ਦੋਗਾਣੇ ਚ ਲੋਟੂ ਹਾਕਮਾਂ ਦੀਆਂ ਕਰਤੂਤਾਂ ਤੇ ਬਾਖੂਬੀ ਚੋਟ ਕੀਤੀ ਗਈ ਹੈ
ਜਪਾਨ 22 ਨਵੰਬਰ (ਪੱਤਰ ਪ੍ਰੇਰਕ/ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਦੇ ਨਾਮਵਰ ਤੇ ਅਗਾਂਹਵਧੂ ਸੋਚ ਦੇ ਧਾਰਨੀ ਗਾਇਕ ਰੁਪਿੰਦਰ ਜੋਧਾਂ ਜਪਾਨ ਅਤੇ ਗਾਇਕਾਂ ਐਰੀ ਝਿੰਜਰ ਦਾ ਨਵਾਂ ਦੋਗਾਣਾ ਰਾਜ ਏਹ ਜਾਬਰਾਂ ਦਾ ਰਿਲੀਜ਼ ਕੀਤਾ ਗਿਆ। ਚਰਚਿਤ ਕੈਸਿਟ ਕੰਪਨੀ ਜੋਧਾਂ ਰਿਕਾਰਡਜ਼ ਵੱਲੋਂ ਰੀਲੀਜ਼ ਕੀਤੇ ਗਏ ਦੋਗਾਣੇ ਬਾਰੇ ਜਾਣਕਾਰੀ ਦਿੰਦਿਆਂ ਮੀਡੀਆ ਇੰਚਾਰਜ ਜਗਦੇਵ ਸਿੰਘ ਗਰੇਵਾਲ ਨੇ ਦੱਸਿਆ ਕਿ ਰਾਜ ਏਹ ਜਾਬਰਾਂ ਦਾ ਦੋਗਾਣੇ ਨੂੰ ਇਨਕਲਾਬੀ ਸੋਚ ਦੇ ਮਾਲਕ ਗੀਤਕਾਰ ਰੁਪਿੰਦਰ ਜੋਧਾਂ ਜਪਾਨ ਨੇ ਲਿਖਿਆ ਹੈ ਜਦਕਿ ਕਿ ਇਸ ਗੀਤ ਨੂੰ ਗਾਇਕ ਰੁਪਿੰਦਰ ਜੋਧਾਂ ਜਪਾਨ ਅਤੇ ਐਰੀ ਝਿੰਜਰ ਨੇ ਆਪਣੀ ਸੁਰੀਲੀ ਤੇ ਦਿਲਕਸ਼ ਅੰਦਾਜ਼ ਵਿੱਚ ਬਾਖੂਬੀ ਗਾਇਆ ਤੇ ਨਿਭਾਈਆਂ ਹੈ ਉਨ੍ਹਾਂ ਦੱਸਿਆ ਕਿ ਇਸ ਗੀਤ ਵਿੱਚ ਸੰਗੀਤਕ ਰੰਗ ਭਰਨ ਅਤੇ ਵੀਡੀਓ ਫ਼ਿਲਮਾਂਕਣ ਕਰਨ ਦੀ ਜ਼ਿੰਮੇਵਾਰੀ ਸੰਗੀਤਕਾਰ ਅਵਤਾਰ ਧੀਮਾਨ ਨੇ ਨਿਭਾਈ ਹੈ । ਅੰਤਰਰਾਸ਼ਟਰੀ ਇਨਕਲਾਬੀ ਮੰਚ ਦੇ ਵਿਸ਼ੇਸ਼ ਸਹਿਯੋਗ ਨਾਲ ਰਿਲੀਜ਼ ਹੋਏ ਦੋਗਾਣੇ ਰਾਜ ਏਹ ਜਾਬਰਾਂ ਦਾ ਦੇ ਵਿਸੇ਼ ਬਾਰੇ ਜਾਣਕਾਰੀ ਦਿੰਦਿਆਂ ਗੀਤਕਾਰ,ਗਾਇਕ ਤੇ ਕੰਪਨੀ ਪ੍ਰਡਿਊਸਰ ਰੁਪਿੰਦਰ ਜੋਧਾ ਜਪਾਨ ਨੇ ਦੱਸਿਆ ਕਿ ਇਸ ਗੀਤ ਵਿੱਚ ਪਿਛਲੇ ਲੰਮੇ ਸਮੇਂ ਤੋਂ ਦੇਸ਼ ਦੇ ਸੱਤਾਧਾਰੀ ਹਾਕਮਾਂ ਵੱਲੋਂ ਮਿਹਨਤਕਸ਼ ਲੋਕਾਂ ਦੀ ਕੀਤੀ ਜਾ ਰਹੀ ਲੁੱਟ ਖਸੁੱਟ ਦੀ ਗੱਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਦੋਗਾਣੇ ਵਿੱਚ ਬੇਈਮਾਨ ਸੱਤਾਧਾਰੀ ਹਾਕਮਾਂ ਦੀਆਂ ਕਰਤੂਤਾਂ ਤੇ ਕਰਾਰੀ ਚੋਟ ਕੀਤੀ ਗਈ ਹੈ। ਲੋਕਾਂ ਨੂੰ ਰੰਗ ਬਿਰੰਗੇ ਰਾਜਸੀ ਨੇਤਾਵਾਂ ਦੀਆਂ ਮਾੜੀਆਂ ਨੀਤੀਆਂ ਬਾਰੇ ਦੱਸਣ ਦੇ ਨਾਲ ਨਾਲ ਇਸ ਗੀਤ ਵਿੱਚ ਉਨ੍ਹਾਂ ਨੂੰ ਇਸ ਕੋਹੜ ਰੂਪੀ ਜੋਕਾਂ ਦਾ ਹੱਲ ਵੀ ਦੱਸਿਆ ਗਿਆ ਹੈ ਕਿਉਂਕਿ ਸਾਡਾ ਮੰਨਣਾ ਹੈ ਕਿ ਕਿਸੇ ਨੂੰ ਉਸ ਦੇ ਰੋਗ ਬਾਰੇ ਦੱਸਣ ਦੇ ਨਾਲ ਨਾਲ ਉਸ ਰੋਗ ਦਾ ਸਹੀ ਇਲਾਜ ਦੱਸਣਾ ਵੀ ਜ਼ਰੂਰੀ ਹੁੰਦਾ ਹੈ। ਇਸ ਲਈ ਦੇਸ਼ ਦੇ ਮਿਹਨਤੀ ਕਿਸਾਨਾਂ, ਮਜ਼ਦੂਰਾਂ ਨੂੰ ਬੇਈਮਾਨ ਸਿਆਸੀ ਨੇਤਾਵਾਂ ਤੋਂ ਖਹਿੜਾ ਛੁਡਾਉਣ ਲਈ ਅਤੇ ਸਦੀਆਂ ਪੁਰਾਣੇ ਆਪਣੇ ਦੁੱਖ ਦਰਦ ਕੱਟਣ ਲਈ ਖੁਦ ਅੱਗੇ ਆ ਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਵਾਂਗ ਨੰਗੇ ਧੜ ਲੜਣਾ ਪਵੇਗਾ ਉਨ੍ਹਾਂ ਮਹਾਨ ਸ਼ਹੀਦਾਂ ਨੂੰ ਏਹੀ ਸਾਡੀ ਸੱਚੀਂ ਸੁੱਚੀ ਸ਼ਰਧਾਂਜਲੀ ਹੋਵੇਗੀ।