ਸੰਗਤ /ਬਠਿੰਡਾ 25 ਦਸੰਬਰ ( ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼ )
ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਸ਼ੇਸ਼ ਲੋੜਾਂ ਬੱਚਿਆਂ ਦੀਆ ਖੇਡਾਂ ਬੀਤੇ ਕੱਲ੍ਹ ਜ਼ਿਲ੍ਹਾ ਸਿੱਖਿਆ ਅਫ਼ਸਰ ਭੁਪਿੰਦਰ ਕੌਰ ਦੇ ਦਿਰਦੇਸਾਂ ਅਤੇ ਬਲਾਕ ਸਿੱਖਿਆ ਅਫਸਰ ਲਖਵਿੰਦਰ ਸਿੰਘ ਅਤੇ ਦਰਸ਼ਨ ਸਿੰਘ ਜੀਦਾ , ਦਵਿੰਦਰ ਕੁਮਾਰ ਡੀ ਐਸ ਈ ਬਠਿੰਡਾ ਦੀ ਰਹਿਨੁਮਾਈ ਹੇਠ ਸੰਗਤ ਬਲਾਕ ਦੇ ਸਕੂਲ ਦੇ ਖੇਡ ਮੈਦਾਨ ਵਿੱਚ ਬੀਤੇ ਕੱਲ੍ਹ ਐਥਲੈਟਿਕ ਮੀਟ ਕਰਵਾਈ ਗਈ। ਇਨ੍ਹਾਂ ਖੇਡਾਂ ਵਿੱਚ ਵੱਖ ਵੱਖ ਬਲਾਕਾਂ ਦੇ 100 ਤੋਂ ਜ਼ਿਆਦਾ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੇ ਭਾਗ ਲਿਆ। ਇਨ੍ਹਾਂ ਖੇਡਾਂ ਦੇ ਪ੍ਰਬੰਧਕੀ ਖੇਡ ਅਫ਼ਸਰ ਪ੍ਰਦੀਪ ਕੌਰ ਸੰਗਤ, ਸੈਂਟਰ ਹੈਂਡ ਟੀਚਰ ਜਗਦੀਸ਼ ਕੁਮਾਰ ਸੈਂਟਰ ਹੈਂਡ ਚੱਕ ਰੁਲਦੂ ਸਿੰਘ ਵਾਲਾ, ਕੁਲਵਿੰਦਰ ਕੌਰ ਗਹਿਰੀ ਆਈ ਆਰ ਟੀ ਰਣਵੀਰ ਕੁਮਾਰ ਸੰਗਤ, ਹੈਂਡ ਟੀਚਰ ਸਵਰਨ ਸਿੰਘ, ਅਮ੍ਰਿੰਤਪਾਲ ਸਿੰਘ ਸਿੱਧੂ , ਜਸਵਿੰਦਰ ਸਿੰਘ, ਭੁਪਿੰਦਰ ਸਿੰਘ ਆਦਿ ਦੀ ਨਿਗਰਾਨੀ ਹੇਠ ਇਹ ਖੇਡਾਂ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਦੀ ਜਾਣਕਾਰੀ ਬਲਵੀਰ ਸਿੱਧੂ ਜੰਗੀਰਾਣਾ ਦਿੰਦਿਆਂ ਦੱਸਿਆ ਕਿ ਇਨ੍ਹਾਂ ਖੇਡਾਂ ਦੇ ਨਤੀਜੇ 50 ਮੀਟਰ ਦੌੜ ਵਿੱਚ ਗੁਰਨੂਰ ਸਿੰਘ ਬਠਿੰਡਾ ਨੇ ਪਹਿਲਾ, ਅੰਗਦ ਸਿੰਘ ਬਠਿੰਡਾ ਨੇ ਦੂਜਾ ਸਥਾਨ ਇਸਕ ਸੰਗਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
100 ਮੀਟਰ ਦੌੜ ਲੜਕੇ ਵਿੱਚ ਅਮਨਦੀਪ ਸਿੰਘ ਨੇ ਪਹਿਲਾ ਸਥਾਨ ਗੁਰਭੇਜ ਸਿੰਘ ਗੋਨਿਆਣਾ ਨੇ ਦੂਜਾ ਸਥਾਨ ਗੁਰਪਿੰਦਰ ਸਿੰਘ ਗੋਨਿਆਣਾ ਬਲਾਕ ਤੀਜਾ ਸਥਾਨ ਪ੍ਰਾਪਤ ਕੀਤਾ। 100 ਮੀਟਰ ਵਾਕ ਵਿੱਚ ਸਤਿਆਮ ਨੇ ਪਹਿਲਾ ਸਥਾਨ ਹਾਸਲ ਕੀਤਾ। ਵੀਅਲ ਚੇਅਰ ਵਿਚ ਗਗਨਦੀਪ ਸਿੰਘ ਅਤੇ ਰੋਹਿਤ ਨੇ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ। ਲੰਗ ਜੰਪ 8-11 ਸਾਲਾਂ ਵਰਗ ਲੜਕੇ ਵਿੱਚ ਲਛਮਣ ਸਿੰਘ ਸੰਗਤ ਪਹਿਲਾਂ ਸਥਾਨ ਇਸ਼ਕ ਨੇ ਦੂਜਾ ਸਥਾਨ, ਗੁਰਭੇਜ ਸਿੰਘ ਗੋਨਿਆਣਾ ਨੇ ਤੀਜਾ ਸਥਾਨ ਹਾਸਲ ਕੀਤਾ। ਗੋਲਾ ਸੁੱਟਣਾ ਵਿੱਚ ਗੁਰਪਿੰਦਰ ਸਿੰਘ ਅਤੇ ਹਰਮਨ ਸਿੰਘ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ।
8-11 ਸਾਲਾਂ ਲੜਕੀਆਂ ਦੇ ਵਰਗ ਵਿੱਚ ਹਰਮਨ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ ਇਸ਼ਾ ਨੇ ਦੂਜਾ ਸਥਾਨ ਹਾਸਲ ਕੀਤਾ ਗਿਆ ਏਕਮਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਪ੍ਰਾਪਤ ਕੀਤਾ ਹੈ। 200 ਮੀ. ਲੜਕੀਆਂ ਨੇ 8-11 ਸਾਲਾ ਵਰਗ ਵਿੱਚ ਸਰੀਆਂ ਨੇ ਪਹਿਲਾ ਸਥਾਨ ਹਾਸਲ ਕੀਤਾ। 50 ਮੀ. ਈਸਾ ਨੇ ਪਹਿਲਾ ਸਥਾਨ ਜਸਲੀਨ ਕੌਰ ਨੇ ਦੂਜਾ ਅਤੇ ਰਮਨੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਲੋਂਗ ਜੰਪ ਵਿੱਚ ਸ਼ਰੀਆਂ ਨੇ ਪਹਿਲਾ ਸਥਾਨ ਮਨਵੀਰ ਕੌਰ ਨੇ ਦੂਜਾ ਸਥਾਨ ਅਤੇ ਹਰਮਨ ਕੌਰ ਨੇ ਤੀਜਾ ਸਥਾਨ ਹਾਸਲ ਪ੍ਰਾਪਤ ਕੀਤਾ ਗਿਆ ਹੈ। 15-19 ਵਰਗ ਵਿੱਚ ਕੋਮਲਪ੍ਰੀਤ ਕੌਰ ਨੇ ਪਹਿਲਾ ਸਥਾਨ ਤੇ ਪ੍ਰਵੀਨ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ ਹੈ। 15-19 ਸਾਲਾਂ ਵਰਗ ਵਿੱਚ ਗੋਲਾ ਸੁੱਟਣਾ ਵਿੱਚ ਕੋਮਲਪ੍ਰੀਤ ਕੌਰ ਨੇ ਪਹਿਲਾ ਲਖਵੀਰ ਕੌਰ ਨੇ ਦੂਜਾ ਅਤੇ ਪ੍ਰਵੀਨ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸ ਮੌਕੇ ਮਲਕੀਤ ਕੌਰ, ਅਜੀਤ ਸਿੰਘ,ਮਨਦੀਪ ਕੌਰ, ਕੁਲਦੀਪ ਕੌਰ ਆਈ ਆਰ ਟੀ, ਸਰਬਜੀਤ ਕੌਰ , ਮਨਜੀਤ ਕੌਰ,ਗੁਤੇਸ ਖੱਤਰੀ ਆਈ ਆਰ ਟੀ ਗੋਨਿਆਣਾ , ਪ੍ਰੀਆ ਜੀਦਾ ਜਸਵੀਰ ਕੌਰ, ਮਨਦੀਪ ਕੌਰ ਗੋਨੇਆਣਾ, ਬਹਾਲ ਸਿੰਘ, ਵਰਿੰਦਰ ਸਿੰਘ ਬਹਾਲ ਸਿੰਘ,ਪ੍ਰਸੋਤਮ ਕੁਮਾਰ ਬਠਿੰਡਾ, ਜੋਗਾ ਸਿੰਘ,ਕਾਲਾ ਸਿੰਘ ਆਦਿ ਨੇ ਇਨ੍ਹਾਂ ਖੇਡਾਂ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ।
Leave a Comment
Your email address will not be published. Required fields are marked with *