ਜ਼ਿਲਾ ਖੇਡ ਅਫਸਰ ਵਿਰੁੱਧ ਐੱਸ.ਸੀ./ਐੱਸ.ਟੀ. ਐਕਟ ਤਹਿਤ ਕਾਨੂੰਨੀ ਕਾਰਵਾਈ ਦੀ ਕੀਤੀ ਮੰਗ
ਕੋਟਕਪੂਰਾ, 11 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬੀਤੇ ਦਿਨੀਂ ‘ਖੇਡਾਂ ਵਤਨ ਪੰਜਾਬ ਦੀਆਂ’ ਦੌਰਾਨ ਜ਼ਿਲਾ ਖੇਡ ਵਿਭਾਗ ਫਰੀਦਕੋਟ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ’ਤੇ ਐੱਸ.ਸੀ. ਖਿਡਾਰੀਆਂ ਨਾਲ ਵਿਤਕਰਾ ਕਰਨ ਦੇ ਦੋਸ਼ ਲਾਉਣ ਵਾਲੇ ਕੁਲਦੀਪ ਸਿੰਘ ਅਟਵਾਲ ਜਨਰਲ ਸੈਕਟਰੀ ਜ਼ਿਲਾ ਕਿੱਕ ਬਾਕਸਿੰਗ ਐਸੋਸੀਏਸ਼ਨ ਅਤੇ ਪ੍ਰਧਾਨ ਨਸਾ ਮੁਕਤ ਸਮਾਜ ਅੰਦੋਲਨ ਅਭਿਆਨ ਕੌਸਲ ਫਰੀਦਕੋਟ ਪੰਜਾਬ ਵੱਲੋਂ ਉਕਤ ਮੁੱਦੇ ਨੂੰ ਹੁਣ ਸਟੇਟ ਤੋਂ ਇਲਾਵਾ ਰਾਸ਼ਟਰ ਪੱਧਰ ’ਤੇ ਕੇਂਦਰ ਸਰਕਾਰ ਦੇ ਦਰਬਾਰ ਵਿੱਚ ਲਿਆਂਦਾ ਗਿਆ। ਇਸੇ ਸਬੰਧ ’ਚ ਸ਼੍ਰੀ ਅਟਵਾਲ ਵਲੋਂ ਕੌਸਲ ਕਿਸ਼ੋਰ ਕੇਂਦਰੀ ਰਾਜ ਮੰਤਰੀ ਸ਼ਹਿਰੀ ਵਿਕਾਸ ਮੰਤਰਾਲਾ ਭਾਰਤ ਸਰਕਾਰ ਜੀ ਨਾਲ ਗੱਲਬਾਤ ਕੀਤੀ ਗਈ ਅਤੇ ਉਕਤ ਮਾਮਲੇ ਦੇ ਪੁੱਖਤਾ ਸਬੂਤ ਦੇ ਕੇ ਅਨੁਰਾਗ ਠਾਕੁਰ ਖੇਡ ਮੰਤਰੀ ਭਾਰਤ ਸਰਕਾਰ ਲਿਖਤੀ ਜਾਣਕਾਰੀ ਦੇ ਕੇ ਬਲਜਿੰਦਰ ਸਿੰਘ ਜ਼ਿਲਾ ਖੇਡ ਅਫਸਰ ਫਰੀਦਕੋਟ ਵਿਰੁੱਧ ਸਰਕਾਰੀ ਦਸਤਾਵੇਜ ਅਦਲਾ ਬਦਲੀ ਕਰਕੇ ਜੌ ਖਿਡਾਰੀ ਖੇਡਣ ਆਏ ਹੀ ਨਹੀਂ, ਉਨਾਂ ਦੀ ਗਲਤ ਢੰਗ ਨਾਲ ਸਲੈਕਸ਼ਨ ਕੀਤੀ ਗਈ ਸਟੇਟ ਪੱਧਰ ਉੱਤੇ ਪੇਸ਼ ਕੀਤਾ ਗਿਆ ਅਤੇ ਜੌ ਜਿਲਾ ਜਿੱਤੇ ਵਿਜੇਤਾ ਖਿਡਾਰੀਆਂ ਸਨ, ਉਨਾਂ ਦੇ ਮੌਲਿਕ ਅਧਿਕਾਰ ਹੱਕਾਂ ਤੋਂ ਵਾਂਝੇ ਕੀਤਾ ਗਿਆ ਅਤੇ 420 ਕੀਤੀ ਗਈ ਜੋ ਜਿੰਮੇਵਾਰ ਅਧਿਕਾਰੀ ਉਪਰ ਐਸੀ./ਐਸ.ਟੀ ਐਕਟ ਤਹਿਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ। ਉਕਤ ਜਾਣਕਾਰੀ ਦਿੰਦੇ ਹੋਏ ਸ਼੍ਰੀ ਅਟਵਾਲ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਸੋਚ ਹੈ ਕਿ ਛੋਟੇ ਛੋਟੇ ਪਿੰਡਾਂ ਕਸਬਿਆਂ ’ਚੋਂ ਖਿਡਾਰੀ ਵੱਡੇ ਪੱਧਰ ’ਤੇ ਖੇਡਣ ’ਤੇ ਦੇਸ਼ ਦਾ ਨਾਮ ਰੋਸਨ ਕਰਨ ਇਸ ਦੀ ਪੂਰੀ ਜਿੰਮੇਵਾਰੀ ਅਨੁਰਾਗ ਠਾਕਰ ਦੀ ਦੇਖ-ਰੇਖ ’ਚ ਖੇਲੋ ਇੰਡੀਆ ਤਹਿਤ ਪੂਰੇ ਭਾਰਤ ’ਚ ਕਰੋੜਾਂ ਰੁਪੱਈਆਂ ਦਾ ਫੰਡ ਮੁਹੱਈਆ ਕਰਾਇਆ ਜਾਂਦਾ ਹੈ, ਜਿਸ ਦੀ ਦੁਰਵਰਤੋਂ ਪੰਜਾਬ ਸਰਕਾਰ ਦੇ ਕੁਝ ਭਿ੍ਰਸ਼ਟ ਅਧਿਕਾਰੀਆਂ ਵਲੋਂ ਕੀਤੀ ਗਈ, ਇਸ ਕਰਕੇ ਪੰਜਾਬ ਸਰਕਾਰ ਦੀ ਪੂਰੀ ਜਿੰਮੇਵਾਰੀ ਬਣਦੀ ਹੈ ਕਿ ਇਸ ਅਫਸਰ ’ਤੇ ਜਲਦ ਤੋਂ ਜਲਦ ਵਿਭਾਗੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਉਨਾਂ ਨਾਲ ਗੋਪਾਲ ਕ੍ਰਿਸ਼ਨ ਐਡਵੋਕੇਟ ਅਤੇ ਗਗਨਦੀਪ ਸਿੰਘ ਬਾਵਾ ਸਮੂਹ ਟੀਮ ਹਾਜਰ ਸਨ।