ਖੁਦ ਦੀ ਖੁਦ ਨਾਲ ਹੋਈ ਗੱਲਬਾਤ,
ਖੁਦਾ ਨੇ ਮੈਨੂੰ ਕੋਈ ਬਖ਼ਸ਼ੀ ਹੈ ਦਾਤ ।
ਲਿਖ ਰਹੀ ਹਾਂ ਖੁਦ ਦੇ ਖ਼ਿਆਲਾਤ,
ਮੁਹਬੱਤਾਂ ਦੇ ਨਗ਼ਮੇ ਗਾ ਰਹੀ ਦਿਨ ਰਾਤ।
ਇੱਕ ਦਿਨ ਮੁੱਕ ਜਾਣੇ ਇਹ ਸਾਰੇ ਜਜ਼ਬਾਤ,
ਜਿਸ ਦੀ ਗਹਿਰਾਈ ਤੇ ਨਾ ਮਾਰੇ ਕੋਈ ਝਾਤ।
ਇਸ਼ਕੇ ਦੇ ਗ਼ਮਾਂ ‘ਚ ਸੱਜ ਜਾਣੀ ਬਰਾਤ,
ਜੋ ਹਰ ਵੇਲੇ ਹੁੰਝੂਆਂ ਦੀ ਲਾ ਰਹੀ ਬਰਸਾਤ।
“ਬਲਜਿੰਦਰ” ਮਿਲੇਗੀ ਬੇਸ਼ਕੀਮਤੀ ਸੌਗਾਤ,
ਰੂਹ ਨੂੰ ਠਾਰੇ ਗੀ ਜਦ ਅੰਬਰੀਂ ਪ੍ਰਭਾਤ ।

ਬਲਜਿੰਦਰ ਕੌਰ ਸ਼ੇਰਗਿੱਲ
ਮੁਹਾਲੀ