ਜਪਾਨ ਬੋਲ ਪ੍ਰਦੇਸਾ 24 ਜਨਵਰੀ (ਬਿਊਰੋ/ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਦੇ ਨਾਮਵਰ ਗੀਤਕਾਰ ਤੇ ਗਾਇਕ ਰੁਪਿੰਦਰ ਜੋਧਾਂ ਜਪਾਨ ਅਤੇ ਗਾਇਕਾਂ ਕਮਲਜੀਤ ਨਵਾਂਸ਼ਹਿਰ ਦਾ ਦੋਗਾਣਾ ਮਹਿਲਾ ਦੀ ਰਾਣੀ ਰਿਲੀਜ਼ ਕੀਤਾ ਗਿਆ। ਪੰਜਾਬ ਦੀ ਚਰਚਿਤ ਕੈਸਿਟ ਕੰਪਨੀ ਜੋਧਾ ਰਿਕਾਰਡਜ਼ ਵੱਲੋਂ ਰਿਲੀਜ਼ ਕੀਤੇ ਦੋਗਾਣੇ ਮਹਿਲਾ ਦੀ ਰਾਣੀ ਬਾਰੇ ਜਾਣਕਾਰੀ ਦਿੰਦਿਆਂ ਮੀਡੀਆ ਇੰਚਾਰਜ ਜਗਦੇਵ ਸਿੰਘ ਗਰੇਵਾਲ ਨੇ ਦੱਸਿਆ ਕਿ ਚਰਚਿਤ ਗੀਤਕਾਰ ਰੁਪਿੰਦਰ ਜੋਧਾਂ ਜਪਾਨ ਵੱਲੋਂ ਲਿਖੇ ਗਏ ਦੋਗਾਣਾ ਮਹਿਲਾ ਦੀ ਰਾਣੀ ਨੂੰ ਨਾਮਵਰ ਗਾਇਕ ਰੁਪਿੰਦਰ ਜੋਧਾਂ ਜਪਾਨ ਅਤੇ ਗਾਇਕਾਂ ਕਮਲਜੀਤ ਨਵਾਂਸ਼ਹਿਰ ਨੇ ਬਾਖੂਬੀ ਗਾਇਆ ਅਤੇ ਨਿਭਾਇਆ ਹੈ। ਉਨ੍ਹਾਂ ਦੱਸਿਆ ਕਿ ਇਸ ਦੋਗਾਣੇ ਵਿੱਚ ਅਵਤਾਰ ਧੀਮਾਨ ਨੇ ਸੰਗੀਤਕ ਰੰਗ ਭਰਨ ਅਤੇ ਵੀਡੀਓ ਫ਼ਿਲਮਾਂਕਣ ਕਰਨ ਦੀ ਜ਼ਿੰਮੇਵਾਰੀ ਨਿਭਾਈ ਹੈ। ਅੰਤਰਰਾਸ਼ਟਰੀ ਇਨਕਲਾਬੀ ਮੰਚ ਦੇ ਵਿਸ਼ੇਸ਼ ਸਹਿਯੋਗ ਨਾਲ ਰਿਲੀਜ਼ ਹੋਏ ਗੀਤ ਮਹਿਲਾ ਦੀ ਰਾਣੀ ਬਾਰੇ ਹੋਰ ਜਾਣਕਾਰੀ ਦਿੰਦਿਆਂ ਕੰਪਨੀ ਪ੍ਰਡਿਊਸਰ ਰੁਪਿੰਦਰ ਜੋਧਾ ਜਪਾਨ ਨੇ ਦੱਸਿਆ ਕਿ ਸਾਡੇ ਪਹਿਲੇ ਗੀਤਾਂ ਵਾਂਗ ਸਰੋਤੇ ਇਸ ਗੀਤ ਨੂੰ ਵੀ ਭਰਵਾਂ ਹੁੰਗਾਰਾ ਦੇ ਕੇ ਪਸੰਦ ਕਰਨਗੇ।