ਮੈਡੀਕਲ ਖੋਜ਼ਾਂ ਲਈ ਵਰਦਾਨ ਸਬਿਤ ਹੋਵੇਗੀ ਮਾਤਾ ਜਗੀਰ ਕੌਰ ਇੰਸਾਂ ਦੀ ਮਿ੍ਰਤਕ ਦੇਹ
ਬਠਿੰਡਾ, 27 ਅਕਤੂਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਖ਼ੂਨਦਾਨ ਦੇ ਖੇਤਰ ’ਚ ਪੰਜਾਬ ਭਰ ’ਚ ਜਾਣਿਆ ਜਾਂਦਾ ਸ਼ਹਿਰ ਬਠਿੰਡਾ ਹੁਣ ਸਰੀਰਦਾਨ ਦੇ ਖੇਤਰ ਵਿਚ ਵੀ ਨਵੇਂ ਰਿਕਾਰਡ ਬਨਾਉਣ ਲੱਗਾ ਹੈ। ਸਰੀਰਦਾਨ ਦੀ ਇਸ ਮੁਹਿੰਮ ’ਚ ਡੇਰਾ ਸੱਚਾ ਸੌਦਾ ਸਰਸਾ ਦਾ ਅਹਿਮ ਯੋਗਦਾਨ ਹੈ, ਜਿੰਨਾਂ ਦੇ ਸ਼ਰਧਾਲੂ ਮੌਤ ਉਪਰੰਤ ਸਰੀਰਦਾਨ ਕਰ ਰਹੇ ਹਨ। ਇਸੇ ਤਹਿਤ ਅੱਜ ਇੱਥੋਂ ਦੇ ਲਾਈਨੋਂਪਾਰ ਵਸਦੇ ਜੋਗੀ ਨਗਰ ਦੀ ਮਹਿਲਾ ਸ਼ਰਧਾਲੂ ਜਗੀਰ ਕੌਰ ਇੰਸਾਂ ਨੇ 100ਵੇਂ ਸਰੀਰਦਾਨੀ ਹੋਣ ਦਾ ਮਾਣ ਖੱਟਿਆ ਹੈ।
ਪ੍ਰਾਪਤ ਵੇਰਵਿਆਂ ਅਨੁਸਾਰ ਬਲਾਕ ਬਠਿੰਡਾ ਦੇ ਏਰੀਆ ਪਰਸ ਰਾਮ ਨਗਰ-ਏ ਦੀ ਸੇਵਾਦਾਰ ਮਾਤਾ ਜਗੀਰ ਕੌਰ ਇੰਸਾਂ (90) ਦੇ ਦੇਹਾਂਤ ਤੋਂ ਬਾਅਦ ਉਸਦੇ ਪੁੱਤਰ ਅਵਤਾਰ ਸਿੰਘ ਇੰਸਾਂ, ਗੁਰਚਰਨ ਸਿੰਘ ਇੰਸਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਅੰਤਿਮ ਸਸਕਾਰ ਕਰਨ ਦੀ ਬਜਾਏ ਸਰੀਰ ਨੂੰ ਮੈਡੀਕਲ ਖੋਜਾਂ ਲਈ ਵਰਲਡ ਕਾਲਜ ਆਫ ਮੈਡੀਕਲ ਸਾਇੰਸਜ਼, ਰਿਸਰਚ ਐਂਡ ਹਸਪਤਾਲ ਗੁਰਾਵਰ ਰੋਡ, ਜੱਝਰ (ਹਰਿਆਣਾ) ਨੂੰ ਦਾਨ ਕੀਤਾ ਮਾਤਾ ਜਗੀਰ ਕੌਰ ਇੰਸਾਂ ਅਮਰ ਰਹੇ, ਜਬ ਤੱਕ ਸੂਰਜ ਚਾਂਦ ਰਹੇਗਾ ਮਾਤਾ ਜਗੀਰ ਕੌਰ ਇੰਸਾਂ ਤੇਰਾ ਨਾਮ ਰਹੇਗਾ ਦੇ ਨਾਅਰਿਆਂ ਨਾਲ ਮਿ੍ਰਤਕ ਦੀ ਦੇਹ ਨੂੰ ਰਿਸ਼ਤੇਦਾਰਾਂ, ਸਨੇਹੀਆਂ ਅਤੇ ਵੱਡੀ ਗਿਣਤੀ ’ਚ ਬਲਾਕ ਦੀ ਸਾਧ-ਸੰਗਤ ਤੋਂ ਇਲਾਵਾ ਇਲਾਕਾ ਨਿਵਾਸੀਆਂ ਨੇ ਮਿ੍ਰਤਕ ਦੇ ਨਿਵਾਸ ਸਥਾਨ ਤੋਂ ਕਾਫਲੇ ਦੇ ਰੂਪ ’ਚ ਅੰਤਿਮ ਵਿਦਾਇਗੀ ਦਿੱਤੀ। ਇਸ ਮੌਕੇ ਏਰੀਆ ਪ੍ਰੇਮੀ ਸੇਵਕ ਜਗਜੀਤ ਸਿੰਘ ਇੰਸਾਂ ਅਤੇ ਪ੍ਰੇਮੀ ਸੇਵਕ ਭੈਣ ਕਮਲੇਸ਼ ਇੰਸਾਂ ਨੇ ਦੱਸਿਆ ਕਿ ਬੀਤੀ ਰਾਤ ਮਾਤਾ ਜਗੀਰ ਕੌਰ ਇੰਸਾਂ ਦਾ ਦੇਹਾਂਤ ਹੋ ਗਿਆ ਉਹ ਕੈਂਸਰ ਤੋਂ ਪੀੜਿਤ ਸਨ ਅਤੇ ਪਿਛਲੇ ਕਈ ਮਹੀਨਿਆਂ ਤੋਂ ਉਨਾਂ ਦਾ ਇਲਾਜ ਚੱਲ ਰਿਹਾ ਸੀ ਜਿਉਂਦੇ ਜੀਅ ਉਨਾਂ ਮੌਤ ਉਪਰੰਤ ਸਰੀਰਦਾਨ ਕਰਨ ਦਾ ਪ੍ਰਣ ਲਿਆ ਹੋਇਆ ਸੀ, ਜਿਸ ਨੂੰ ਉਨਾਂ ਦੇ ਪਰਿਵਾਰਕ ਮੈਂਬਰਾਂ ਨੇ ਪੂਰਾ ਕੀਤਾ ਹੈ। ਇਸ ਮੌਕੇ ਸੇਵਾਦਾਰ ਭੈਣ ਰਮਾ ਇੰਸਾਂ ਨੇ ਦੱਸਿਆ ਕਿ ਮਾਤਾ ਜਗੀਰ ਕੌਰ ਇੰਸਾਂ ਦਾ ਪੂਰਾ ਪਰਿਵਾਰ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ ਅਤੇ ਉਹ ਹਮੇਸ਼ਾਂ ਹੀ ਮਾਨਵਤਾ ਭਲਾਈ ਦੇ ਕਾਰਜਾਂ ’ਚ ਅੱਗੇ ਰਹਿੰਦੇ ਸਨ। ਇਸ ਮੌਕੇ ਪ੍ਰੇਮੀ ਸੰਮਤੀ ਏਰੀਆ ਪਰਸ ਰਾਮ ਨਗਰ-ਏ ਦੇ ਸੇਵਾਦਾਰ ਗੁਰਮਨਪ੍ਰੀਤ ਇੰਸਾਂ, ਰੌਕੀ ਇੰਸਾਂ, ਅਮਨਪ੍ਰੀਤ ਇੰਸਾਂ, ਬਲਾਕ ਬਠਿੰਡਾ ਦੇ ਵੱਖ-ਵੱਖ ਏਰੀਆ ਦੇ ਪ੍ਰੇਮੀ ਸੰਮਤੀਆਂ ਦੇ ਸੇਵਾਦਾਰ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਜਿੰਮੇਵਾਰ, ਸੇਵਾਦਾਰ, ਵੱਖ-ਵੱਖ ਸੰਮਤੀਆਂ ਦੇ ਜਿੰਮੇਵਾਰ, ਸੇਵਾਦਾਰ, ਰਿਸ਼ੇਤਦਾਰ, ਸਨੇਹੀ ਅਤੇ ਇਲਾਕਾ ਨਿਵਾਸੀਆਂ ਤੋਂ ਇਲਾਵਾ ਵੱਡੀ ਗਿਣਤੀ ਸਾਧ ਸੰਗਤ ਹਾਜਰ ਸੀ।
ਸਰੀਰਦਾਨ ਦਾ ਕਾਰਜ ਸ਼ਲਾਘਾਯੋਗ : ਸਿਵਲ ਸਰਜਨ
ਸਿਵਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ ਢਿੱਲੋਂ ਨੇ ਡੇਰਾ ਸੱਚਾ ਸੌਦਾ ਦੀ ਸਰੀਰਦਾਨ ਮੁਹਿੰਮ ਤਹਿਤ 100ਵਾਂ ਸਰੀਰਦਾਨ ਹੋਣ ਤੇ ਇਸ ਮੁਹਿੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹਾ ਕਰਨ ਨਾਲ ਮਿ੍ਰਤਕ ਦੇਹ ਉੱਤੇ ਖੋਜ਼ਾਂ ਕਰਕੇ ਮੈਡੀਕਲ ਵਿਦਿਆਰਥੀਆਂ ਨੂੰ ਸਿੱਖਿਆ ਮਿਲਦੀ ਹੈ, ਇਸ ਤੋਂ ਇਲਾਵਾ ਮੌਤ ਉਪਰੰਤ ਨਿਸ਼ਚਿਤ ਸਮੇਂ ’ਚ ਸਰੀਰਦਾਨ ਕਰਨ ਤੇ ਕਿਸੇ ਅੰਗ ਦੀ ਲੋੜ ਵਾਲੇ ਵਿਅਕਤੀ ਨੂੰ ਮਿ੍ਰਤਕ ਦਾ ਅੰਗ ਲਗਾ ਕੇ ਸਹਾਇਤਾ ਕੀਤੀ ਜਾ ਸਕਦੀ ਹੈ ਉਨਾਂ ਅਪੀਲ ਕੀਤੀ ਕਿ ਹੋਰਨਾਂ ਲੋਕਾਂ ਨੂੰ ਵੀ ਅਜਿਹਾ ਕਾਰਜ ਕਰਨਾ ਚਾਹੀਦਾ ਹੈ ਤਾਂ ਕਿ ਆਉਣ ਵਾਲੇ ਸਮੇਂ ’ਚ ਮੈਡੀਕਲ ਵਿਦਿਆਰਥੀ ਖੋਜਾਂ ਕਰਕੇ ਭਿਆਨਕ ਬਿਮਾਰੀਆਂ ਦੇ ਹੱਲ ਲੱਭ ਸਕਣ।
Leave a Comment
Your email address will not be published. Required fields are marked with *