ਖੁੱਦ ਦੇ ਨਜ਼ਰੀਏ ਨੂੰ ਬਦਲ ਕੇ ਦੇਖ।
ਬਹਾਨੇ ਮਾਰਨਾ ਤੂੰ ਛੱਡ ਕੇ ਤਾਂ ਦੇਖ।।
ਖੁੱਦ ਪਹਿਲਾ ਕਦਮ ਵਧਾ ਕੇ ਤਾਂ ਦੇਖ।
ਜ਼ਿੰਦਗੀ ਵਿੱਚ ਕੁੱਝ ਕਰ ਕੇ ਤਾਂ ਦੇਖ।।
ਖੁੱਦ ਦਾ ਤੂੰ ਖੁੱਦ ਹੀ ਸਹਾਈ ਹੋ ਕੇ ਦੇਖ।
ਖੁੱਦ ਹੀ ਤੂੰ ਖੁੱਦ ਨੂੰ ਤਰਾਸ਼ ਕੇ ਤਾਂ ਦੇਖ।।
ਮਿਹਨਤ ਦਾ ਪਸੀਨਾ ਤੂੰ ਵਹਾ ਕੇ ਦੇਖ।
ਸੇਕ ਨੂੰ ਖੁੱਦ ਦੇ ਪਿੰਡੇ ਹੰਢਾ ਕੇ ਤਾਂ ਦੇਖ।।
ਜ਼ਿੰਦਗੀ ਦਾ ਸਹੀ ਅਨੰਦ ਮਾਣ ਕੇ ਦੇਖ।
ਸਫ਼ਲਤਾ ਦੇ ਗੀਤ ਤੂੰ ਗੁਣਗੁਣਾ ਕੇ ਦੇਖ।।
ਸੂਦ ਵਿਰਕ ਦੀ ਗੱਲ ਨੂੰ ਤੂੰ ਮੰਨ ਕੇ ਦੇਖ।
ਲੱਗੋ ਅੰਬਰੀਂ ਉੱਚੀ ਉਡਾਰੀ ਫੇਰ ਤੂੰ ਦੇਖ।।

ਲੇਖਕ -ਮਹਿੰਦਰ ਸੂਦ ਵਿਰਕ
ਜਲੰਧਰ
ਮੋਬ: 98766-66381