80 ਸਾਲ ਉਮਰ ਦੇ 22 ਸਹਿਯੋਗੀ ਪੈਨਸ਼ਨਰਾਂ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ
ਕੋਟਕਪੂਰਾ, 18 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਪੈਨਸਨਰਜ ਯੂਨੀਅਨ ਜਿਲ੍ਹਾ ਫਰੀਦਕੋਟ ਵਲੋਂ ਅੱਜ ਸਥਾਨਕ ਸ਼ਹੀਦ ਭਗਤ ਸਿੰਘ ਪਾਰਕ ਵਿੱਚ ਜਥੇਬੰਦੀ ਦੇ ਸੂਬਾਈ ਆਗੂ ਅਸ਼ੋਕ ਕੌਸ਼ਲ, ਜਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਚਾਨੀ, ਜਨਰਲ ਸਕੱਤਰ ਪ੍ਰੇਮ ਚਾਵਲਾ, ਵਿੱਤ ਸਕੱਤਰ ਸੋਮਨਾਥ ਅਰੋੜਾ ਦੀ ਅਗਵਾਈ ਹੇਠ ਪੈਨਸਨਰ ਦਿਵਸ ਮਨਾਇਆ ਗਿਆ। ਸਮਾਗਮ ਦੌਰਾਨ ਪੈਨਸਨਰ ਦਿਵਸ ਦਾ ਇਤਿਹਾਸ ਅਤੇ ਮੌਜੂਦਾ ਸਮੇਂ ਵਿੱਚ ਦਰਪੇਸ਼ ਚੁਣੌਤੀਆਂ ਵਿਸ਼ੇ ਸਬੰਧੀ ਵਿਚਾਰ ਚਰਚਾ ਕਰਦੇ ਹੋਏ ਸਬਾਈ ਆਗੂ ਅਸ਼ੋਕ ਕੌਸ਼ਲ ਨੇ ਕਿਹਾ ਕਿ ਦੇਸ਼ ਭਰ ਦੇ ਮੁਲਾਜਮ ਵਰਗ ਤੇ ਪਹਿਲਾ ਹਮਲਾ ਭਾਜਪਾ ਦੀ ਵਾਜਪਾਈ ਸਰਕਾਰ ਨੇ ਅਤੇ ਪੰਜਾਬ ਰਾਜ ਵਿੱਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਕੀਤਾ ਜਦੋਂ ਇੱਕ ਜਨਵਰੀ 2004 ਤੋਂ ਬਾਅਦ ਭਰਤੀ ਹੋਣ ਵਾਲੇ ਮੁਲਾਜਮਾਂ ਤੋਂ ਪੁਰਾਣੀ ਪੈਨਸਨ ਖੋਹਕੇ ਨਿਗੂਣੀ ਜਿਹੀ ਨਵੀਂ ਪੈਨਸਨ ਸਕੀਮ ਲਾਗੂ ਕਰ ਦਿੱਤੀ। ਜਿਲਾ ਜਨਰਲ ਸਕੱਤਰ ਪ੍ਰੇਮ ਚਾਵਲਾ ਨੇ ਕਿਹਾ ਮੁਲਾਜਮਾਂ ਦੀ ਠੇਕੇ ਅਤੇ ਆਊਟਸੋਰਸ ਤੇ ਭਰਤੀ ਰਾਹੀਂ ਪੈਨਸਨ ਤਾਂ ਕੀ ਦੇਣੀ ਸੀ, ਸਮੇਂ ਸਮੇਂ ਦੀਆਂ ਹੁਕਮਰਾਨ ਸਰਕਾਰਾਂ ਨੇ ਤਨਖਾਹ ਸਕੇਲ ਦੇਣੇ ਵੀ ਮੁਨਾਸਿਬ ਨਹੀਂ ਸਮਝੇ। ਇਸ ਤੋਂ ਇਲਾਵਾ ਮੋਦੀ ਸਰਕਾਰ ਨੇ ਹੁਣ ਨਵਾਂ ਹਮਲਾ ਕਰਕੇ ਫੌਜ ਵਿੱਚ ਅਗਨੀਪੱਥ ਸਕੀਮ ਰਾਹੀਂ ਸੁਰੱਖਿਆ ਬਲਾਂ ਨੂੰ ਵੀ ਪੈਨਸ਼ਨ ਦੇ ਹੱਕ ਤੋਂ ਵਾਂਝਾ ਕਰ ਦਿੱਤਾ ਹੈ। ਉਹਨਾਂ ਅੱਗੇ ਕਿਹਾ ਕਿ ਆਉਂਦੀਆਂ ਲੋਕ ਸਭਾ ਚੋਣਾਂ ’ਚ ਪੁਰਾਣੀ ਪੈਨਸਨ ਸਕੀਮ ਬਹਾਲ ਕਰਨ ਤੋਂ ਇਨਕਾਰੀ ਹਾਕਮਾਂ ਨੂੰ ਸਬਕ ਸਿਖਾਉਣ ਲਈ ਹੁਣ ਤੋਂ ਹੀ ਕਮਰਕੱਸੇ ਕੱਸ ਲੈਣੇ ਚਾਹੀਦੇ ਹਨ। ਇਸ ਵਿਚਾਰ ਚਰਚਾ ਦੌਰਾਨ ਬਹਿਸ ’ਚ ਭਾਗ ਲੈਂਦੇ ਹੋਏ ਹਰਨਾਮ ਸਿੰਘ ਸੇਵਾ ਮੁਕਤ ਲੈਕਚਰਾਰ, ਗਿਆਨ ਚੰਦ ਸ਼ਰਮਾ, ਸ਼ਾਮ ਲਾਲ ਚਾਵਲਾ, ਵੇਦ ਪ੍ਰਕਾਸ ਸਰਮਾ, ਹਰਦੀਪ ਸਿੰਘ ਕਟਾਰੀਆ, ਓਮਕਾਰ ਗੋਇਲ ਪ੍ਰਧਾਨ, ਸੋਮਨਾਥ ਅਰੋੜਾ, ਰਜਿੰਦਰ ਸਿੰਘ ਸਰਾਂ ਸੇਵਾ ਮੁਕਤ ਤਹਿਸੀਲਦਾਰ, ਅਮਰਜੀਤ ਕੌਰ ਛਾਬੜਾ ਤੇ ਗੁਰਵੀਰ ਸਿੰਘ ਵਾਂਦਰ ਜਟਾਣਾ ਨੇ ਕਿਹਾ ਕਿ ਸਮੇਂ ਦੀ ਮੁੱਖ ਲੋੜ ਹੈ ਕਿ ਸਾਰੀਆਂ ਮੁਲਾਜਮ ਅਤੇ ਪੈਨਸਨ ਧਿਰਾਂ ਲਾਮਬੰਦ ਹੋ ਕੇ ਹੁਕਮਰਾਨ ਸਰਕਾਰਾਂ ਦੇ ਖਿਲਾਫ ਸੰਘਰਸ ਦਾ ਪਿੜ ਤਿਆਰ ਕਰਨ। ਸਮਾਗਮ ਦੌਰਾਨ 80 ਸਾਲ ਦੇ ਲਗਭਗ ਉਮਰ ਪੂਰੀ ਕਰ ਚੁੱਕੇ 22 ਸਹਿਯੋਗੀ ਪੈਨਸਨਰ ਸਰਵ ਸ੍ਰੀ ਸ਼ਾਮ ਲਾਲ ਚਾਵਲਾ, ਦਰਸਨ ਸਿੰਘ ਔਲਖ, ਵੇਦ ਪ੍ਰਕਾਸ ਸਰਮਾ ਬਰਗਾੜੀ, ਮਾਸਟਰ ਹਰਨਾਮ ਸਿੰਘ, ਹਰਦੀਪ ਸਿੰਘ ਕਟਾਰੀਆ, ਗੁਰਮੇਲ ਸਿੰਘ ਸਾਬਕਾ ਸਰਪੰਚ ਮਿਆਮੀਵਾਲਾ, ਸੋਮਨਾਥ ਸੇਵਾਮੁਕਤ ਮੁੱਖ ਅਧਿਆਪਕ ਬਹਿਬਲ ਖੁਰਦ, ਰਾਮ ਸਿੰਘ ਬਰਾੜ ਮਰਾੜ ਕਲਾਂ, ਬਾਬੂ ਸਿੰਘ ਧਾਲੀਵਾਲ, ਪ੍ਰੋਫੈਸਰ ਤਰਸੇਮ ਨਰੂਲਾ ਜੈਤੋ, ਕੁਲਜੀਤ ਸਿੰਘ ਵਾਲੀਆ ਸਮਾਜਸੇਵੀ ਫਰੀਦਕੋਟ, ਹਰਮਿੰਦਰ ਸਿੰਘ ਕੋਹਾਰ ਵਾਲਾ, ਹਰਕਿ੍ਰਸਨ ਸਿੰਘ ਛਾਬੜਾ, ਹਰੀਰਾਮ ਮੰਗਲਾ ਸੁਪਰਡੈਂਟ ਸਿਵਲ ਸਰਜਨ ਦਫਤਰ, ਜਗਰਾਜ ਸਿੰਘ ਵਾਂਦਰ ਜਟਾਣਾ ਡੀਐਸਪੀ, ਪੂਰਨ ਸਿੰਘ ਸੰਧੂ, ਮਨੋਹਰ ਕੌਰ ਪੀ ਟੀ ਆਈ ਦਾ ਯਾਦਗਾਰੀ ਚਿੰਨ, ਲੋਈ ਅਤੇ ਸਾਲ ਭੇਟ ਕਰਕੇ ਸਨਮਾਨ ਕੀਤਾ ਗਿਆ ਤੇ ਇਹਨਾਂ ਸਾਰਿਆਂ ਵੱਲੋਂ ਆਪਣੇ ਸੇਵਾ ਕਾਲ ਦੌਰਾਨ ਅਤੇ ਸੇਵਾ ਮੁਕਤ ਹੋਣ ਤੋਂ ਬਾਅਦ ਸਮਾਜ ਪ੍ਰਤੀ ਨਿਭਾਈਆਂ ਜਾ ਰਹੀਆਂ ਸਾਨਦਾਰ ਸੇਵਾਵਾਂ ਦੀ ਸਲਾਗਾ ਕੀਤੀ ਗਈ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਤਰਸੇਮ ਨਰੂਲਾ, ਮੁਖਤਿਆਰ ਸਿੰਘ ਮੱਤਾ, ਗੇਜਰਾਮ ਭੌਰਾ, ਨਛੱਤਰ ਸਿੰਘ ਭਾਣਾ, ਕੈਪਟਨ ਰੂਪ ਚੰਦ ਅਰੋੜਾ, ਮਦਨ ਲਾਲ ਸਰਮਾ, ਹਰਨੇਕ ਸਿੰਘ ਸਾਹੋਕੇ ਇੰਸਪੈਕਟਰ ਪੰਜਾਬ ਰੋਡਵੇਜ, ਪਿ੍ਰੰਸੀਪਲ ਦਰਸਨ ਸਿੰਘ, ਕੇਵਲ ਸਿੰਘ ਲੰਭਵਾਲੀ, ਦਰਸਨ ਸਿੰਘ ਫੌਜੀ, ਸੁਸੀਲ ਕੌਸਲ, ਹਰਨੇਕ ਸਿੰਘ ਸਰਾਂ, ਪੂਰਨ ਸਿੰਘ ਸੰਧਵਾਂ, ਹਰਵਿੰਦਰ ਸਰਮਾ, ਪ੍ਰੇਮ ਕੁਮਾਰੀ, ਸੰਤੋਸ ਕੁਮਾਰੀ ਚਾਵਲਾ, ਹਰਦੀਪ ਸਿੰਘ ਫਿਡੂ ਭਲਵਾਨ, ਸੁਖਚਰਨ ਸਿੰਘ ਗੁਰਦੀਪ ਭੋਲਾ ਪੀਆਰਟੀਸੀ ਚੰਦ ਸਿੰਘ ਤੇ ਮਲਕੀਤ ਸਿੰਘ ਢਿਲਵਾਂ ਕਲਾਂ, ਪ੍ਰੀਤਮ ਸਿੰਘ, ਗੁਰਕੀਰਤ ਸਿੰਘ, ਮੇਘਰਾਜ ਸ਼ਰਮਾ, ਮੇਜਰ ਸਿੰਘ, ਪਰਮਿੰਦਰ ਸਿੰਘ ਜਟਾਣਾ, ਮਨਜਿੰਦਰ ਸਿੰਘ, ਅਮਰਜੀਤ ਸਿੰਘ, ਕਸਮੀਰਾ ਸਿੰਘ, ਜਗਵੰਤ ਸਿੰਘ ਬਰਾੜ ਮੁੱਖ ਅਧਿਆਪਕ, ਮਨਜੀਤ ਕੌਰ ਬਰਾੜ, ਬਿੱਕਰ ਸਿੰਘ ਗੰਦਾਰਾ, ਨਾਹਰ ਸਿੰਘ ਗਿੱਲ, ਸਤੀਸ਼ ਕੁਮਾਰ ਤੇ ਹਰਪਾਲ ਸਿੰਘ ਸਿਹਤ ਵਿਭਾਗ ਫਰੀਦਕੋਟ ਆਦਿ ਹਾਜਰ ਸਨ।
Leave a Comment
Your email address will not be published. Required fields are marked with *