ਚੰਡੀਗੜ੍ਹ 30 ਜਨਵਰੀ (ਹਰਜਿੰਦਰ ਸਿੰਘ/ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਸੰਗੀਤਕ ਖੇਤਰ ਦਾ ਦਾਇਰਾ ਬਹੁਤ ਵਿਸ਼ਾਲ ਹੈ।ਜੇ ਤੁਸੀਂ ਇੱਕ ਵਿਲੱਖਣ ਕਲਾ ਦੇ ਧਨੀ ਹੋ ਫੇਰ ਲੋਕਾਂ ਵਿਚ ਸਹਿਜੇ ਹੀ ਚਰਚਾ ਦਾ ਵਿਸ਼ਾ ਬਣਿਆ ਜਾ ਸਕਦਾ ਹੈ।ਗੱਲ ਕਰਦੇ ਹਾਂ ਗਿੱਲ ਗੋਗੋਆਣੀ ਅਤੇ ਦੀਪਕ ਢਿੱਲੋਂ ਵੱਲੋਂ ਗਾਏ ਗਏ ਗੀਤ “ਜ਼ੁਲਮ” ਦੀ ਇਹ ਇੱਕ ਦਮਦਾਰ ਗੀਤ ਹੈ।ਚਰਚਿਤ ਗੀਤਕਾਰ ਗਿੱਲ ਰੌਂਤਾ ਦਾ ਲਿਖਿਆ ਇਹ ਗੀਤ ਸਟਾਰ ਬੋਈ ਐਕਸ ਦੇ ਸੰਗੀਤ ਨਾਲ ਜੀ ਕੇ ਰਿਕਾਰਡਜ਼ ਸਤਾਈ ਵੱਲੋਂ ਰਿਲੀਜ਼ ਕੀਤਾ ਗਿਆ ਹੈ।ਆਸਟ੍ਰੇਲੀਆ ਵਿੱਚ ਵਸਦੇ ਗੈਰੀ ਸਿੱਧੂ ਇਸ ਗੀਤ ਦੇ ਨਿਰਮਾਤਾ ਹਨ।ਮਿਸਟਰ ਪੰਨੂ ਅਤੇ ਕੈਂਡੀ ਮੁਲਤਾਨੀ ਵੱਲੋਂ ਨਿਰਦੇਸ਼ਿਤ ਇਸ ਗੀਤ ਨੂੰ ਆਸਟ੍ਰੇਲੀਆ ਵਿੱਚ ਸ਼ੂਟ ਕੀਤਾ ਗਿਆ ਹੈ। ਗੀਤ ਰਿਲੀਜ਼ ਹੁੰਦੇ ਸਾਰ ਹੀ ਚਰਚਾ ਵਿੱਚ ਹੈ। ਬੰਦੇ ਦੀ ਅਣਖ ਨੂੰ ਵੰਗਾਰਦਾ ਇਹ ਗੀਤ ਇੰਸਟਾਗ੍ਰਾਮ ਉੱਤੇ ਟਰੈਂਡ ਕਰ ਰਿਹਾ ਹੈ। ਗੀਤ ਦੇ ਬੋਲ ਹਨ ਜ਼ੁਲਮ ਕਹਿੰਦੇ ਕਰਜਾ ਹੁੰਦਾ, ਕਰਜਾ ਨਹੀਂ ਸਿਰ ਤੇ ਰੱਖਣਾ। ਇਹ ਗੀਤ ਪੰਜਾਬੀਆਂ ਦੀ ਅਣਖ ਨੂੰ ਲੈ ਕੇ ਇੱਕ ਵਿਸ਼ਾ ਵਸਤੂ ਪੇਸ਼ ਕਰਦਾ ਹੈ ਕਿ ਪੰਜਾਬੀਆਂ ਨੇ ਨਾ ਕਦੀ ਧੱਕਾ ਸੇਹਾ ਹੈ ਨਾ ਅੱਗੇ ਕਦੀ ਸਹਿਣਗੇ।