ਜੈਤੋ/ਕੋਟਕਪੂਰਾ, 18 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਨੈਸ਼ਨਲ ਚੈਂਪੀਅਨਸ਼ਿਪ ‘ਖੇਲੋ ਇੰਡੀਆ ਪੈਰਾ ਗੇਮਜ-2023’ ਦਿੱਲੀ ’ਚ ਮਿਤੀ 10-12-23 ਤੋਂ 17-12-23 ਦੇ ਦਰਮਿਆਨ ਕਾਰਵਾਈਆਂ ਗਈਆਂ ਹਨ। ਇਹਨਾਂ ਖੇਡਾਂ ’ਚ ਪੰਜਾਬ ਦੇ ਵੱਖ-ਵੱਖ 7 ਪੈਰਾ ਖੇਡਾਂ ਦੇ 42 ਖਿਡਾਰੀ ਪਹੁੰਚੇ। ਪੰਜਾਬ ਪੈਰਾ ਟੀਮ ਦੇ ਨੋਡਲ ਅਫਸਰ ਜਸਪ੍ਰੀਤ ਸਿੰਘ ਧਾਲੀਵਾਲ, ਮੈਨੇਜਰ ਪ੍ਰਮੋਦ ਧੀਰ, ਟੈਕਨੀਕਲ ਆਫਿਸ਼ੀਅਲ ਸਮਿੰਦਰ ਸਿੰਘ ਢਿੱਲੋਂ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹਨਾਂ ਖੇਡਾਂ ’ਚ ਪੰਜਾਬ ਦੇ 20 ਖਿਡਾਰੀਆਂ ਨੇ ਮੈਡਲ ਜਿੱਤ ਕੇ ਪੰਜਾਬ ਦੀ ਝੋਲੀ ਪਾਏ, ਜਿਸ ਵਿਚ 8 ਗੋਲਡ, 1 ਸਿਲਵਰ ਅਤੇ 10 ਤਾਂਬੇ ਦੇ ਮੈਡਲ ਸ਼ਾਮਿਲ ਹਨ। ਪੰਜਾਬ ਦੇ ਖਿਡਾਰੀਆਂ ਨੇ ਪੈਰਾ ਪਾਵਰ ਲਿਫਟਿੰਗ ’ਚ ਕੁੱਲ 8 ਮੈਡਲ, ਪੈਰਾ ਬੈਡਮਿੰਟਨ ’ਚ 3 ਮੈਡਲ, ਪੈਰਾ ਐਥਲੈਟਿਕਸ ’ਚ 5 ਮੈਡਲ, ਪੈਰਾ ਟੇਬਲ ਟੈਨਿਸ ’ਚ 2 ਅਤੇ ਪੈਰਾ ਸ਼ੂਟਿੰਗ ’ਚ 1 ਮੈਡਲ ਜਿੱਤੇ ਹਨ। ਪੰਜਾਬ ਦੇ ਪੈਰਾ ਪਾਵਰ ਲਿਫਟਿੰਗ ਖਿਡਾਰੀਆਂ ਨੇ ਮੇਲ ਅਤੇ ਫੀਮੇਲ ਦੋਨਾਂ ਕੈਟਾਗਰੀਆਂ ’ਚ ਓਵਰਆਲ ਟਰਾਫੀ ਵੀ ਜਿੱਤ ਕੇ ਪੰਜਾਬ ਦੀ ਝੋਲੀ ਪਾਈ। ਇਹਨਾਂ ਜੇਤੂ ਖਿਡਾਰੀਆਂ ’ਚ ਪੈਰਾ ਪਾਵਰ ਲਿਫਟਿੰਗ ’ਚ ਮਨਪ੍ਰੀਤ ਕੌਰ 41 ਕਿਲੋ ਕੈਟਾਗਰੀ ਨੇ ਗੋਲਡ, ਜਸਪ੍ਰੀਤ ਕੌਰ 45 ਕਿਲੋ ’ਚ ਗੋਲਡ, ਪਰਮਜੀਤ ਕੁਮਾਰ 49 ਕਿਲੋ ਕੈਟਾਗਰੀ ’ਚ ਗੋਲਡ, ਸੀਮਾ ਰਾਣੀ 61 ਕਿਲੋ ’ਚ ਗੋਲਡ, ਗੁਰਸੇਵਕ ਸਿੰਘ 80 ਕਿਲੋ ’ਚ ਗੋਲਡ, ਮੁਹੰਮਦ ਨਦੀਮ 107 ਪਲੱਸ ਕਿਲੋ ’ਚ ਗੋਲਡ, ਕੁਲਦੀਪ ਸਿੰਘ ਸੰਧੂ ਜੈਤੋ ਨੇ 72 ਕਿਲੋ ’ਚ ਤਾਂਬੇ ਦਾ ਮੈਡਲ, ਸੁਮਨਦੀਪ ਨੇ 67 ਕਿਲੋ ’ਚ ਤਾਂਬੇ ਦਾ ਮੈਡਲ, ਪੈਰਾ ਬੈਡਮਿੰਟਨ ’ਚ ਸੰਜੀਵ ਕੁਮਾਰ ਐੱਮ ਐੱਸ-2 ਕੈਟਾਗਰੀ ਨੇ ਗੋਲਡ, ਰਾਜ ਕੁਮਾਰ ਐੱਮ.ਐੱਸ-5 ਨੇ ਕਾਂਸੀ ਦਾ ਤਗਮਾ, ਸ਼ਬਾਨਾ-2 ਕੈਟਾਗਰੀ ਨੇ ਕਾਂਸੀ ਦਾ ਤਗਮਾ, ਪੈਰਾ ਟੇਬਲ ਟੈਨਿਸ ’ਚ ਸੁਭਮ ਵਧਵਾ ਨੇ ਗੋਲਡ, ਸਸੀ ਕੁਮਾਰ ਨੇ ਤਾਂਬੇ ਦਾ ਮੈਡਲ ਜਿੱਤਿਆ। ਪੈਰਾ ਅਥਲੈਟਿਕਸ ’ਚ ਵਿਵੇਕ ਸ਼ਰਮਾ-42 ਕੈਟਾਗਰੀ ਨੇ 100 ਮੀਟਰ ਵਿਚ ਸਿਲਵਰ ਮੈਡਲ, ਗੁਰਵੀਰ ਸਿੰਘ-11 ਕੈਟਾਗਰੀ ਨੇ 100 ਮੀਟਰ ’ਚ ਤਾਂਬੇ ਦਾ ਤਗਮਾ ਅਤੇ ਪਰਵੀਨ ਕੁਮਾਰ-36 ਕੈਟਾਗਰੀ ਨੇ 400 ਮੀਟਰ ਰੇਸ ’ਚ ਤਾਂਬੇ ਦਾ ਤਗਮਾ, ਅਨੰਨਿਆ ਬਾਂਸਲ ਨੇ ਸਾਟਪੁੱਟ ’ਚ ਤਾਂਬੇ ਦਾ ਮੈਡਲ, ਜਸਪ੍ਰੀਤ ਕੌਰ ਕਲਰਕ ਸੋਸਲ ਸਿਕਿਉਰਿਟੀ ਵੋਮੈਨ ਐਂਡ ਚਿਲਡਰਨ ਵਿਭਾਗ ਪੰਜਾਬ ਨੇ 52 ਕੈਟਾਗਰੀ ਵਿੱਚ ਡਿਸਕਸ ਥਰੋ ਵਿੱਚੋਂ ਤਾਂਬੇ ਦਾ ਮੈਡਲ ਜਿੱਤਿਆ ਅਤੇ ਦਲਬੀਰ ਸਿੰਘ ਨੇ 10 ਮੀਟਰ ਐੱਸ ਐੱਚ 2 ਆਰ 4 ਕੈਟਾਗਿਰੀ ਪੈਰਾ ਸੂਟਿੰਗ ਵਿੱਚ ਤਾਂਬੇ ਦਾ ਮੈਡਲ ਜਿੱਤਿਆ।