ਜਪਾਨ 1 ਦਸੰਬਰ (ਪੱਤਰ ਪ੍ਰੇਰਕ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਦੇ ਨਾਮਵਰ ਗੀਤਕਾਰ ਰੁਪਿੰਦਰ ਜੋਧਾਂ ਜਪਾਨ ਦਾ ਲਿਖਿਆ ਤੇ ਗਾਇਕਾਂ ਰਾਧਿਕਾ ਪੋਪਲੇ ਦਾ ਗਾਇਆ ਗੀਤ ਵਾਰਿਸ ਭਗਤ ਸਰਾਭੇ ਦੇ ਰਿਲੀਜ਼ ਕੀਤਾ ਗਿਆ। ਪੱਤਰਕਾਰ ਜਗਦੇਵ ਗਰੇਵਾਲ ਨੇ ਦੱਸਿਆ ਕਿ ਪ੍ਰਸਿੱਧ ਕੈਸਿਟ ਕੰਪਨੀ ਜੋਧਾ ਰਿਕਾਰਡਜ਼ ਵਿੱਚ ਰਿਲੀਜ਼
ਹੋਏ ਗੀਤ ਵਾਰਿਸ ਭਗਤ ਸਰਾਭੇ ਦੇ ਨੂੰ ਚਰਚਿਤ ਗੀਤਕਾਰ ਰੁਪਿੰਦਰ ਜੋਧਾਂ ਜਪਾਨ ਨੇ ਲਿਖਿਆ ਅਤੇ ਗਾਇਕਾਂ ਰਾਧਿਕਾ ਪੋਪਲੇ ਨੇ ਬਾਖੂਬੀ ਗਾਇਆ ਅਤੇ ਨਿਭਾਇਆ ਹੈ ਜਦਕਿ ਇਸ ਗੀਤ ਦਾ ਮਿਊਜ਼ਿਕ ਅਤੇ ਵੀਡੀਓ ਫ਼ਿਲਮਾਂਕਣ ਅਵਤਾਰ ਧੀਮਾਨ ਨੇ ਤਿਆਰ ਕੀਤਾ ਹੈ। ਅੰਤਰਰਾਸ਼ਟਰੀ ਇਨਕਲਾਬੀ ਮੰਚ ਦੇ ਵਿਸ਼ੇਸ਼ ਸਹਿਯੋਗ ਨਾਲ ਰਿਲੀਜ਼ ਹੋਏ ਗੀਤ ਵਾਰਿਸ ਭਗਤ ਸਰਾਭੇ ਦੇ ਬਾਰੇ ਗੱਲਬਾਤ ਕਰਦਿਆਂ ਕੰਪਨੀ ਪ੍ਰਡਿਊਸਰ ਰੁਪਿੰਦਰ ਜੋਧਾਂ ਜਪਾਨ ਨੇ ਦੱਸਿਆ ਕਿ ਵਾਰਿਸ ਭਗਤ ਸਰਾਭੇ ਦੇ ਗੀਤ ਵਿੱਚ ਦੇਸ਼ ਦੀ ਜੰਗੇ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਮਹਾਨ ਸ਼ਹੀਦ ਸੂਰਮਿਆਂ ਸ਼ਹੀਦ ਭਗਤ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ ,ਰਾਜਗੁਰੂ ਅਤੇ ਸੁਖਦੇਵ ਵਰਗੇ ਇਨਕਲਾਬੀ ਯੋਧਿਆਂ ਦੀ ਗੱਲ ਕੀਤੀ ਗਈ ਹੈ ਕਿ ਅੱਜ ਫਿਰ ਤੋਂ ਸ਼ਹੀਦਾਂ ਦੀ ਸੋਚ ਤੇ ਵਿਚਾਰਧਾਰਾ ਵਾਲੇ ਵਾਰਿਸਾ ਦੀ ਬਹੁਤ ਲੋੜ ਹੈ ਕਿਉਂਕਿ ਸ਼ਹੀਦਾਂ ਦੇ ਸੁਪਨਿਆਂ ਵਾਲੀ ਬਰਾਬਰਤਾ ਦਾ ਸਮਾਜ ਸਿਰਜਣ ਵਾਲੀ ਆਜ਼ਾਦੀ ਅਜੇ ਤੱਕ ਨਹੀਂ ਆਈਂ। ਉਨ੍ਹਾਂ ਕਿਹਾ ਕਿ ਸਾਡੇ ਮਹਾਨ ਸ਼ਹੀਦਾਂ ਨੇ ਆਪਣੇ ਬਲੀਦਾਨ ਦੇ ਕੇ ਭਾਵੇਂ ਫਰੰਗੀ ਹਕੂਮਤ ਤੋਂ ਦੇਸ਼ ਆਜ਼ਾਦ ਕਰਵਾ ਲਿਆ ਸੀ ਪਰ ਅਜੋਕੇ ਹਾਕਮਾਂ ਦੀਆਂ ਨੀਤੀਆਂ ਤੇ ਸੋਚ ਵੀ ਫਰੰਗੀ ਹਕੂਮਤ ਵਾਲੀ ਹੀ ਹੈ ਕਿਉਂਕਿ ਅੱਜ ਵੀ ਕਿਸਾਨ, ਮਜ਼ਦੂਰ ਦਿਨੋਂ ਦਿਨ ਗਰੀਬ ਅਤੇ ਦੇਸ਼ ਦੇ ਹਾਕਮ ਤੇ ਵੱਡੇ ਸਰਮਾਏਦਾਰ ਦਿਨੋਂ ਦਿਨ ਹੋਰ ਤੋਂ ਹੋਰ ਅਮੀਰ ਹੁੰਦੇ ਜਾ ਰਹੇ ਹਨ। ਇਸ ਲਈ ਅਜੋਕੇ ਭ੍ਰਿਸ਼ਟ ਤੇ ਜ਼ਾਲਮ ਹਾਕਮਾ ਤੋਂ ਦੇਸ਼ ਵਾਸੀਆਂ ਦਾ ਖਹਿੜਾ ਛੁਡਾਉਣ ਲਈ ਨੌਜਵਾਨ ਵਰਗ ਨੂੰ ਸ਼ਹੀਦ ਸੂਰਮਿਆਂ ਦੇ ਵਾਰਿਸ ਬਣਨਾ ਪਵੇਗਾ। ਰੁਪਿੰਦਰ ਜੋਧਾਂ ਜਪਾਨ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਪੱਗ ਅਤੇ ਨਾਹਰੇ ਦੇ ਕੇ ਸੱਤਾ ਵਿੱਚ ਆਏ ਮੌਜੂਦਾ ਹਾਕਮਾਂ ਦੀਆਂ ਨੀਤੀਆਂ ਵੀ ਫਿਰੰਗੀ ਹਕੂਮਤ ਵਾਲੀਆਂ ਹੀ ਹਨ। ਕਿਉਂਕਿ ਇਨ੍ਹਾਂ ਦੇ ਰਾਜ ਵਿੱਚ ਰੋਜ਼ਗਾਰ ਮੰਗਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਡਾਂਗਾਂ ਨਾਲ ਕੁੱਟਿਆ ਜਾ ਰਿਹਾ ਹੈ। ਜਦ ਕਿ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀ ਬਰਾਬਰਤਾ ਦਾ ਸਮਾਜ ਸਿਰਜਨ ਦੇ ਹਾਮੀ ਸਨ।