ਦੁਨੀਆਂ ਦੇ ਸਿਰਜਣਹਾਰ
ਕੈਸਾ ਤੂੰ ਰਚਿਆ ਸੰਸਾਰ।
ਕਿਸੀ ਨੇ ਤੇਰਾ ਅੰਤ ਨਾ ਪਾਇਆ,
ਤੇਰੀ ਮਹਿਮਾ ਅਪਰੰਮ ਅਪਾਰ
ਕੋਈ ਮਰਦਾ ਪਿਆ ਰੋਟੀ ਤੋਂ ਹੋਵੇ ਨਾ ਕਿਸੇ ਨੂੰ ਰੋਟੀ ਖੁਆਉਂਦਾ।
ਇੱਥੇ ਤਾਂ ਉਹ ਹਨ ਦੌਲਤ ਨਾ ਸਾਂਭੀ ਜਾਵੇ।
ਇੱਥੇ ਕੋਈ ਉਮਰਾਂ ਲੰਬੀਆਂ
ਮੰਗਦਾ।
ਕੋਈ ਆਪਣੇ ਨੂੰ ਫਾਹੇ ਲਾ ਜਿੰਦਗੀ ਗਵਾਏ।
ਕਿਸੇ ਨੂੰ ਧਰਤੀ ਫੁਲਾਂ ਵਾਂਗ
ਲਗਦੀ।
ਕਿਸੇ ਨੂੰ ਆਪਣਾ ਆਪ ਧਰਤੀ ਤੇ ਭਾਰ ਲੱਗਦਾ।
ਕੋਈ ਉੱਡਦਾ ਪਿਆ ਹਵਾਵਾਂ ਨਾਲ।
ਕੋਈ ਸੋਚੇ ਅੰਬਰ ਵਿਚ ਘਰ ਵਸਾਵਾਂ।
ਕੋਈ ਸੋਚਦਾ ਮੈਂ ਡੰਗ ਕਿਵੇਂ
ਲੰਘਾਵਾਂ
ਕਿਸੇ ਦੇ ਪੱਲੇ ਹੌਕੇ ਤੇ ਹਾਵਾਂ।
ਕਿਸੇ ਦੇ ਵਿਹੜੇ ਖ਼ੁਸ਼ੀਆਂ ਭਰੀਆਂ
ਕਿਸੇ ਨੂੰ ਗ਼ਮਾਂ ਹੰਝੂਆਂ ਵਿਚ ਡੋਬੇ।
ਕੋਈ ਤਾਂ ਬੈਠਾ ਹੁਕਮ ਚਲਾਏ
ਕੋਈ ਚੁੱਪ ਚਾਪ ਬੈਠਾ ਸੋਚੇ
ਕਿਸੇ ਇਸੇ ਦੇ ਕਰਮਾਂ ਵਿਚ ਤੂੰ ਲਿਖਿਆ ਜਿਉਂਦੇ ਜੀ ਲਾਸ਼
ਬਣ ਜਾਏ।
ਕਿਸੇ ਦੇ ਤੂੰ ਹਰ ਵਕਤ ਅੰਗ ਸੰਗ ਰਹਿੰਦਾ ਹੈ।
ਤੇਰੀ ਕੁਦਰਤਿ ਤੂੰ ਜਾਣੇ ਕਿਸੇ ਨੂੰ ਤੂੰ ਵਿਸਾਰ ਹੀ ਦੇਂਦਾ ਹੈ।
ਕੈਸ ਰਚਿਆਂ ਸੰਸਾਰ ਤੂੰ
ਐ ਦੁਨੀਆ ਦੇ ਸਿਰਜਣਹਾਰ।
ਤੇਰਾ ਅੰਤ ਨਾ ਪਾਇਆ ਕਿਸੇ

ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18