ਜਪਾਨ 4 ਨਵੰਬਰ (ਪੱਤਰ ਪ੍ਰੇਰਕ/ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਦੇ ਨਾਮਵਰ ਗਾਇਕ ਰੁਪਿੰਦਰ ਜੋਧਾਂ ਜਪਾਨ ਅਤੇ ਗਾਇਕਾਂ ਐਰੀ ਝਿੰਜਰ ਦਾ ਅਮਲੀ ਦੋਗਾਣਾ ਰਿਲੀਜ਼ ਕੀਤਾ ਗਿਆ। ਜੋਧਾ ਰਿਕਾਰਡਜ਼ ਕੰਪਨੀ ਵਿੱਚ ਰਿਲੀਜ਼ ਹੋਏ ਦੋਗਾਣੇ ਬਾਰੇ ਜਾਣਕਾਰੀ ਦਿੰਦਿਆਂ ਗਾਇਕ ਰੁਪਿੰਦਰ ਜੋਧਾਂ ਜਪਾਨ ਨੇ ਦੱਸਿਆ ਕਿ ਗੀਤਕਾਰ ਹਰਜਿੰਦਰ ਸਿੰਘ ਸੰਧੂ ਰਾਜਲਹੇੜੀ ਦੇ ਲਿਖੇ ਗੀਤ ਅਮਲੀ ਨੂੰ ਮੈਂ ਅਤੇ ਗਾਇਕਾਂ ਐਰੀ ਝਿੰਜਰ ਨੇ ਆਪਣੀ ਸੁਰੀਲੀ ਤੇ ਦਿਲਕਸ਼ ਅਵਾਜ਼ ਵਿੱਚ ਗਾਇਆ ਤੇ ਨਿਭਾਈਆਂ ਹੈ ਜਦਕਿ ਇਸ ਗੀਤ ਨੂੰ ਸੰਗੀਤਕ ਧੁਨਾਂ ਨਾਲ ਸਜਾਉਣ ਅਤੇ ਵੀਡੀਓ ਫ਼ਿਲਮਾਂਕਣ ਕਰਨ ਦੀ ਜ਼ਿੰਮੇਵਾਰੀ ਅਵਤਾਰ ਧੀਮਾਨ ਨੇ ਨਿਭਾਈ ਹੈ। ਅੰਤਰਰਾਸ਼ਟਰੀ ਇਨਕਲਾਬੀ ਮੰਚ ਦੇ ਵਿਸ਼ੇਸ਼ ਸਹਿਯੋਗ ਨਾਲ ਰਿਲੀਜ਼ ਹੋਏ ਦੋਗਾਣੇ ਅਮਲੀ ਬਾਰੇ ਹੋਰ ਗੱਲਬਾਤ ਕਰਦਿਆਂ ਗਾਇਕ ਰੁਪਿੰਦਰ ਜੋਧਾਂ ਜਪਾਨ ਨੇ ਕਿਹਾ ਇਸ ਗੀਤ ਵਿੱਚ ਪਤਨੀ ਆਪਣੇ ਨਸ਼ਈ ਪਤੀ ਨੂੰ ਨਸ਼ਿਆਂ ਦੇ ਨੁਕਸਾਨ ਦੱਸ ਕੇ ਨਸ਼ੇ ਛੱਡਣ ਲਈ ਕਹਿ ਰਹੀ ਹੈ। ਉਨ੍ਹਾਂ ਕਿਹਾ ਕਿ ਦਿਨੋਂ ਦਿਨ ਅਮਰਵੇਲ ਵਾਂਗ ਵਧਦੀ ਜਾ ਰਹੀ ਨਸ਼ਿਆਂ ਦੀ ਸਮੱਸਿਆਂ ਤੇ ਗਾਏ ਗਏ ਗੀਤ ਅਮਲੀ ਵਿੱਚ ਨਸ਼ਿਆਂ ਨਾਲ਼ ਬਰਬਾਦ ਹੋ ਰਹੇ ਘਰ ਪਰਿਵਾਰਾਂ ਦੇ ਹੋ ਰਹੇ ਮਾੜੇ ਹਲਾਤਾਂ ਦੀ ਗੱਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸੱਤਾਧਾਰੀ ਹਾਕਮਾਂ ਦੀ ਮਿਲੀਭੁਗਤ ਨਾਲ ਪੁਰਾਤਨ ਨਸ਼ਿਆਂ ਤੇ ਪਾਬੰਦੀ ਲਗਾਈ ਗਈ ਹੈ ਅਤੇ ਨਸਲਕੁਸ਼ੀ ਵਾਲੇ ਮਾਰੂ ਨਸ਼ਿਆਂ ਦੇ ਨੌਜਵਾਨਾਂ ਨੂੰ ਆਦੀ ਬਣਾਇਆ ਜਾ ਰਿਹਾ ਹੈ।ਉਨ੍ਹਾਂ ਦੀ ਸਰਕਾਰ ਨੌਜਵਾਨਾਂ ਦੀ ਸੋਚਣ ਸ਼ਕਤੀ ,ਦੇਸ਼ ਭਗਤੀ ਦੀ ਭਾਵਨਾ ਅਤੇ ਅਣਖ ਖ਼ਤਮ ਕਰ ਕੇ ਉਨ੍ਹਾਂ ਨੂੰ ਨਿਕੰਮੇ ਅਤੇ ਕਮਜ਼ੋਰ ਕਰਨ ਦੀਆਂ ਨੀਤੀਆ ਤੇ ਚੱਲ ਰਹੀ ਹੈ ਜੋ ਸਾਡੇ ਦੇਸ਼ ਸਮਾਜ ਲਈ ਘਾਤਕ ਤੇ ਨੁਕਸਾਨ ਦਾਇਕ ਹੈ।