ਗੁਰਦਾਸਪੁਰ, 18 ਜਨਵਰੀ,(ਵਰਲਡ ਪੰਜਾਬੀ ਟਾਈਮਜ਼)
75ਵੇਂ ਗਣਤੰਤਰ ਦਿਵਸ ਮੌਕੇ ਹੋਣ ਵਾਲੇ ਕੌਮੀ ਸਮਾਗਮ ਵਿੱਚ ਭਾਵੇਂ ਪੰਜਾਬ ਦੀ ਝਾਂਕੀ ਨੂੰ ਮਨਜ਼ੂਰੀ ਨਹੀਂ ਮਿਲੀ ਹੈ ਪਰ ਇਸ ਮੌਕੇ ਹੋਣ ਵਾਲੇ ਇਸ ਸਮਾਗਮ ਵਿੱਚ ਪੰਜਾਬ ਦੀ ਇੱਕ ਧੀ ਪੰਜਾਬ ਦਾ ਮਾਣ ਵਧਾਉਣ ਵਾਲੀ ਹੈ। ਗਣਤੰਤਰ ਦਿਵਸ ਦੇ.
ਗੁਰਦਾਸਪੁਰ ਤੋਂ ਕਮਲਜੀਤ ਗਣਤੰਤਰ ਦਿਵਸ ਮੌਕੇ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਸਬੰਧਤ ਝਾਕੀ ਪੇਸ਼ ਕਰਨਗੇ।
ਆਰਟੀਫੀਸ਼ੀਅਲ ਇੰਟੈਲੀਜੈਂਸ ਕੰਪਿਊਟਰ ਵਿਗਿਆਨ ਦੀ ਇੱਕ ਸ਼ਾਖਾ ਹੈ ਜੋ ਸਮਾਰਟ ਮਸ਼ੀਨਾਂ ਬਣਾਉਣ ਨਾਲ ਸੰਬੰਧਿਤ ਹੈ ਜੋ ਮਨੁੱਖੀ ਬੁੱਧੀ ਅਤੇ ਸੋਚ ਦੀ ਨਕਲ ਕਰਨ ਦੇ ਸਮਰੱਥ ਹਨ। ਦੂਜੇ ਸ਼ਬਦਾਂ ਵਿਚ, ਮਸ਼ੀਨਾਂ ਰਾਹੀਂ ਮਨੁੱਖੀ ਵਿਚਾਰਾਂ ਦੀ ਨਕਲ ਕਰਨ ਦੀ ਯੋਗਤਾ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਕਿਹਾ ਜਾਂਦਾ ਹੈ।
ਕਮਲਜੀਤ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੀ ਝਾਂਕੀ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। 26 ਜਨਵਰੀ ਨੂੰ ਗਣਤੰਤਰ ਦਿਵਸ ਪਰੇਡ ‘ਕਰਤਾਵ ਮਾਰਗ’ ‘ਤੇ ਦੇਸ਼ ਦੀ ਫੌਜੀ ਤਾਕਤ, ਸੱਭਿਆਚਾਰ, ਤਰੱਕੀ ਅਤੇ ਪ੍ਰਾਪਤੀਆਂ ਨਾਲ ਸਬੰਧਤ ਝਾਕੀਆਂ ਪੇਸ਼ ਕਰਦੀ ਹੈ ਅਤੇ ਭਵਿੱਖ ਵਿੱਚ ਭਾਰਤ ਦੀ ਝਲਕ ਵੀ ਦਿੰਦੀ ਹੈ।
ਕਮਲਜੀਤ ਦੇ ਪਿਤਾ ਜਸਬੀਰ ਚੰਦ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਕਮਲਜੀਤ ਪਿਛਲੇ 3 ਸਾਲਾਂ ਤੋਂ ਇਸ ਝਾਂਕੀ ਦਾ ਹਿੱਸਾ ਬਣਨ ਦੀ ਕੋਸ਼ਿਸ਼ ਕਰ ਰਹੀ ਹੈ। ਕਿਸੇ ਕਾਰਨ ਉਹ ਸਿਲੈਕਟ ਨਹੀਂ ਹੋ ਸਕੀ ਪਰ ਇਸ ਵਾਰ ਉਸ ਦੀ ਮਿਹਨਤ ਰੰਗ ਲਿਆਈ ਹੈ। ਇਸ ਨੂੰ ਲੈ ਕੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਹੈ। ਕਮਲਜੀਤ ਦੇ ਮਾਪਿਆਂ ਨੂੰ ਇਸ ‘ਤੇ ਬਹੁਤ ਮਾਣ ਹੈ।
ਦੂਜੇ ਪਾਸੇ ਇਸ ਝਾਕੀ ਨੂੰ ਪਰੇਡ ਵਿੱਚ ਪੇਸ਼ ਕਰਨ ਲਈ ਨਵੀਂ ਦਿੱਲੀ ਵਿੱਚ ਰਿਹਰਸਲ ਕਰ ਰਹੀ ਕਮਲਜੀਤ ਨੇ ਫੋਨ ’ਤੇ ਦੱਸਿਆ ਕਿ ਇਸ ਝਾਂਕੀ ਵਿੱਚ ਕੁੱਲ 11 ਕਲਾਕਾਰ ਹਨ ਅਤੇ ਉਹ ਇਸ ਝਾਂਕੀ ਦੀ ਅਗਵਾਈ ਕਰਨਗੇ। ਝਾਕੀ ਦਾ ਉਦੇਸ਼ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਹੱਤਤਾ ਅਤੇ ਜ਼ਰੂਰਤ ਨੂੰ ਸਮਝਾਉਣਾ ਹੈ
Leave a Comment
Your email address will not be published. Required fields are marked with *