ਕੋਈ ਅਜੇ ਤੱਕ ਜਾਣ ਨਾ ਸਕਿਆ,
ਦਿਲ ਮੇਰੇ ਦਾ ਰਾਜ਼।
ਏਨੀ ਉੱਚੀ-ਸੁੱਚੀ ਮੇਰੇ,
ਖ਼ਿਆਲਾਂ ਦੀ ਪਰਵਾਜ਼।
ਸਭ ਨੂੰ ਹੁੰਦੈ ਘਰ ਆਪਣੇ ਦੇ,
ਜੀਆਂ ਉੱਤੇ ਨਾਜ਼।
ਕੋਈ ਪਾਲਦਾ ਤੋਤੇ, ਬਿੱਲੀਆਂ,
ਕਿਸੇ ਨੂੰ ਸੋਂਹਦਾ ਬਾਜ਼।
ਲੈਅ-ਤਾਨਾਂ ‘ਚੋਂ ਗੂੰਜਣ ਨਗ਼ਮੇ,
ਸੁਰ ਹੋਵੇ ਜਦ ਸਾਜ਼।
ਬੋਲ ਅਗੰਮੀ, ਨਾਦ ਇਲਾਹੀ,
ਖ਼ਾਸਮ-ਖ਼ਾਸ ਅੰਦਾਜ਼।
ਦਿਲ ‘ਚੋਂ ਨਿਕਲੀ ਸੁਣਦੈ ਹਰਦਮ,
ਪ੍ਰਭੂ ਸਾਡੀ ਆਵਾਜ਼।
ਭਵਸਾਗਰ ਤੋਂ ਪਾਰ ਕਰੇਂਦਾ,
ਨਾਨਕ ਨਾਮ ਜਹਾਜ਼।
# ਪ੍ਰੋ. ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151203 (ਬਠਿੰਡਾ) 9417692015.
Leave a Comment
Your email address will not be published. Required fields are marked with *