ਕੋਟਕਪੂਰਾ, 18 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਖਾਲਸਾ ਸਾਜਨਾ ਦਿਹਾੜੇ ਨੂੰ ਸਮਰਪਿਤ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਯੂ.ਐੱਸ.ਏ. ਅਤੇ ਟਰਬਨ ਡੇ ਦੇ ਸਹਿਯੋਗ ਨਾਲ ਦਸਤਾਰ, ਰੁਮਾਲੇ, ਲੰਬੇ ਕੇਸਾਂ, ਦਾੜ੍ਹੇ ਅਤੇ ਬਿਨਾ ਸ਼ੀਸ਼ੇ ਤੋਂ ਦਸਤਾਰ ਸਜਾਉਣ ਦੇ ਮੁਕਾਬਲੇ ‘ਦਸਤਾਰ ਏ ਖਾਲਸਾ’ ਬੈਨਰ ਹੇਠ 31 ਮਾਰਚ ਦਿਨ ਐਤਵਾਰ ਨੂੰ ਸਵੇਰੇ 9:00 ਤੋਂ 2:00 ਵਜੇ ਤੱਕ ਝੰਡਾ ਗਰਾਉਂਡ ਰਾਜਪੁਰਾ ਵਿਖੇ ਕਰਵਾਏ ਜਾ ਰਹ ਹਨ। ਅਮਨ ਦਸਤਾਰ ਅਕੈਡਮੀ ਬਾਜਾਖਾਨਾ ਦੇ ਸੰਸਥਾਪਕ ਭਾਈ ਅਮਨਦੀਪ ਸਿੰਘ ਨੇ ਦੱਸਿਆ ਕਿ ਉਕਤ ਮੁਕਾਬਲਿਆਂ ’ਚ ਪ੍ਰਭਸਿਮਰਨਜੀਤ ਸਿੰਘ, ਡਾ ਸੁਖਪ੍ਰੀਤ ਸਿੰਘ ਉਦੋਕੇ, ਡਾ ਹਰਪ੍ਰੀਤ ਕੌਰ ਖਾਲਸਾ, ਢਾਡੀ ਜੱਥਾ ਲਾਂਡਰਾਂਵਾਲੇ, ਪੰਮਾ ਡੂਮੇਵਾਲਾ, ਲਖਵਿੰਦਰ ਸਿੰਘ ਯੂ.ਐੱਸ.ਏ., ਗੁਰਵਿੰਦਰ ਸਿੰਘ ਕਿੰਗ, ਪਰਵਿੰਦਰ ਸਿੰਘ, ਗੁਰਪ੍ਰਤਾਪ ਸਿੰਘ ਕੰਗ, ਜਸਪਾਲ ਸਿੰਘ, ਭੁੱਲਰ, ਸਿਮਰਨਜੋਤ ਸਿੰਘ ਖਾਲਸਾ, ਸੁਰਜੀਤ ਸਿੰਘ ਗੜ੍ਹੀ ਉਚੇਚੇ ਤੌਰ ’ਤੇ ਪਹੁੰਚ ਰਹੇ ਹਨ। ਉਹਨਾਂ ਦੱਸਿਆ ਕਿ ਉਕਤ ਮੁਕਾਬਲਿਆਂ ਦੇ ਸੀਨੀਅਰ ਗਰੁੱਪ ਲਈ ਪਹਿਲੇ ਸਥਾਨ ’ਤੇ ਆਉਣ ਵਾਲੇ ਨੌਜਵਾਨ ਨੂੰ 31,000, ਦੂਜਾ ਇਨਾਮ 21,000, ਤੀਜਾ ਇਨਾਮ 11,000, ਇਸੇ ਤਰਾਂ ਜੂਨੀਅਰ ਗਰੁੱਪ ਦੇ ਪਹਿਲਾ ਇਨਾਮ 21,000, ਦੂਜਾ 11,000 ਅਤੇ ਤੀਜਾ ਇਨਾਮ 5,100 ਰੁਪਏ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਜਿੰਨੀਆਂ ਵੀ ਸੰਸਥਾਵਾਂ ਨੇ ਦਸਤਾਰਾਂ ਦੇ ਮੁਫਤ ਕੈਂਪ ਲਾਏ ਹਨ, ਉਹਨਾਂ ਦੇ ਪ੍ਰਬੰਧਕਾਂ ਅਤੇ ਪੁਰਾਣੇ ਦਸਤਾਰ ਕੋਚਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ।