ਰੋਪੜ, 18 ਅਕਤੂਬਰ (ਗੁਰਬਿੰਦਰ ਸਿੰਘ ਰੋਮੀ/ ਵਰਲਡ ਪੰਜਾਬੀ ਟਾਈਮਜ਼): ਸਥਾਨਕ ਸਰਕਾਰੀ ਸ.ਸ.ਸ.ਸ. ਸਕੂਲ ਰੂਪਨਗਰ ਦੀਆਂ ਵਿਦਿਆਰਥਣਾਂ ਨੇ ਵੋਟ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਦੇ ਮਕਸਦ ਨਾਲ਼ ਸ਼ਰਨਜੀਤ ਕੌਰ ਜਿਲ੍ਹਾ ਸਪੋਰਟਸ ਕੋਆਰਡੀਨੇਟਰ ਅਤੇ ਪ੍ਰਿੰ. ਸੰਦੀਪ ਕੌਰ ਦੀ ਅਗਵਾਈ ਵਿੱਚ ਸਕੂਲ ਤੋਂ ਬੇਲਾ ਚੌਕ ਅਤੇ ਉੱਥੋਂ ਮੁੜ ਸਕੂਲ ਤੱਕ ਜਾਗਰੂਕਤਾ ਰੈਲੀ ਕੱਢੀ। ਜਿਸ ਵਿੱਚ ਪੰਜਾਬੀ ਲੈਕਚਰਾਰ ਹਰਪ੍ਰੀਤ ਕੌਰ, ਰਾਜਨੀਤੀ ਸ਼ਾਸਤਰ ਲੈਕਚਰਾਰ ਬਲਵਿੰਦਰ ਕੌਰ, ਸਮਾਜਿਕ ਸਿੱਖਿਆ ਅਧਿਆਪਕਾ ਪ੍ਰਭਜੋਤ ਕੌਰ, ਅਮਨਦੀਪ ਕੌਰ ਅਤੇ ਹਿੰਦੀ ਅਧਿਆਪਕਾ ਸ਼ਸ਼ੀ ਕਿਰਣ ਸ਼ਾਮਲ ਸਨ।
Leave a Comment
Your email address will not be published. Required fields are marked with *