ਪਲਾਸਟਿਕ ਦੇ ਲਿਫਾਫਿਆਂ ਦੀ ਬਜਾਇ ਕੱਪੜੇ ਦੇ ਝੋਲੇ ਹਨ ਲਾਭਦਾਇਕ : ਦੀਦਾਰ ਸਿੰਘ
ਕੋਟਕਪੂਰਾ, 19 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਲਾਇਨਜ ਕਲੱਬ ਕੋਟਕਪੂਰਾ ਰਾਇਲ ਵਲੋਂ ਗੋਦ ਲਏ ਐਲੀਮੈਂਟਰੀ ਸਕੂਲ ਵਾਰਡ ਨੰਬਰ 9 ਨੇੜੇ ਰੇਲਵੇ ਫਾਟਕ ਹਰੀਨੌ ਰੋਡ ਕੋਟਕਪੂਰਾ ਵਾਤਾਵਰਣ ਨੂੰ ਸ਼ੁੱਧ ਰੱਖਣ ਦੇ ਮੰਤਵ ਨਾਲ ਪਲਾਸਟਿਕ ਦੇ ਲਿਫਾਫਿਆਂ ਦੀ ਥਾਂ ਕੱਪੜੇ ਦੇ ਬੈਗ (ਝੋਲੇ) ਵਰਤਣ ਲਈ ਸਕੂਲੀ ਬੱਚਿਆਂ ਸਮੇਤ ਅਧਿਆਪਕ ਸਹਿਬਾਨ ਅਤੇ ਸਕੂਲ ਵਿੱਚ ਕੰਮ ਕਰਦੇ ਹੋਰ ਸਟਾਫ ਨੂੰ 185 ਕੱਪੜੇ ਦੇ ਬੈਗ ਵੰਡੇ ਗਏ। ਕਲੱਬ ਦੇ ਪ੍ਰਧਾਨ ਦੀਦਾਰ ਸਿੰਘ ਦੀ ਅਗਵਾਈ ਹੇਠ ਪਿਛਲੇ ਦਿਨੀਂ ਪੁਰਾਣੀ ਦਾਣਾ ਮੰਡੀ, ਮਾਲ ਗੋਦਾਮ ਰੋਡ, ਸਬਜੀ ਮੰਡੀ ਸਮੇਤ ਵੱਖ-ਵੱਖ ਬਜਾਰਾਂ ਵਿੱਚ ਇਸ ਤਰਾਂ ਦੇ 210 ਕੱਪੜੇ ਦੇ ਬੈਗ ਵੰਡੇ ਗਏ ਸਨ। ਵੱਖ ਵੱਖ ਥਾਵਾਂ ’ਤੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਤੋਂ ਇਲਾਵਾ ਡਾ. ਸੁਨੀਲ ਛਾਬੜਾ, ਸੰਜੀਵ ਕੁਮਾਰ ਕਿੱਟੂ ਅਹੂਜਾ ਆਦਿ ਨੇ ਦੱਸਿਆ ਕਿ ਸ਼ਹਿਰ ਦੀ ਸਫਾਈ ਅਤੇ ਸੁੰਦਰਤਾ ਲਈ ਪੋਲੀਥੀਨ ਦੇ ਲਿਫਾਫਿਆਂ ਦੀ ਬਜਾਇ ਕੱਪੜੇ ਦੇ ਬੈਗ ਵਰਤੋਂ ਵਿੱਚ ਲਿਆਉਣੇ ਚਾਹੀਦੇ ਹਨ। ਕਲੱਬ ਦੇ ਪੀ.ਅਰ.ਓ. ਇੰਜ. ਅਸ਼ੋਕ ਸੇਠੀ ਮੁਤਾਬਿਕ ਸਕੱਤਰ ਇੰਜ. ਭੁਪਿੰਦਰ ਸਿੰਘ, ਨੰਬਰਦਾਰ ਸੁਖਵਿੰਦਰ ਸਿੰਘ ਪੱਪੂ, ਮਨਜੀਤ ਸਿੰਘ ਔਲਖ ਆਦਿ ਨੇ ਦੱਸਿਆ ਕਿ ਵਾਤਾਵਰਣ ਸ਼ੁੱਧ ਰੱਖਣ, ਸੜਕਾਂ, ਨਾਲੀਆਂ ਵਿੱਚ ਗੰਦ ਨਾ ਪੈਣ ਦੀ ਇੱਛਾ ਰੱਖਣ ਵਾਲੇ ਲੋਕ ਕੱਪੜੇ ਬੈਗਾਂ ਦੀ ਵਰਤੋਂ ਕਰਨ ਤਾਂ ਉਕਤ ਸਮੱਸਿਆ ਨਾਲ ਨਜਿੱਠਿਆ ਜਾ ਸਕਦਾ ਹੈ। ਸਕੂਲ ਮੁਖੀ ਮਨਜੀਤ ਸਿੰਘ ਨੇ ਕਲੱਬ ਦੇ ਉਕਤ ਉਪਰਾਲੇ ਦੀ ਭਰਪੂਰ ਪ੍ਰਸੰਸਾ ਕੀਤੀ। ਸਮਾਗਮ ਦੌਰਾਨ ਬੱਚਿਆਂ ਨੂੰ ਬਿਸਕੁਟਾਂ ਦੇ ਪੈਕਟ ਵੀ ਵੰਡੇ ਗਏ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸੁਰਜੀਤ ਸਿੰਘ ਘੁਲਿਆਣੀ, ਅਮਰਦੀਪ ਸਿੰਘ ਮੀਤਾ ਮੱਕੜ, ਵਿਜੈ ਕੁਮਾਰ ਟੀਟੂ ਛਾਬੜਾ ਆਦਿ ਵੀ ਹਾਜਰ ਸਨ।
Leave a Comment
Your email address will not be published. Required fields are marked with *