ਅਯੁੱਧਿਆ ’ਚ ਸ਼੍ਰੀਰਾਮ ਮੰਦਰ ਦੇ ਨਿਰਮਾਣ ਨੂੰ ਸਮਰਪਿਤ ਰਾਮ, ਲਕਸ਼ਮਣ, ਭਰਤ ਅਤੇ ਸਤਰੂਘਨ ਦੀ ਝਾਂਕੀ ਖਿੱਚ ਦਾ ਕੇਂਦਰ ਰਹੀ
ਕੋਟਕਪੂਰਾ, 12 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੱਜ ਕੋਟਕਪੂਰਾ ਵਿਖੇ ਸ਼੍ਰੀ ਸ਼ਿਆਮ ਮੰਦਰ ਪ੍ਰਬੰਧਕ ਕਮੇਟੀ ਦੀ ਸਰਪ੍ਰਸਤੀ ਹੇਠ ਮੰਦਿਰ ਸਥਾਪਨਾ ਅਤੇ ਫੱਗਣ ਮਹਾਉਤਸਵ ਨੂੰ ਲੈ ਕੇ 49ਵੀਂ ਵਿਸ਼ਾਲ ਨਿਸ਼ਾਨ ਯਾਤਰਾ ਦੌਰਾਨ ਹਰ ਪਾਸੇ ਖਾਟੂ ਨਰੇਸ਼ ਦੀ ਜੈਕਾਰਿਆਂ ਨਾਲ ਨਿਸ਼ਾਨਾਂ ਨੂੰ ਲਹਿਰਾਉਂਦੇ ਸੈਂਕੜੇ ਹੱਥਾਂ ਵਿਚਕਾਰ ਪਵਿੱਤਰ ਅਗਨੀ ਦੀ ਰੋਸਨੀ ਦੇ ਨਾਲ, ਫੁੱਲਾਂ ਦੀ ਵਰਖਾ, ਆਸਥਾ ਅਤੇ ਧਾਰਮਿਕ ਖੁਸ਼ੀ ਦਾ ਹੜ੍ਹ ਆ ਗਿਆ। ਇਸ ਮੌਕੇ ਅਯੁੱਧਿਆ ਵਿੱਚ ਸ਼੍ਰੀ ਰਾਮ ਮੰਦਿਰ ਦੇ ਨਿਰਮਾਣ ਨੂੰ ਸਮਰਪਿਤ ਘੋੜਿਆਂ ’ਤੇ ਸਵਾਰ ਰਾਮ, ਲਕਸ਼ਮਣ, ਭਰਤ ਅਤੇ ਸਤਰੂਘਨ ਦੀ ਝਾਂਕੀ ਦੇ ਨਾਲ-ਨਾਲ ਢੋਲ-ਢਮਕਿਆਂ ਨਾਲ ਸ਼ਰਧਾਲੂਆਂ ਨੂੰ ਆਕਰਸ਼ਿਤ ਕੀਤਾ ਗਿਆ। ਭਗਵਾਨ ਖਾਟੂ ਸ਼ਿਆਮ ਰੰਗ-ਬਿਰੰਗੇ ਫੁੱਲਾਂ ਨਾਲ ਸਜੇ ਰੱਥ ਦੇ ਪਿਛਲੇ ਪਾਸੇ ਬਿਰਾਜਮਾਨ ਸਨ। ਬਾਬਾ ਸ਼ਿਆਮ ਦੀ ਝਾਂਕੀ ਦੇ ਦਰਸ਼ਨ ਕਰਨ ਅਤੇ ਅਰਦਾਸ ਕਰਨ ਲਈ ਸੜਕਾਂ ਕਿਨਾਰੇ ਸ਼ਰਧਾਲੂਆਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਸਨ। ਨਿਸ਼ਾਨ ਯਾਤਰਾ ਜਿੱਥੋਂ ਲੰਘੀ, ਸ਼ਰਧਾਲੂਆਂ ਨੇ ਫੁੱਲਾਂ ਦੀ ਵਰਖਾ ਕੀਤੀ ਅਤੇ ਸ਼ਾਨਦਾਰ ਸਵਾਗਤ ਕੀਤਾ।
ਹਾਰੇ ਕਾ ਸਹਾਰਾ, ਬਾਬਾ ਸ਼ਿਆਮ ਹਮਾਰਾ, ਸ਼ਿਆਮ, ਤੇਰੇ ਦਰ ਪੇ ਆਇਆ ਭਗਤ, ਤੂੰ ਹੀ ਹੈ ਭਗਤੋਂ ਕਾ ਆਸਰਾ, ਕਬ ਆਏਗਾ ਮੇਰਾ ਸਾਂਵਰਿਆ…, ਮੈਂ ਹਾਰ ਜਾਉਂ ਯਹ ਹੋ ਨਹੀਂ ਸਕਤਾ… ਸਜਾ ਦੋ ਘਰ ਕੋ ਗੁਲਸ਼ਨ ਸਾ ‘ਮੇਰੇ ਸਰਕਾਰ ਆਏ ਹੈਂ … ਸ਼ਿਆਮ ਬਾਬਾ ਦੇ ਭਜਨਾਂ ਤੇ ਰੰਗ-ਬਿਰੰਗੇ ਕੱਪੜਿਆਂ ਵਿੱਚ ਨਿਹਾਲ ਹੋਏ ਭਗਤ ਨਗਰ ਦੀ ਪਰਿਕਰਮਾ ’ਤੇ ਰਵਾਨਾ ਹੋਏ। ਸ਼ਰਧਾ ਦਾ ਅਜਿਹਾ ਹੜ੍ਹ ਆਇਆ ਕਿ ਨਿਸ਼ਾਨ ਯਾਤਰਾ ਦੌਰਾਨ ਸ਼ਰਧਾਲੂਆਂ ਦੇ ਹੱਥਾਂ ’ਚ ਬਾਬੇ ਦੇ ਨਿਸ਼ਾਨ ਲਹਿਰਾ ਰਹੇ ਸਨ। ਮਰਦ, ਔਰਤਾਂ ਅਤੇ ਬੱਚੇ ਡੀਜੇ ਅਤੇ ਬੈਂਡ ਵਾਜੇ ਦੁਆਰਾ ਵਜਾਏ ਜਾ ਰਹੇ ਭਜਨਾਂ ਦੀ ਧੁਨ ’ਤੇ ਨੱਚ ਰਹੇ ਸਨ। ਫੱਗਣ ਮਹਾਉਤਸਵ ਮੌਕੇ ਪੂਰਾ ਸ਼ਹਿਰ ਪੀਲੇ, ਗੁਲਾਬੀ, ਲਾਲ, ਨੀਲੇ ਅਤੇ ਭਗਵੇਂ ਰੰਗਾਂ ’ਚ ਰੰਗਿਆ ਨਜਰ ਆਇਆ ਅਤੇ ਸਾਰੇ ਸ਼ਹਿਰ ’ਚ ਫੱਗਣ ਸਤਰੰਗੀ ਨਿਸਾਨ ਝੰਡਾ ਯਾਤਰਾ ਦਾ ਉਤਸ਼ਾਹ ਦੇਖਣ ਨੂੰ ਮਿਲਿਆ। ਸਥਾਨਕ ਮੁਕਤਸਰ ਰੋਡ ’ਤੇ ਸੁਰਗਾਪੁਰੀ ਇਲਾਕੇ ਵਿੱਚ ਸਥਿੱਤ ਸ਼੍ਰੀ ਸ਼ਿਆਮ ਮੰਦਿਰ ਤੋਂ ਸੁਰੂ ਹੋਈ ਨਿਸਾਨ ਯਾਤਰਾ ਦੀ ਸ਼ੁਰੂਆਤ ਬਾਬਾ ਸ਼ਿਆਮ ਦੀ ਪੂਜਾ ਨਾਲ ਕੀਤੀ ਗਈ। ਮੁਕਤਸਰ ਰੋਡ, ਰੇਲਵੇ ਓਵਰਬਿ੍ਰਜ, ਬੱਤੀਆਂ ਵਾਲਾ ਚੌਕ, ਜੈਤੋ ਰੋਡ, ਮਹਿਤਾ ਚੌਕ, ਰੇਲਵੇ ਰੋਡ, ਫੌਜੀ ਰੋਡ, ਸਬਜੀ ਮੰਡੀ, ਢੋਡਾ ਚੌਕ, ਮੇਨ ਬਾਜਾਰ, ਪੁਰਾਣੀ ਦਾਣਾ ਮੰਡੀ, ਸੱਟਾ ਬਾਜਾਰ, ਗੀਤਾ ਭਵਨ ਰੋਡ, ਫੈਕਟਰੀ ਰੋਡ ਆਦਿ ਥਾਵਾਂ ’ਤੇ ਫੁੱਲਾਂ ਦੀ ਵਰਖਾ ਕਰਕੇ ਨਿਸ਼ਾਨ ਯਾਤਰਾ ਦਾ ਸਾਨਦਾਰ ਸਵਾਗਤ ਕੀਤਾ ਗਿਆ। ਨਿਸ਼ਾਨ ਯਾਤਰਾ ਦੌਰਾਨ ਸ਼ਰਧਾ ਦੀ ਲਹਿਰ ਦੌੜ ਗਈ। ਸ਼ਰਧਾਲੂਆਂ ਨੇ ਸ਼ਿਆਮ ਬਾਬਾ ਦੇ ਦਰਸਨ ਕਰਦੇ ਹੋਏ ਹਾਰੇ ਕਾ ਸਹਾਰਾ ਦਾ ਗੁਣਗਾਨ ਕੀਤਾ। ਯਾਤਰਾ ਦੌਰਾਨ ਸਰਧਾਲੂ ਨੱਚ ਰਹੇ ਸਨ ਅਤੇ ਗਾ ਰਹੇ ਸਨ। ਸੁਰੂ ਤੋਂ ਲੈ ਕੇ ਅੰਤ ਤੱਕ ਯਾਤਰਾ ’ਚ ਥਾਂ-ਥਾਂ ਖਾਟੂ ਸ਼ਿਆਮ ਬਾਬਾ ਦੇ ਜੈਕਾਰੇ ਗੂੰਜਦੇ ਰਹੇ। ਨਿਸ਼ਾਨ ਯਾਤਰਾ ’ਚ ਮੋਰ ਦੇ ਖੰਭਾਂ ਸ਼੍ਰੀ ਕਿ੍ਰਸਨ ਦੀਆਂ ਆਕਰਸਕ ਤਸਵੀਰਾਂ ਨਾਲ ਸਜੇ 101 ਰੰਗ-ਬਿਰੰਗੇ ਨਿਸ਼ਾਨਾਂ ਦੇ ਵੀ ਦਰਸ਼ਨ ਕੀਤੇ ਗਏ। ਸ਼ਰਧਾਲੂ ਹੱਥਾਂ ’ਚ ਨਿਸ਼ਾਨ ਫੜ ਕੇ ਪੈਦਲ ਚੱਲ ਰਹੇ ਸਨ। ਖਾਟੂ ਸ਼ਿਆਮ ਦੇ ਦੀਵਾਨੇ ਸ਼ਰਧਾਲੂ ਨੰਗੇ ਪੈਰੀਂ ਕਰੀਬ ਤਿੰਨ ਕਿਲੋਮੀਟਰ ਦੀ ਯਾਤਰਾ ਕਰਕੇ ਬਾਬਾ ਦਾ ਗੁਣਗਾਨ ਕਰਦਿਆਂ ਵਾਪਿਸ ਸ਼੍ਰੀ ਸ਼ਿਆਮ ਮੰਦਰ ਪਹੁੰਚੇ। ਹੱਥਾਂ ’ਚ ਨਿਸ਼ਾਨ ਲੈ ਕੇ ਤੁਰਨ ਵਾਲਿਆਂ ’ਚ ਔਰਤਾਂ ਸ਼ਰਧਾਲੂਆਂ ਦੀ ਗਿਣਤੀ ਜਿਆਦਾ ਸੀ। ਅੰਤ ’ਚ ਸ਼ਿਆਮ ਬਾਬਾ ਨੂੰ ਨਿਸਾਨ ਅਰਪਿਤ ਕੀਤੇ ਗਏ। ਖਾਟੂ ਸ਼ਿਆਮ ਦੀ ਨਿਸ਼ਾਨ ਸਾਹਿਬ ਯਾਤਰਾ ਕਾਰਨ ਸਥਾਨਕ ਸ਼੍ਰੀ ਮੁਕਤਸਰ ਸਾਹਿਬ ਰੋਡ, ਮੋਗਾ ਰੋਡ ਅਤੇ ਜੈਤੋ ਰੋਡ ’ਤੇ ਕੁਝ ਸਮੇਂ ਲਈ ਜਾਮ ਲੱਗਿਆ ਰਿਹਾ। ਇਸ ਕਾਰਨ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਉਧਰ, ਯਾਤਰਾ ਦੌਰਾਨ ਸਿਟੀ ਟਰੈਫਿਕ ਇੰਚਾਰਜ ਜਗਰੂਪ ਸਿੰਘ ਦੀ ਅਗਵਾਈ ਹੇਠ ਟ੍ਰੈਫਿਕ ਪੁਲੀਸ ਮੁਲਾਜਮ ਬੜੀ ਮਿਹਨਤ ਨਾਲ ਟਰੈਫਿਕ ਨੂੰ ਕੰਟਰੋਲ ਕਰਦੇ ਨਜਰ ਆਏ। ਧਾਰਮਿਕ, ਵਪਾਰਕ ਅਤੇ ਸਮਾਜਸੇਵੀ ਸੰਸਥਾਵਾਂ ਨਾਲ ਜੁੜੇ ਅਹੁਦੇਦਾਰਾਂ ਅਤੇ ਸ਼ਿਆਮ ਪ੍ਰੇਮੀਆਂ ਨੇ ਯਾਤਰਾ ਦੇ ਰੂਟ ‘ਤੇ 20 ਤੋਂ ਵੱਧ ਥਾਵਾਂ ’ਤੇ ਫੁੱਲਾਂ ਦੀ ਵਰਖਾ ਕਰਕੇ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਆਲ ਇੰਡੀਆ ਹਿੰਦੂ ਵੈਲਫੇਅਰ ਕਮੇਟੀ ਦੇ ਪ੍ਰਧਾਨ ਨਰੇਸ਼ ਕੁਮਾਰ ਸਹਿਗਲ ਨੇ ਵੀ ਯਾਤਰਾ ਦਾ ਸਵਾਗਤ ਕੀਤਾ। ਇਸ ਮੌਕੇ ਨਿਸਾਨ ਯਾਤਰਾ ਵਿੱਚ ਸ਼ਿਆਮ ਪ੍ਰੇਮੀਆਂ ਦੀ ਅਗਵਾਈ ਕਰ ਰਹੇ ਸ਼ਿਆਮ ਭਗਤ ਹਰੀ ਸ਼ਿਆਮ ਸਿੰਗਲਾ ਨੇ ਸਹਿਗਲ ਨੂੰ ਸ਼ਿਆਮ ਚੁਨਰੀ ਪਹਿਨਾ ਕੇ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਸ਼ਿਆਮ ਭਗਤ ਹਰੀ ਸ਼ਿਆਮ ਸਿੰਗਲਾ ਨੇ ਦੱਸਿਆ ਕਿ ਸਨਾਤਨ ਸੱਭਿਆਚਾਰ ’ਚ ਝੰਡੇ ਨੂੰ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਸ੍ਰੀ ਸ਼ਿਆਮ ਬਾਬਾ ਨੂੰ ਆਪਣਾ ਸੀਸ ਦਾਨ ਕਰਨ ਦੀ ਮਹਾਨ ਕੁਰਬਾਨੀ ਲਈ ਯਾਦ ਕੀਤਾ ਜਾਂਦਾ ਹੈ। ਜਿਸ ’ਚ ਉਨ੍ਹਾਂ ਨੇ ਧਰਮ ਦੀ ਜਿੱਤ ਲਈ ਆਪਣਾ ਸੀਸ ਭਗਵਾਨ ਸ਼੍ਰੀ ਕਿ੍ਰਸ਼ਨ ਨੂੰ ਦਾਨ ਕੀਤਾ। ਇਸ ਯਾਤਰਾ ’ਚ ਪੰਡਿਤ ਰਾਮ ਹਰੀ, ਪੰਡਿਤ ਮੋਹਨ ਸ਼ਿਆਮ, ਮਹੇਸ ਗਰਗ, ਸਚਿਨ ਸਿੰਗਲਾ, ਕਰਨ ਸਿੰਗਲਾ, ਵਾਸੂ ਗੋਇਲ, ਅਮਿਤ ਗੋਇਲ, ਰਾਜੇਸ ਮਿੱਤਲ, ਵਿਵੇਕ ਵਿੱਕੀ ਗਰਗ, ਪਿ੍ਰੰਸ ਬਾਂਸਲ, ਉਮੇਸ਼ ਧੀਰ, ਕਾਜਲ ਅਰੋੜਾ, ਨੀਰਜ ਏਰਨ, ਪ੍ਰੇਮ ਸਿੰਗਲਾ, ਰਿੰਕੂ ਮੋਦੀ, ਪ੍ਰਦੀਪ ਕੁਮਾਰ ਮਿੱਤਲ, ਸੁਰਿੰਦਰ ਪੋਸਟਮੈਨ ਆਦਿ ਸ਼ਿਆਮ ਪ੍ਰੇਮੀ ਸ਼ਾਮਲ ਸਨ।
Leave a Comment
Your email address will not be published. Required fields are marked with *