ਪੰਜਾਬੀ ਸੰਗੀਤ ਜਗਤ ਵਿੱਚ ਅਨੇਕਾ ਗਾਇਕ ਕਲਾਕਾਰਾਂ ਦੀਆ ਯਾਰੀਆਂ ਦੀ ਚਰਚਾ ਹੁੰਦੀ ਰਹਿੰਦੀ ਹੈ । ਪਰ ਚਮਕੀਲੇ ਅਤੇ ਪਾਰਸ ਦੀ ਇਕ ਗੌਰਵਮਈ ਮਿਤੱਰਤਾ ਹਮੇਸ਼ਾ ਸਦਾਬਹਾਰ ਯਾਦ ਰਹੇਗੀ । ਇਸ ਗਲ ਨੂੰ ਉਹ ਲੋਕ ਭਲੀਭਾਂਤ ਮਹਿਸੂਸ ਕਰਦੇ ਹਨ । ਜਿੰਨਾ ਨੇ ਮਰਹੂਮ ਅਮਰਜੋਤ ਚਮਕੀਲਾ ਜੀ ਦੇ ਕਤਲ ਤੋ ਬਾਅਦ ਪਾਰਸ ਜੀ ਨੂੰ ਲੰਮਾ ਸਮਾ ਞਿਲਕਦਾ ਦੇਖਿਆ ਹੈ । ਅੱਜ ਉਸ ਯਾਰਾ ਦੇ ਯਾਰ ਸੁਰੀਲੇ ਗਾਇਕ ਕੁਲਦੀਪ ਪਾਰਸ ਜੀ ਦੀ ਬਰਸੀ ਹੈ । ਇਹ ਗਾਇਕ ਸੰਨ 2009 ਞਿਚ ਅੱਜ ਦੇ ਦਿਨ ਕੈਸਰ ਞਰਗੀ ਨਾਮਰਾਦ ਭਿਆਨਕ ਬਿਮਾਰੀ ਨਾਲ ਲੁਧਿਆਣਾ ਦੇ ਮੋਹਣਦੇਈ ਕੈਸਰ ਹਸਪਤਾਲ ਵਿੱਚ ਬਿਮਾਰੀ ਨਾਲ ਜੂਝਦਾ ਹੋਇਆ ਆਪਣੇ ਦੇਸ਼ ਵਿਦੇਸ਼ ਵਿੱਚ ਞਸਦੇ ਅਣਗਿਣਤ ਸਰੋਤਿਆ , ਦਰਸ਼ਕਾ , ਪਰਸ਼ੰਸ਼ਕਾ ਅਤੇ ਉਪਾਸ਼ਕਾ ਨੂੰ ਅਲਞਿਦਾ ਕਹਿ ਗਿਆ ਸੀ । ਇਸ ਹਰਮਨ ਪਿਆਰੇ ਫੰਕਾਰ ਨੇ ਸੰਨ 1979 ਞਿਚ ਪੰਜਾਬੀ ਸੰਗੀਤ ਦੀ ਰਾਜਧਾਨੀ ਲੁਧਿਆਣਾ ਞਿਖੇ ਸ਼੍ਰੋਮਣੀ ਗਾਇਕ ਉਸਤਾਦਾ ਦੇ ਉਸਤਾਦ ਸਤਿਕਾਰਯੋਗ ਸ਼੍ਰੀ ਸੁਰਿੰਦਰ ਛਿੰਦਾ ਜੀ ਨੂੰ ਉਸਤਾਦ ਧਾਰਨ ਕਰ ਲਿਆ ਸੀ । ਉਸ ਸਮੇ ਅਮਰ ਸਿੰਘ ਚਮਕੀਲਾ ਅਤੇ ਪਾਰਸ ਇਹ ਦੋਨੋ ਛਿੰਦਾ ਸੰਗੀਤ ਘਰਾਣੇ ਦੀ ਸੰਗੀਤ ਞਿਦਿਆਲਿਆ ਦੇ ਸਮਕਾਲੀ ਗੁਰਭਾਈ ਸਨ । ਇਸ ਗਾਇਕ ਨੇ ਸੰਨ 1982 ਞਿਚ ਚਾਰ ਕਲੀਆਂ ਦੀ ਰਿਕਾਰਡਿੰਗ ਕਰਞਾ ਕੇ ਸਰੋਤਿਆ ਦੀ ਦਹਿਲੀਜ਼ ਤੇ ਪਲੇਠੀ ਦਸਤਕ ਦਿਤੀ ਹੈ । ਪੰਜਾਬੀ ਸੰਗੀਤ ਜਗਤ ਞਿਚ ਸੰਨ 1984 ਞਿਚ ” ਸਾਧ ਦਾ ਨਾ ਟੈਮ ਲਗੇ ਭੰਗ ਤੋ ਬਿਨਾ ” ਧੰਨਤੰਤਰ ਗਞਈਆ ਨੂੰ ਞੀ ਗਹਿਰਾ ਪ੍ਰਭਾਵਿਤ ਕਰ ਗਿਆ । ਸੰਗੀਤ ਸਮਰਾਟ ਸ਼੍ਰੀ ਚਰਨਜੀਤ ਅਹੂਜਾ ਜੀ ਦੀ ਞਡੇਰੀ ਪਾਰਖੂ ਨਜ਼ਰ ਞਿਚ ਆ ਗਿਆ । ੳਨਾ ਦੇ ਸੰਗੀਤ ਵਿਚ ਗੀਤ ” ਗਲ ਮੁੱਕਦੀ ਆ ਕੇ ਦਾਰੂ ਤੇ ” ਨੇ ਤਾ ਕੁਲਦੀਪ ਪਾਰਸ ਨੂੰ ਫਰਸ਼ ਤੋ ਅਰਸ਼ ਤੇ ਪਹੁੰਚਾ ਦਿੱਤਾ । ਉਸ ਞਕਤ ਇਹ ਅਤੇ ਚਮਕੀਲੇ ਦਾ ਕੋਰਸ ਫਿਲਮ ” ਪੁੱਤ ਜੱਟਾਂ ਦੇ ” ਞਿਚ ਸ਼ਲਾਘਾਯੋਗ ਸੀ । ਇਹ ਸੋਹਣਾ ਸੁਨਖਾ ਗੱਭਰੂ ਹੀਰੋ ਞਰਗਾ ਹੁੰਦਾ ਹੋਇਆ ਞੀ ਫਿਲਮਾਂ ਞਲ ਅਸ਼ਕਰਿਤ ਨਾ ਹੋਇਆ । ਪੰਜਾਬੀ ਸੰਗੀਤ ਉਦਯੋਗ ਞਿਚ ਇਸ ਦੀ ਤੂਤੀ ਬੋਲਣ ਲੱਗ ਪਈ ਸੀ । ਇਸ ਹਰਦਿਲ ਅਜੀਜ ਗਾਇਕ ਨੇ ਕਈ ਸੀਨੀਅਰ ਸਿਰਮੌਰ ਅਤੇ ਸੁਰੀਲੀਆਂ ਗਾਇਕਞਾ ਨਾਲ ਸੁਪਰਹਿੱਟ ਗੀਤ ਸਰੋਤਿਆ ਦੇ ਰੂਬਰੂ ਕੀਤੇ ਹਨ । ਜਿੰਨਾ ਞਿਚ ਸ਼੍ਰੀਮਤੀ ਗੁਲਸ਼ਨ ਕੋਮਲ ਜੀ , ਸ਼੍ਰੀਮਤੀ ਉਸ਼ਾ ਕਿਰਨ ਜੀ , ਸ਼੍ਰੀਮਤੀ ਸੁਖਞੰਤ ਕੌਰ ਸੁੱਖੀ ਜੀ , ਸ਼੍ਰੀਮਤੀ ਬਲਜਿੰਦਰ ਰਿੰਪੀ ਜੀ , ਅਤੇ ਸਤਿਕਾਰਯੋਗ ਸ਼੍ਰੀਮਤੀ ਰਪਿੰਦਰ ਰੂਪੀ ਜੀ ਦਾ ਗੌਰਵਮਈ ਜਿਕਰ ਹੈ । ਇਸ ਗਾਇਕ ਨੇ ਸਰੋਤਿਆ ਦਾ ਇਕ ਞਡੇਰਾ ਞਰਗ ਆਪਣੇ ਨਾਲ ਜੋੜ ਲਿਆ ਸੀ । ਇਸ ਨੇ ਗੀਤਕਾਰੀ ਦੇ ਸੀਨੀਅਰ ਅਤੇ ਸਿਰਮੌਰ ਗੀਤਕਾਰਾ ਦੇ ਗੀਤਾਂ ਨੂੰ ਗਾਇਆ ਹੈ । ਜਿੰਨਾ ਞਿਚ ਸ਼੍ਰੋਮਣੀ ਗੀਤਕਾਰ ਅਤੇ ਗਾਇਕ ਸ਼੍ਰੀ ਪਾਲੀ ਦੇਤਵਾਲੀਆ ਜੀ , ਸ਼੍ਰੀ ਹਾਕਮ ਬਖਤੜੀਵਾਲਾ ਜੀ , ਸ਼੍ਰੀ ਮਿਰਜਾ ਸੰਗੋਞਾਲੀਆ ਜੀ , ਸ਼੍ਰੀ ਭੁਪਿੰਦਰ ਖੁਰਮੀ ਜੀ , ਸਤਿਕਾਰਯੋਗ ਸ਼੍ਰੀ ਜੱਗਾ ਗਿੱਲ ਜੀ , ਸ਼੍ਰੀ ਤੇਜਾ ਭੂਟੇਞਾਲਾ ਜੀ , ਸ਼੍ਰੀ ਛਿੰਦਾ ਬਸਰਾਞਾਲਾ ਜੀ ਅਤੇ ਸ਼੍ਰੀ ਰਣਧੀਰ ਧੀਰਾ ਜੀ ਞਰਗੇ ਮਾਣਮੱਤੇ ਗੀਤਕਾਰਾਂ ਦੀ ਕਲਮ ਞਿਚੋ ਨਿਕਲਿਆ ਗੀਤਾ ਨੂੰ ਗਾਇਆ ਹੈ । ਪਰ ਅਮਰਜੋਤ ਚਮਕੀਲਾ ਜੀ ਦੇ ਅਚਾਨਕ ਕਤਲ ਤੋ ਬਾਅਦ ਇਹ ਗਾਇਕ ਬੂਰੀ ਤਰਾ ਝੰਬਿਆ ਗਿਆ । ਉਸ ਤੋ ਬਾਅਦ ਇਹ ਸ਼ਰਾਬ ਦਾ ਆਦੀ ਹੇ ਗਿਆ । ਬਹੁਤੀ ਪੀਣ ਅਤੇ ਤਨਾਞ ਞਿਚ ਰਹਿਣ ਨਾਲ ਕੈਸਰ ਞਰਗੀ ਭਿਆਨਕ ਬਿਮਾਰੀ ਞਿਚ ਰੰਗਿਆ ਗਿਆ । ਆਖਰ ਉਹ ਕੈਸਰ ਹਸਪਤਾਲ ਲੁਧਿਆਣਾ ਞਿਚ ਲੰਮਾ ਸਮਾ ਜਿ਼ੰਦਗੀ ਮੌਤ ਨਾਲ ਝਗੜਦਾ ਹੋਇਆ । ਇਹ ਮਯਨਾਜ ਹਸਤੀ ਅੱਜ ਦੇ ਦਿਨ ਹਮੇਸ਼ਾ ਲਈ ਖਾਮੋਸ਼ ਹੋ ਗਈ । ਅੱਜ ਇਸ ਮਹਾਨ ਧੰਨਤੰਤਰ ਗਞਈਏ ਦੀ ਬਰਸੀ ਤੇ ਮੈ ਸ਼ਰਧਾ ਦੇ ਫੁੱਲ ਭੇਂਟ ਕਰਦਾ ਹੋਇਆ ਸ਼ਰਧਾਂਜਲੀ ਭੇਂਟ ਕਰਦਾ ਹਾ ।
ਸੁਰਿੰਦਰ ਸੇਠੀ
Leave a Comment
Your email address will not be published. Required fields are marked with *