ਧਮਕੀ ਦੇ ਕੇ 6 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲਾ ਕਾਬੂ, ਐਪ ਜਰੀਏ ਵਿਦੇਸ਼ੀ ਨੰਬਰ ਵਰਤ ਕਰਦਾ ਸੀ ਕਾਲ
ਫਰੀਦਕੋਟ , 11 ਮਾਰਚ (ਵਰਲਡ ਪੰਜਾਬੀ ਟਾਈਮਜ਼)
ਫਰੀਦਕੋਟ ਦੇ ਇੱਕ ਵਿਅਕਤੀ ਵੱਲੋਂ ਪੁਲਿਸ ਨੂੰ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਇੱਕ ਵਿਦੇਸ਼ੀ ਨੰਬਰ ਤੋਂ ਕਾਲ ਕਰਕੇ ਉਸਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਉਸਦੀ ਲੜਕੀ ਦੀਆਂ ਅਸ਼ਲੀਲ ਫੋਟੋਆਂ ਅਤੇ ਵੀਡੀਓ ਵਾਇਰਲ ਕਰ ਦਿੱਤੀਆਂ ਜਾਣਗੀਆਂ ਨਹੀਂ ਤਾਂ ਉਨਾਂ ਨੂੰ 6 ਲੱਖ ਰੁਪਏ ਦਿੱਤੇ ਜਾਣ, ਜਿਸ ਸ਼ਿਕਾਇਤ ਤੋਂ ਬਾਅਦ ਪੁਲਿਸ ਵਲੋਂ ਇਸ ਸਬੰਧੀ ਟੈਕਨੀਕਲ ਸੈੱਲ ਦੀ ਮੱਦਦ ਨਾਲ ਪਤਾ ਲਾਇਆ ਕਿ ਲੋਕਲ ਲੜਕੇ ਵਲੋਂ ਹੀ ਸ਼ਿਕਾਇਤਕਰਤਾ ਨੂੰ ਫੋਨ ਕਾਲ ਕਰਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ, ਜਿਸ ਨੂੰ ਟਰੇਸ ਕਰਨ ਤੋਂ ਬਾਅਦ ਉਸਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ। ਜਾਣਕਾਰੀ ਦਿੰਦਿਆਂ ਤਫਤੀਸ਼ੀ ਅਫਸਰ ਏਐੱਸਆਈ ਅਕਲਪ੍ਰੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਇਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਨ ਲਈ ਟੈਕਨੀਕਲ ਸੈੱਲ ਦੀ ਮੱਦਦ ਲਈ ਗਈ, ਜਿਸ ਤੋਂ ਬਾਅਦ ਜਾਣਕਾਰੀ ਸਾਹਮਣੇ ਆਈ ਕਿ ਨਿਖਿਲ ਨਾਮ ਦਾ ਲੜਕਾ, ਜਿਸ ਵਲੋਂ ਇੱਕ ਐਪ ਜਰੀਏ ਵਿਦੇਸ਼ੀ ਨੰਬਰ ਆਪਣੇ ਮੋਬਾਈਲ ਵਿੱਚ ਇੰਸਟਾਲ ਕਰਨ ਉਪਰੰਤ ਇਸ ਤੋਂ ਕਾਲ ਕਰ ਕੇ 6 ਲੱਖ ਰੁਪਏ ਫਿਰੋਤੀ ਸਬੰਧੀ ਧਮਕੀਆਂ ਦਿੰਦਾ ਸੀ। ਉਹ ਖੁਦ ਨੂੰ ਗੋਲਡੀ ਬਰਾੜ ਦੇ ਗੈਂਗ ਦਾ ਗੁਰਗਾ ਦੱਸਦਾ ਸੀ, ਪੜਤਾਲ ਤੋਂ ਬਾਅਦ ਉਕਤ ਮੁਲਜਮ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ ਅਤੇ ਜਿਸ ਦੇ ਮੋਬਾਈਲ ਫੋਨ ਵੀ ਜ਼ਬਤ ਕਰ ਲਏ ਗਏ ਹਨ, ਜਿਨਾਂ ਦੀ ਵਰਤੋਂ ਕਾਲ ਕਰਨ ਲਈ ਕਰਦਾ ਸੀ। ਉਨਾਂ ਦੱਸਿਆ ਕਿ ਗੋਲਡੀ ਬਰਾੜ ਨਾਲ ਇਸ ਦਾ ਕੋਈ ਸਬੰਧ ਸਾਹਮਣੇ ਨਹੀਂ ਆਇਆ ਅਤੇ ਨਾ ਹੀ ਲੜਕੀ ਦੀਆਂ ਕੋਈ ਫੋਟੋਆਂ ਉਸਦੇ ਕੋਲੋ ਮਿਲੀਆਂ ਹਨ। ਉਨਾਂ ਕਿਹਾ ਕਿ ਮੁਲਜਮ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
Leave a Comment
Your email address will not be published. Required fields are marked with *