ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਓਨਟਾਰੀਓ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ, ਪ੍ਰਚਾਰ ਤੇ ਪਸਾਰ ਸਬੰਧੀ ਸੈਮੀਨਾਰ ਕਰਵਾਇਆ ਗਿਆ
created by InCollage

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਓਨਟਾਰੀਓ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ, ਪ੍ਰਚਾਰ ਤੇ ਪਸਾਰ ਸਬੰਧੀ ਸੈਮੀਨਾਰ ਕਰਵਾਇਆ ਗਿਆ

  1. ਸਰਕਾਰੀ ਸਰਪ੍ਰਸਤੀ ਦਿੰਦਿਆਂ ਓਨਟਾਰੀਓ ਦੇ ਦਫ਼ਤਰਾਂ ਵਿੱਚ ਅੰਗਰੇਜ਼ੀ ਅਤੇ ਫ਼ਰੈਂਚ ਭਾਸ਼ਾਵਾਂ ਦੇ ਨਾਲ਼ ਪੰਜਾਬੀ ਭਾਸ਼ਾ ਨੂੰ ਬਣਦਾ ਤੀਸਰਾ ਦਰਜਾ ਦਿੱਤਾ ਜਾਵੇ ਅਤੇ ਪਬਲਿਕ ਸਥਾਨਾਂ ਉੱਪਰ ਦੋਹਾਂ ਸਰਕਾਰੀ ਭਾਸ਼ਾਵਾਂ ਦੇ ਨਾਲ ਤੀਸਰੀ ਭਾਸ਼ਾ ਪੰਜਾਬੀ ਵਿਚ ਵੀ ਸਾਈਨ-ਬੋਰਡ ਲਗਾਏ ਜਾਣ।
    2.ਓਨਟਾਰੀਓ ਸੂਬੇ ਵਿਚ ਪੰਜਾਬੀ ਭਾਸ਼ਾ ਨੂੰ ਸਕੂਲ, ਕਾਲਜ ਤੇ ਯੂਨੀਵਰਸਿਟੀ ਪੱਧਰ ਤੱਕ ਪੜ੍ਹਾਉਣ ਦਾ ਪ੍ਰਬੰਧ ਕੀਤਾ ਜਾਵੇ ਅਤੇ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ (ਯੂ.ਬੀ.ਸੀ.) ਦੀ ਤਰਜ਼ ‘ਤੇ ਪੰਜਾਬੀ ਵਿਸ਼ੇ ਵਿਚ ਉਚੇਰੀ ਸਿੱਖਿਆ ਅਤੇ ਖੋਜ-ਕਾਰਜ ਦਾ ਪ੍ਰਬੰਧ ਕੀਤਾ ਜਾਵੇ।
    3.ਸਾਹਿਤਕ, ਸਮਾਜਿਕ ਤੇ ਸੱਭਿਆਚਾਰਕ ਸੰਸਥਾਵਾਂ ਦੇ ਨੁਮਾਇੰਦਿਆਂ ਦੀ ਇਕ ਤਾਲਮੇਲ ਕਮੇਟੀ ਗਠਿਤ ਕੀਤੀ ਜਾਵੇ ਜੋ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪਸਾਰ ਲਈ ਸਾਂਝੇ ਯਤਨ ਕਰੇ।
    4.ਪੰਜਾਬੀ ਭਾਸ਼ਾ ਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਯਤਨਸ਼ੀਲ ਸੰਸਥਾਵਾਂ ਵਾਸਤੇ ਕਿਸੇ ਸਾਂਝੀ ਜਗ੍ਹਾ/ਇਮਾਰਤ ਨੂੰ ਉਪਲੱਭਧ ਕਰਵਾਇਆ ਜਾਵੇ ਤਾਂ ਜੋ ਇਸ ਦੀ ਬੇਹਤਰੀ ਲਈ ਹੋਰ ਵਧੇਰੇ ਯਤਨ ਕੀਤੇ ਜਾਣ।
    5.ਆਰਟੀਫ਼ਿਸ਼ਿਅਲ ਇੰਟੈਲੀਜੈਂਸ (ਏ.ਆਈ.) ਦੀਆਂ ਭਵਿੱਖੀ ਚੁਣੌਤੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਪੰਜਾਬੀ ਭਾਸ਼ਾ ਨੂੰ ਗਲੋਬਲ ਪੱਧਰ ਦੇ ਹਾਣ ਦੀ ਬਨਾਉਣ ਲਈ ਯਤਨ ਤੇਜ਼ ਕੀਤੇ ਜਾਣ।
    6.ਓਨਟਾਰੀਓ ਸਰਕਾਰ ਤੋਂ ਮੰਗ ਕੀਤੀ ਜਾਂਦੀ ਹੈ ਕਿ ਪੰਜਾਬੀ ਭਾਸ਼ਾ ਵਿੱਚ ਛਪ ਰਹੀਆਂ ਸਰਵੋਤਮ ਪੁਸਤਕਾਂ ਦੀ ਚੋਣ ਕਰਕੇ ਸਲਾਨਾ ਇਨਾਮ ਦੇਣ ਦੀ ਵਿਵਸਥਾ ਕੀਤੀ ਜਾਵੇ।
    7.ਓਨਟਾਰੀਓ ਸੂਬੇ ਦੀਆਂ ਨਿੱਜੀ ਪੱਧਰ ‘ਤੇ ਪੰਜਾਬੀ ਕਮਿਊਨਿਟੀ ਨੂੰ ਕੈਨੇਡਾ ਦੀ ਮੁੱਖ-ਧਾਰਾ ਨਾਲ ਜੋੜਨ ਲਈ ਕਾਰਜਸ਼ੀਲ ਸੰਸਥਾਵਾਂ ਨੂੰ ਸਲਾਨਾ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਵੇ ਤਾਂ ਜੋ ਉਹ ਹੋਰ ਵਧੇਰੇ ਸਰਗ਼ਰਮੀ ਨਾਲ ਕੰਮ ਕਰ ਸਕਣ।
    ਧੰਨਵਾਦ ਸਹਿਤ । ਇਹ ਰਿਪੋਰਟ ਸੈਮੀਨਾਰ ਦੀ ਡਾ . ਸੁਖਦੇਵ ਸਿੰਘ ਝੰਡ ਨੇ ਰਮਿੰਦਰ ਵਾਲੀਆ ਨੂੰ ਸਾਂਝੀ ਕੀਤੀ ।
    ਰਮਿੰਦਰ ਵਾਲੀਆ ।

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.