ਜੰਗ ਹਿੰਦ ਪੰਜਾਬ ਦੀ ਹੋਣ ਲੱਗੀ,
ਇੱਕ ਪਾਸੇ ਮਜਦੂਰ,ਦੂਜੇ ਫੋਜਾਂ ਭਾਰੀਆਂ ਨੇ।
ਲੱਖ ਲਾਹਨਤ ਹੈ ਉਹਨਾਂ ਲੀਡਰਾਂ ਨੂੰ,
ਜਿਨ੍ਹਾਂ ਕੌਮ ਨਾਲ ਕੀਤੀਆਂ ਗ਼ੱਦਾਰੀਆਂ ਨੇ।
ਜਦੋਂ ਸਰਕਾਰਾਂ ਵਿੱਚ ਭਾਈਵਾਲ ਹੁੰਦੇ,
ਯਾਰੀਆਂ ਵੱਡਿਆਂ ਨਾਲ ਨਿਭਾਉਂਦੇ ਨੇ।
ਕਿਸਾਨਾਂ ਮਜ਼ਦੂਰਾਂ ਤੋਂ ਇਹਨਾਂ ਕੀ ਲੈਣਾ,
ਪੰਜ ਸਾਲ ਢੋਲੇ ਦੀਆਂ ਲਾਉਂਦੇ ਨੇ।
ਜਦੋਂ ਰਾਜ ਭਾਗ ਤੋਂ ਬਾਹਰ ਹੁੰਦੇ,
ਵਿਖਾਉਂਦੇ ਕਿਸਾਨਾਂ ਨਾਲ ਵਫਾਦਾਰੀਆਂ ਨੇ।
ਲੱਖ ਲਾਹਨਤ ਹੈ ਉਹਨਾਂ ਲੀਡਰਾਂ ਨੂੰ,
ਜਿਨ੍ਹਾਂ ਕੌਮ ਨਾਲ ਕੀਤੀਆਂ ਗ਼ੱਦਾਰੀਆਂ ਨੇ।
ਕਹਿੰਦੇ ਸੀ ਜੋ ਇਨਕਲਾਬ ਲਿਆਉਣਾ,
ਹੁਣ ਬੇਰੁਜ਼ਗਾਰਾਂ ਤੇ ਡੰਡੇ ਵਰਾਉਂਦੇ ਨੇ।
ਹੱਕ ਸੱਚ ਦੀ ਜੋ ਗੱਲ ਹੈ ਕਰਦਾ,
ਉਸ ਨੂੰ ਥਾਣੇ ਚੁੱਕ ਲਿਆਉਂਦੇ ਨੇ।
ਦੱਸਣ ਦੋ ਸਾਲਾਂ ਵਿੱਚ ਕੀ ਹੈ ਕੀਤਾ,
ਲਾਉਂਦੇ ਜਹਾਜ਼ਾਂ ਵਿੱਚ ਉਡਾਰੀਆਂ ਨੇ।
ਲੱਖ ਲਾਹਨਤ ਹੈ ਉਹਨਾਂ ਲੀਡਰਾਂ ਨੂੰ,
ਜਿਨ੍ਹਾਂ ਕੌਮ ਨਾਲ ਕੀਤੀਆਂ ਗ਼ੱਦਾਰੀਆਂ ਨੇ।
ਜੇਠ ਹਾੜ ਦੇ ਤਿੱਖੜ ਦੁਪਹਿਰੇ,
ਇਹ ਕੰਮ ਖੇਤਾਂ ਵਿੱਚ ਕਰਦੇ ਨੇ।
ਆਪ ਭਾਵੇਂ ਰਹਿਣ ਭੁੱਖਣ ਭਾਣੇ,
ਢਿੱਡ ਸਾਰੇ ਦੇਸ ਦਾ ਭਰਦੇ ਨੇ।
ਇੱਕ ਪਾਸੇ ਲੜਦੇ ਆਪਣੇ ਹਿਤਾਂ ਲਈ,
ਦੂਜੇ ਪਾਸੇ ਘਰ ਦੀਆਂ ਜ਼ੁੰਮੇਵਾਰੀਆਂ ਨੇ।
ਲੱਖ ਲਾਹਨਤ ਹੈ ਉਹਨਾਂ ਲੀਡਰਾਂ ਨੂੰ,
ਜਿਨ੍ਹਾਂ ਕੌਮ ਨਾਲ ਕੀਤੀਆਂ ਗ਼ੱਦਾਰੀਆਂ ਨੇ।
ਇਨ੍ਹਾਂ ਗਰੀਬਾਂ ਦੀ ਨਵੀਂ ਮੰਗ ਨਾ ਕੋਈ,
ਪਹਿਲੀਆਂ ਨੂੰ ਲਾਗੂ ਕਰਾਉਣਾ ਚਾਹੁੰਦੇ ਨੇ।
ਪਤਾ ਨਹੀਂ ਕਿਹੜੀ ਗੱਲੋਂ ਕੇਂਦਰ ਵਾਲੇ,
ਹਰ ਵਾਰੀ ਟਿੰਡ ਵਿੱਚ ਕਾਨਾ ਪਾਉਂਦੇ ਨੇ।
“ਝੱਜ ਲੰਢੇ ਵਾਲਾ” ਸੁੱਖ ਮੰਗੇ ਉਹਨਾਂ ਦੀ,
ਜਿਨ੍ਹਾਂ ਖਿੱਚੀਆਂ ਦਿੱਲੀ ਨੂੰ ਤਿਆਰੀਆਂ ਨੇ।
ਲੱਖ ਲਾਹਨਤ ਹੈ ਉਹਨਾਂ ਲੀਡਰਾਂ ਨੂੰ,
ਜਿਨ੍ਹਾਂ ਕੌਮ ਨਾਲ ਕੀਤੀਆਂ ਗ਼ੱਦਾਰੀਆਂ ਨੇ।
ਸਾਧੂ ਸਿੰਘ ਝੱਜ
ਸਿਆਟਲ (ਯੂ ਐਸ ਏ)
ਫਰਬਰੀ 13,2024
Leave a Comment
Your email address will not be published. Required fields are marked with *