ਚੰਡੀਗੜ੍ਹ 3 ਫਰਵਰੀ (ਹਰਜਿੰਦਰ ਸਿੰਘ ਜਵੰਦਾ/ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਸੰਗੀਤਕ ਖੇਤਰ ‘ਚ ਦਰਜਨਾਂ ਹੀ ਸੁਪਰ ਹਿੱਟ ਗੀਤਾਂ ਦੇ ਰਚੇਤਾ ਮਸ਼ਹੂਰ ਗੀਤਕਾਰ ਅਤੇ ਫਿਲਮੀ ਲੇਖਕ ਗੁਰਵਿੰਦਰ ਸਿੰਘ ਗਿੱਲ ਰੌਂਤਾ ਹੁਣ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ।ਗਿੱਲ ਰੌਂਤੇ ਵਾਲਾ ਦਾ ਸ਼ੁਭ ਵਿਆਹ ਪਿੰਡ ਕੋਠਾ ਗੁਰੂ ਕਾ ਦੀ ਜੰਮਪਲ ਖੂਬਸੂਰਤ ਮੁਟਿਆਰ ਹਰਜਿੰਦਰ ਕੌਰ ਧਨੋਆ ਸਪੁੱਤਰੀ ਚਰਨਜੀਤ ਸਿੰਘ ਧਨੋਆ ਨਾਲ ਹੋਇਆ ਹੈ।ਇਸ ਮੌਕੇ ਸਕਾਈ ਹਾਈਟਸ ਰਾਮਪੁਰਾ ਫੁਲ ਵਿੱਖੇ ਰੱਖੀ ਵਿਆਹ ਦੀ ਰਿਸੈਪਸ਼ਨ ‘ਚ ਵੱਖ-ਵੱਖ ਰਾਜਨੀਤਕ ਸ਼ਖਸੀਅਤਾਂ, ਪ੍ਰਸ਼ਾਸਨਿਕ ਅਧਿਕਾਰੀਆਂ, ਨਾਮੀ ਕਲਾਕਾਰਾਂ, ਗੀਤਕਾਰਾਂ ਅਤੇ ਸੰਗੀਤਕ ਖੇਤਰ ਦੀਆਂ ਅਨੇਕਾਂ ਹੀ ਨਸ਼ਖਸੀਅਤਾਂ ਨੇ ਸ਼ਮੂਲੀਅਤ ਕਰਦੇ ਹੋਏ ਗਿੱਲ ਰੌਂਤਾ ਨੂੰ ਵਿਆਹ ਦੀਆਂ ਮੁਬਾਰਕਾਂ ਦਿੱਤੀਆਂ। ਇਸ ਮੌਕੇ ਸ. ਕੁਲਵੰਤ ਸਿੰਘ ਡੀ ਸੀ ਮੋਗਾ, ਵਿਧਾਇਕ ਬਾਘਾਪੁਰਣਾ ਅੰਮ੍ਰਿਤਪਾਲ ਸਿੰਘ ਅਤੇ ਲੱਖਾ ਸਡਾਣਾ ਆਦਿ ਤੋਂ ਇਲਾਵਾ ਵਿਸ਼ਵ ਪ੍ਰਸਿੱਧ ਪੰਜਾਬੀ ਗਾਇਕ ਮਨਮੋਹਣ ਵਾਰਿਸ, ਹਰਭਜਨ ਮਾਨ, ਹਰਜੀਤ ਹਰਮਨ, ਕਮਲ ਹੀਰ, ਗਿੱਲ ਹਰਦੀਪ, ਅੰਗਰੇਜ ਅਲੀ, ਰਾਜ ਕਾਕੜਾ, ਗੀਤਕਾਰ ਮਨਪ੍ਰੀਤ ਟਿਵਾਣਾ, ਸਟਾਲਿਨਵੀਰ ਸਿੱਧੂ, ਗਗਨ ਕੋਕਰੀ, ਹਰਸਿਮਰਨ, ਜੱਸ ਬਾਜਵਾ,ਜਸਵੀਰ ਪਾਲ ਸਿੰਘ ਜੱਸ ਰਿਕਾਰਡਸ, ਸੱਜਣ ਅਦੀਬ, ਮੰਚ ਸੰਚਾਲਕ ਤੇ ਅਦਾਕਾਰ ਹਰਿੰਦਰ ਭੁੱਲਰ, ਲਾਡੀ ਕਾਨਗੜ੍ਹ, ਜਿੰਦ ਜਵੰਦਾ ਪੋਲੀਵੁੱਡ ਪੋਸਟ, ਅਵਕਾਸ਼ ਮਾਨ,ਫਤਿਹ ਸ਼ੇਰਗਿੱਲ, ਗਾਇਕਾ ਜੈਨੀ ਜੋਹਲ,ਗਾਇਕਾ ਦੀਪੀਕਾ ਢਿਲੋਂ, ਕੋਰੇ ਆਲਾ ਮਾਨ, ਕਾਮੇਡੀਅਨ ਭਾਨਾ, ਕਾਮੇਡੀਅਨ ਧੁੱਤਾ,ਜਰਨੈਲ ਸਿੰਘ, ਨਰਿੰਦਰ ਖੇੜੀਮਾਨੀਆਂ,ਵਿੱਕੀ ਧਾਲੀਵਾਲ,ਸੰਗੀਤਕਾਰ ਲਾਡੀ ਗਿੱਲ, ਅਮਰ ਸੈਂਬੀ, ਜਗਦੀਪ ਰੰਧਾਵਾ, ਵਿਪਨ ਸ਼ਰਮਾ ਅਤੇ ਰਾਜੂ ਢੱਡੇ ਆਦਿ ਸਮੇਤ ਵੱਡੀ ਗਿਣਤੀ ਵਿਚ ਪੁੱਜੀਆਂ ਨਾਮੀ ਸ਼ਖਸੀਅਤਾਂ ਨੇ ਨਵੀਂ ਵਿਆਹੀ ਜੋੜੀ ਨੂੰ ਆਸ਼ੀਰਵਾਦ ਦਿੱਤਾ।
Leave a Comment
Your email address will not be published. Required fields are marked with *