੀ ਸਾਹਿਤ ਸਭਾ ਦੇ ਚੇਅਰਮੈਨ ਡਾ ਦਲਬੀਰ ਸਿੰਘ ਕਥੂਰੀਆ ਜੀ ਤੇ ਉਹਨਾਂ ਦੀ ਸਾਰੀ ਪ੍ਰਬੰਧਕੀ ਟੀਮ ਮੈਂਬਰਜ਼ ਵੀ ਆਪਣੇ ਬੇਸ਼ਕੀਮਤੀ ਸਮੇਂ ਵਿੱਚੋਂ ਸਮਾਂ ਨਿਕਾਲ ਕੇ ਇਸ ਕਵੀ ਦਰਬਾਰ ਵਿੱਚ ਪਹੁੰਚ ਆਪਣੀ ਹਾਜ਼ਰੀ ਲਗਾਈ ਤੇ ਆਪਣੇ ਵਿਚਾਰਾਂ ਦੀ ਸਾਂਝ ਕੀਤੀ ।ਉਹਨਾਂ ਨੇ ਇਸ ਕਵੀ ਦਰਬਾਰ ਤੇ ਪ੍ਰਬੰਧ ਦੀ ਸ਼ਲਾਘਾ ਕੀਤੀ । ਡਾ ਕਥੂਰੀਆ ਜੀ ਨੇ ਕਿਹਾ ਕਿ ਸਾਨੂੰ ਸਭ ਨੂੰ ਮਾਂ ਬੋਲੀ ਦੀ ਪ੍ਰਫੁਲਤਾ ਲਈ ਯਤਨ ਕਰਨੇ ਚਾਹੀਦੇ ਹਨ । ਡਾ ਕਥੂਰੀਆ ਵਿਸ਼ਵ ਪੰਜਾਬੀ ਭਵਨ ਦੇ ਨਿਰਮਾਤਾ ਵੀ ਹਨ , ਜਿੱਥੇ ਕਿਸੇ ਵੀ ਸਾਹਿਤਕ ਸੰਸਥਾ ਵੱਲੋਂ ਸਾਹਿਤਕ ਸਰਗਰਮੀਆਂ ਦੇ ਪ੍ਰੋਗਰਾਮ ਕਰਾਏ ਜਾਂਦੇ ਹਨ ।
ਇਸ ਕਵੀ ਦਰਬਾਰ ਦੇ ਹੋਸਟ ਤਲਵਿੰਦਰ ਮੰਡ ਸਨ , ਜਿਹਨਾਂ ਦਾ ਮੰਚ ਸੰਚਾਲਨ ਕਾਬਿਲੇ ਤਾਰੀਫ਼ ਸੀ । ਇਸ ਕਵੀ ਦਰਬਾਰ ਵਿੱਚ ਮੋਹਨਪ੍ਰੀਤ , ਗੁਰਮੇਲ ਸਿੰਘ ਸੱਗੂ , ਸੁੰਦਰਪਾਲ ਰਾਜਾਸਾਂਸੀ , ਰਿੰਟੂ ਭਾਟੀਆ , ਅਜੀਤ ਸਿੰਘ ਹਿਰਖੀ ,ਹਰਜਿੰਦਰ ਸਿੰਘ ਭਸੀਨ ,ਮਹਿੰਦਰਪ੍ਰਤਾਪ ਸਿੰਘ , ਜਰਨੈਲ ਮੱਲ੍ਹੀ , ਪਰਮਪ੍ਰੀਤ ਕੌਰ ਬਾਂਗਾ ਤੇ ਹਰਜਿੰਦਰ ਪੱਤੜ ਜੀ ਨੇ ਆਪਣੀਆਂ ਕਵਿਤਾਵਾਂ , ਗ਼ਜ਼ਲਾਂ ਤੇ ਗੀਤਾਂ ਦੀ ਛਹਿਬਰ ਲਗਾ ਦਿੱਤੀ । “ਹਰਜਿੰਦਰ ਪੱਤੜ ਤੇ ਜੀਪ ਲਵਰਜ਼ ਕਲੱਬ ਨੂੰ ਵਿਸ਼ੇਸ਼ ਤੌਰ ਤੇ ਪੰਜਾਬੀ ਕੌਂਸਲ ਬਰਲਿੰਗਟਨ ਵੱਲੋਂ ਲੋਈ ਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ।”
ਡਾ ਬਲਵਿੰਦਰ ਸਰਗਮ ਰੇਡੀਓ , ਗੁਰਮਿੰਦਰ ਆਹਲੂਵਾਲੀਆ , ਓਮਨੀ ਤੋਂ ਲਵੀਨ ਗਿੱਲ ਦੇ ਨੁਮਾਇੰਦੇ , ਹਰਜੀਤ ਗਿੱਲ , ਮੀਡੀਆ ਤੋਂ ਵਿਸ਼ੇਸ਼ ਤੌਰ ਤੇ ਪਹੁੰਚ ਕੇ ਸਾਰੇ ਪ੍ਰੋਗਰਾਮ ਦੀ ਕਵਰੇਜ ਕੀਤੀ । ਵਿਸ਼ੇਸ਼ ਧੰਨਵਾਦ ..ਗੁਰਿੰਦਰ ਮੱਲੀ, ਜਸਵਿੰਦਰ ਸਿੰਘ , ਜਸਵੰਤ ਦਿਉਲ , ਸੁਖਚੈਨ ਸਿੰਘ , ਸੁੱਚਾ ਸਿੰਘ ਝਿੱਕਾ , ਬਹਾਦਰ ਸਿੰਘ , ਨਵਰਾਜ ਗਰੇਵਾਲ ਰੇਡੀਓ ਹੋਸਟ , ਸਰਬਜੀਤ ਸਿੰਘ ਸੰਧੂ , ਪਿਆਰਾ ਸਿੰਘ ਗੋਸਲ ਤੇ ਆਤਮਾ ਸਿੰਘ ਨੇ ਇਸ ਕਵੀ ਦਰਬਾਰ ਦੇ ਪ੍ਰਬੰਧ ਵਿੱਚ ਆਪਣਾ ਸੰਪੂਰਨ ਸਹਿਯੋਗ ਦਿੱਤਾ ਤੇ ਅੱਗੇ ਤੋਂ ਵੀ ਹੋਣ ਵਾਲੇ ਪ੍ਰੋਗਰਾਮਾਂ ਵਿੱਚ ਆਪਣਾ ਸੰਪੂਰਨ ਸਹਿਯੋਗ ਦੇਣ ਦਾ ਵਾਦਾ ਕੀਤਾ । ਕਵੀ ਦਰਬਾਰ ਦੇ ਬਾਦ ਡਾ ਪ੍ਰਗਟ ਸਿੰਘ ਬੱਗਾ ਤੇ ਕੈਨੇਡੀਅਨ ਪੰਜਾਬੀ ਕੌਂਸਲ ਬਰਲਿੰਗਟਨ ਵੱਲੋਂ ਸੱਭਨੇ ਲਾਜ਼ੀਜ਼ ਡਿਨਰ ਦਾ ਆਨੰਦ ਮਾਣਿਆ ਤੇ ਮੁੜ ਮਿਲਣ ਦਾ ਵਾਦਾ ਕਰ ਸੱਭਨੇ ਵਿਦਾ ਲਈ । ਧੰਨਵਾਦ ਸਹਿਤ ।
ਰਮਿੰਦਰ ਵਾਲੀਆ ।
Leave a Comment
Your email address will not be published. Required fields are marked with *