ਜਪਾਨ 4 ਫਰਵਰੀ : (ਬਿਊਰੋ/ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਦੇ ਨਾਮਵਰ ਗੀਤਕਾਰ ਤੇ ਗਾਇਕ ਰੁਪਿੰਦਰ ਜੋਧਾਂ ਜਪਾਨ ਅਤੇ ਗਾਇਕਾਂ ਸੋਫੀਆ ਗਿੱਲ ਦਾ ਦੋਗਾਣਾ ਦਿਸਦਾ ਨਾ ਬਦਲਾਉ ਰਿਲੀਜ਼ ਕੀਤਾ ਗਿਆ। ਪੰਜਾਬ ਦੀ ਚਰਚਿਤ ਕੈਸਿਟ ਕੰਪਨੀ ਜੋਧਾ ਰਿਕਾਰਡਜ਼ ਵੱਲੋਂ ਰਿਲੀਜ਼ ਕੀਤੇ ਦੋਗਾਣੇ ਦਿਸਦਾ ਨਾ ਬਦਲਾਉ ਬਾਰੇ ਜਾਣਕਾਰੀ ਦਿੰਦਿਆਂ ਮੀਡੀਆ ਇੰਚਾਰਜ ਜਗਦੇਵ ਸਿੰਘ ਗਰੇਵਾਲ ਨੇ ਦੱਸਿਆ ਕਿ ਚਰਚਿਤ ਗੀਤਕਾਰ ਰੁਪਿੰਦਰ ਜੋਧਾਂ ਜਪਾਨ ਵੱਲੋਂ ਲਿਖੇ ਗਏ ਦੋਗਾਣਾ ਦਿਸਦਾ ਨਾ ਬਦਲਾਉ ਨੂੰ ਨਾਮਵਰ ਗਾਇਕ ਰੁਪਿੰਦਰ ਜੋਧਾਂ ਜਪਾਨ ਅਤੇ ਗਾਇਕਾਂ ਸੋਫੀਆ ਗਿੱਲ ਨੇ ਬਾਖੂਬੀ ਗਾਇਆ ਅਤੇ ਨਿਭਾਇਆ ਹੈ। ਉਨ੍ਹਾਂ ਦੱਸਿਆ ਕਿ ਇਸ ਦੋਗਾਣੇ ਵਿੱਚ ਅਵਤਾਰ ਧੀਮਾਨ ਨੇ ਸੰਗੀਤਕ ਰੰਗ ਭਰਨ ਅਤੇ ਵੀਡੀਓ ਫ਼ਿਲਮਾਂਕਣ ਕਰਨ ਦੀ ਜ਼ਿੰਮੇਵਾਰੀ ਨਿਭਾਈ ਹੈ। ਅੰਤਰਰਾਸ਼ਟਰੀ ਇਨਕਲਾਬੀ ਮੰਚ ਦੇ ਵਿਸ਼ੇਸ਼ ਸਹਿਯੋਗ ਨਾਲ ਰਿਲੀਜ਼ ਹੋਏ ਗੀਤ ਦਿਸਦਾ ਨਾ ਬਦਲਾਉ ਬਾਰੇ ਹੋਰ ਜਾਣਕਾਰੀ ਦਿੰਦਿਆਂ ਕੰਪਨੀ ਪ੍ਰਡਿਊਸਰ ਰੁਪਿੰਦਰ ਜੋਧਾ ਜਪਾਨ ਨੇ ਦੱਸਿਆ ਕਿ ਸਾਡੇ ਇਸ ਦੋਗਾਣੇ ਗੀਤ ਵਿੱਚ ਬਦਲਾਅ ਦੇ ਨਾਂ ਤੇ ਸੱਤਾ ਵਿੱਚ ਆਈ ਸਰਕਾਰ ਦੀ ਕਹਿਣੀ ਅਤੇ ਕਥਨੀ ਵਿਚਲੇ ਫ਼ਰਕ ਬਾਰੇ ਸੱਚਾਈ ਪੇਸ਼ ਕੀਤੀ ਗਈ ਹੈ ਉਨ੍ਹਾਂ ਕਿਹਾ ਕਿ ਰਵਾਇਤੀ ਰਾਜਸੀ ਪਾਰਟੀਆਂ ਤੋਂ ਦੁੱਖੀ ਲੋਕਾਂ ਨੇ ਬਦਲਾਅ ਵਜੋਂ ਨਵੀਂ ਪਾਰਟੀ ਦੀ ਸਰਕਾਰ ਬਣਾਈ ਸੀ ਪਰ ਅੱਜ ਲੋਕ ਬਦਲਾਅ ਦੀ ਸਰਕਾਰ ਬਣਾ ਕੇ ਪਛਤਾ ਰਹੇ ਹਨ ਕਿਉਂਕਿ ਬਦਲਾਅ ਦੀ ਸਰਕਾਰ ਪਹਿਲੀਆਂ ਸਰਕਾਰਾਂ ਤੋਂ ਵੀ ਨਿਕੰਮੀ ਤੇ ਮਾੜੀ ਨਿੱਕਲੀ ਹੈ ਅੱਜ ਵੀ ਲੋਕ ਆਪਣੇ ਹੱਕ ਲੈਣ ਲਈ ਧਰਨੇ ਮੁਜ਼ਾਹਰੇ ਕਰ ਰਹੇ ਹਨ। ਪੰਜਾਬ ਚ ਨਸ਼ੇ, ਬੇਰੁਜ਼ਗਾਰੀ, ਲੁੱਟ ਖਸੁੱਟ ਪਹਿਲਾਂ ਨਾਲੋਂ ਵੀ ਵੱਧ ਗਈ ਹੈ
ਇਸ ਲਈ ਕਿਸੇ ਪਾਸੇ ਵੀ ਬਦਲਾਅ ਨਹੀਂ ਦਿਖ ਰਿਹਾ ਹੈ