ਕੋਟਕਪੂਰਾ, 8 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮੋਗਾ ਸਹਿਰ ਦਾ ਬਹੁਚਰਚਿਤ ਮਾਮਲਾ ਜਿਸ ਵਿੱਚ ਵਰਿੰਦਰ ਸਿੰਘ ਨੇ ਮੋਗਾ ਸਹਿਰ ਦੇ ਕੌਂਸਲਰ ਜਗਜੀਤ ਸਿੰਘ ਜੀਤਾ ਅਤੇ ਮਹਿਲਾ ਕੌਂਸਲਰ ਦੇ ਪਤੀ ਜਸਵਿੰਦਰ ਸਿੰਘ ਉਰਫ਼ ਛਿੰਦਾ ਬਰਾੜ ‘ਤੇ ਠੱਗੀ ਮਾਰਨ ਦੇ ਦੋਸ਼ ਹੇਠ ਮਾਮਲਾ ਦਰਜ ਕਰਵਾਇਆ ਗਿਆ, ਉੱਕਤ ਕੇਸ ਵਿੱਚ ਦੋਨਾਂ ਨੇ ਆਪਣੇ ਵਕੀਲਾਂ ਐਡਵੋਕੇਟ ਆਸ਼ੀਸ਼ ਗਰੋਵਰ ਅਤੇ ਐਡਵੋਕੇਟ ਅਜੀਤ ਵਰਮਾ ਰਾਹੀਂ ਸੈਸ਼ਨ ਅਦਾਲਤ ਵਿਚ ਅੰਤਰਿਮ ਜ਼ਮਾਨਤ ਲਗਾਈ ਗਈ ਸੀ, ਜਿਸ ਦੀ ਸੁਣਵਾਈ ਕਰਦਿਆਂ ਅਤੇ ਵਕੀਲ ਸਾਹਿਬਾਨ ਦੀਆਂ ਦਲੀਲਾਂ ਤੋਂ ਸਹਿਮਤ ਹੁੰਦੇ ਹੋਏ ਮਾਣਯੋਗ ਅਦਾਲਤ ਵਲੋਂ ਕੌਂਸਲਰ ਜਗਜੀਤ ਸਿੰਘ ਅਤੇ ਛਿੰਦਾ ਬਰਾੜ ਦੀਆਂ ਜਮਾਨਤਾਂ ਨੂੰ ਮਨਜੂਰ ਕਰ ਲਿਆ ਗਿਆ ਅਤੇ ਉਨ੍ਹਾਂ ਨੂੰ ਸ਼ਾਮਿਲ ਤਫਤੀਸ ਹੋਣ ਦੇ ਹੁਕਮ ਕੀਤੇ।