ਕੋਟਕਪੂਰਾ, 9 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਕੋਟਕਪੂਰਾ ਵਿਸ਼ਵਾਸ਼ ਲਾਇਨਜ ਕਲੱਬ ਵਲੋਂ ਸਥਾਨਕ ਮੋਗਾ ਸੜਕ ’ਤੇ ਸਥਿੱਤ ਸਾਗਰ ਢਾਬੇ ’ਤੇ ਲੋਹੜੀ ਦਾ ਤਿਉਹਾਰ ਪ੍ਰੰਪਰਾਗਤ ਤਰੀਕੇ ਅਨੁਸਾਰ ਬੜੇ ਉਤਸ਼ਾਹ ਨਾਲ ਮਨਾਈ ਗਈ। ਇਹ ਲੋਹੜੀ ਫਸਟ ਵੀਪੀ ਰਛਪਾਲ ਸਿੰਘ ਭੁੱਲਰ ਦੇ ਪੋਤਰੇ ਅਯਾਨ ਸਿੰਘ ਭੁੱਲਰ ਦੇ ਜਨਮ, ਭਤੀਜੇ ਤੇਜਿੰਦਰਪਾਲ ਸਿੰਘ ਭੁੱਲਰ ਦੇ ਵਿਆਹ ਦਾ ਖੁਸ਼ੀ ਵਿੱਚ, ਰਜਿੰਦਰ ਸਿੰਘ ਸਰਾਂ ਦੀ ਪੋਤਰੀ ਹਸਰਤ ਕੌਰ ਸਰਾਂ ਦੇ ਜਨਮ, ਸੁਰਿੰਦਰ ਸਿੰਘ ਸਰਾਂ ਦੇ ਪੋਤਰੇ ਦੇ ਜਨਮ ਦੀ ਖੁਸ਼ੀ ਅਤੇ ਨਰਜਿੰਦਰ ਸਿੰਘ ਬਰਾੜ ਦੇ ਸਪੁੱਤਰ-ਨੂੰਹ ਦੇ ਵਿਆਹ ਤੋਂ ਪਹਿਲੀ ਵਾਰ ਲੰਮੇ ਸਮੇਂ ਬਾਅਦ ਨਿਊਜੀਲੈਂਡ ਤੋਂ ਘਰ ਆਉਣ ਦੀ ਖੁਸ਼ੀ ਨੂੰ ਸਮਰਪਿਤ ਰਹੀ। ਕਲੱਬ ਮੈਂਬਰਾਂ ਦੇ ਪ੍ਰੀਵਾਰਕ ਮੈਂਬਰਾਂ ਨੇ ਛੋਟੀਆਂ-ਛੋਟੀਆਂ ਗੇਮਾਂ ਖੇਡ ਕੇ ਤੇ ਲੋਹੜੀ ਦੇ ਗੀਤ ਗਾ ਕੇ ਬੜਾ ਆਨੰਦ ਮਾਣਿਆ। ਕਲੱਬ ਦੇ ਪੀਆਰਓ ਡਾ. ਰਵਿੰਦਰਪਾਲ ਕੋਛੜ ਮੁਤਾਬਿਕ ਸਭ ਵੱਲੋਂ ਸਬੰਧਤ ਪਰਿਵਾਰਾਂ ਨੂੰ ਵਧਾਈਆਂ ਦਿੱਤੀਆਂ ਗਈਆਂ। ਫੈਲੋਸ਼ਿਪ ਭੁੱਲਰ ਪ੍ਰੀਵਾਰ ਵਲੋਂ ਸਪਾਂਸਰ ਕੀਤੀ ਗਈ ਤੇ ਅੰਤ ’ਚ ਸਭ ਨੇ ਰਾਤ ਦੇ ਖਾਣੇ ਦਾ ਆਨੰਦ ਮਾਣਿਆ। ਇਸ ਮੌਕੇ ਐਮਜੇਐਫ ਗੁਰਦੀਪ ਸਿੰਘ, ਗੁਰਵੀਰਕਰਨ ਸਿੰਘ ਢਿੱਲੋਂ ਪ੍ਰਧਾਨ, ਐਡਵੋਕੇਟ ਚਰਨਜੀਤ ਸਿਡਾਨਾ, ਐਡਵੋਕੇਟ ਰਣਜੀਤ ਸਿੰਘ ਕੱਕੜ, ਮਨਮੋਹਨ ਕਿ੍ਰਸ਼ਨ ਮਿੱਕੀ ਬਰਗਾੜੀ, ਸੰਦੀਪ ਕੌੜਾ, ਸੰਦੀਪ ਅਹੂਜਾ, ਤੇਜ ਸਿੰਘ ਸਰਪੰਚ, ਸੁਖਵਿੰਦਰ ਸਿੰਘ ਹੈਲੀ, ਵਿਕਰਾਂਤ ਧੀਂਗੜਾ, ਜਗਸੀਰ ਸਿੰਘ ਸੋਨਾ, ਨੀਤਨ ਗੋਇਲ, ਮੀਕਨ ਸਹਿਗਲ, ਸੁਨੀਲ ਕੁਮਾਰ ਬਿੱਟਾ ਗਰੋਵਰ, ਜੋਗਿੰਦਰ ਸਿੰਘ ਅਤੇ ਸ਼ਸ਼ੀ ਚੌਪੜਾ ਤੋਂ ਇਲਾਵਾ ਹੋਰ ਵੀ ਕਾਫੀ ਗਿਣਤੀ ’ਚ ਪਰਿਵਾਰਕ ਮੈਂਬਰ ਵੀ ਸ਼ਾਮਲ ਸਨ।
Leave a Comment
Your email address will not be published. Required fields are marked with *