ਬੰਗਾ ਵਾਸੀ ਗੀਤਕਾਰ ਤੇ ਗ਼ਜ਼ਲ ਸਿਰਜਕ ਰਾਮ ਸ਼ਰਨ ਜੋਸ਼ੀਲਾ ਸਰੀਰਕ ਤੌਰ ਤੇ ਸਾਥੋਂ ਵਿਛੜ ਗਏ ਨੇ ਪਰ ਆਪਣੀਆਂ ਗ਼ਜ਼ਲਾਂ, ਗੀਤਾਂ, ਲੋਕ ਕਹਾਣੀਆਂ ਤੇ ਅਤੇ ਕਵਿਤਾਵਾਂ ਰਾਹੀਂ ਉਹ ਸਦਾ ਅਮਰ ਰਹਿਣਗੇ। ਉਹ ਅਧਰੰਗ ਕਾਰਨ ਲੰਬੇ ਸਮੇਂ ਤੋਂ ਤਕਲੀਫ਼ ਵਿੱਚ ਸਨ। “ਅੰਬਰਸਰੀਆ ਮੁੰਡਿਆ ਵੇ ਕੱਚੀਆਂ ਕਲੀਆਂ ਨਾ ਤੋੜ’ ਕੱਚੇ ਘੜੇ ਨਾਲ ਕਰਦੀ ਸੋਹਣੀ ਗੱਲਾਂ ਵਰਗੇ ਗੀਤਾਂ ਕਾਰਨ ਉਹ ਸਦਾ ਜਿਉਂਦੇ ਰਹਿਣਗੇ। ਉਸ ਦੇ ਗੀਤ ਭਾਨ ਸਿੰਘ ਮਾਹੀ, ਕਰਮ ਚੰਦ ਜਲੰਧਰੀ, ਪ੍ਰਕਾਸ਼ ਚੰਦ ਚਮਨ, ਬੀਰ ਚੰਦ ਗੋਪੀ, ਨਰਿੰਦਰ ਬੀਬਾ ਵਰਗੇ ਵੱਡੇ ਗਾਇਕਾਂ ਨੇ ਗਾਏ। ਉਨ੍ਹਾਂ ਦੀ ਆਪਣੀ ਆਵਾਜ਼ ਵਿੱਚ ਵੀ ਇੱਕ ਰੀਕਾਰਡ ਜਸਵੰਤ ਭੰਵਰਾ ਜੀ ਦੇ ਸੰਗੀਤ ਵਿੱਚ ਮਿਲਦਾ ਹੈ। ਸਹਿਜ ਭਾਵੀ ਵੱਡੇ ਵੀਰ ਦਾ ਵਿਛੋੜਾ ਉਦਾਸ ਕਰ ਗਿਆ। ਹੁਣ ਕਦੇ ਨਹੀ ਮਿਲੇਗਾ ਮਹਿਕਵੰਤਾ ਗੀਤਕਾਰ। ਅਲਵਿਦਾ ਵੇਲੇ ਨਮਨ ਹੈ।
ਗੁਰਭਜਨ ਗਿੱਲ