ਜੋਧਾ 30 ਦਸੰਬਰ (ਜਗਦੇਵ ਗਰੇਵਾਲ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਦੇ ਨਾਮਵਰ ਗੀਤਕਾਰ ਰੁਪਿੰਦਰ ਜੋਧਾਂ ਜਪਾਨ ਦਾ ਲਿਖਿਆ ਤੇ ਗਾਇਕ ਛਿੰਦਾ ਰਾਏਕੋਟੀ ਅਤੇ ਗਾਇਕਾਂ ਮਿਸ ਜੈਸਮੀਨ ਕੌਰ ਦਾ ਗਾਇਆ ਦੋਗਾਣਾ ਵੋਟਾਂ ਵਾਲੇ ਲੱਡੂ ਰਿਲੀਜ਼ ਕੀਤਾ ਗਿਆ। ਚਰਚਿਤ ਮਿਊਜ਼ਿਕ ਕੰਪਨੀ ਜੋਧਾ ਰਿਕਾਰਡਜ਼ ਵਿੱਚ ਰਿਲੀਜ਼ ਹੋਏ ਗੀਤ ਵੋਟਾਂ ਵਾਲੇ ਲੱਡੂ ਬਾਰੇ ਜਾਣਕਾਰੀ ਦਿੰਦਿਆਂ ਮੀਡੀਆ ਇੰਚਾਰਜ ਜਗਦੇਵ ਸਿੰਘ ਗਰੇਵਾਲ ਨੇ ਦੱਸਿਆ ਕਿ ਪੰਜਾਬ ਦੇ ਸਥਾਪਿਤ ਗੀਤਕਾਰ ਰੁਪਿੰਦਰ ਜੋਧਾਂ ਜਪਾਨ ਦੇ ਲਿਖੇ ਗੀਤ ਵੋਟਾਂ ਵਾਲੇ ਲੱਡੂ ਨੂੰ ਨਾਮਵਰ ਗਾਇਕ ਛਿੰਦਾ ਰਾਏਕੋਟੀ ਅਤੇ ਗਾਇਕਾਂ ਮਿਸ ਜੈਸਮੀਨ ਕੌਰ ਨੇ ਬਾਖੂਬੀ ਗਾਇਆ ਤੇ ਨਿਭਾਈਆਂ ਹੈ। ਜਦਕਿ ਇਸ ਦੋਗਾਣੇ ਦਾ ਸੰਗੀਤ ਅਤੇ ਵੀਡੀਓ ਫ਼ਿਲਮਾਂਕਣ ਅਵਤਾਰ ਧੀਮਾਨ ਨੇ ਕੀਤਾ ਹੈ। ਅੰਤਰਰਾਸ਼ਟਰੀ ਇਨਕਲਾਬੀ ਮੰਚ ਦੇ ਵਿਸ਼ੇਸ਼ ਸਹਿਯੋਗ ਨਾਲ ਰਿਲੀਜ਼ ਹੋਏ ਗੀਤ ਵੋਟਾਂ ਵਾਲੇ ਲੱਡੂ ਬਾਰੇ ਹੋਰ ਜਾਣਕਾਰੀ ਦਿੰਦਿਆਂ ਜੋਧਾ ਰਿਕਾਰਡਜ਼ ਦੇ ਪ੍ਰਡਿਊਸਰ ਰੁਪਿੰਦਰ ਜੋਧਾ ਜਪਾਨ ਨੇ ਦੱਸਿਆ ਕਿ ਇਸ ਗੀਤ ਵਿੱਚ ਮੌਕਾ ਪ੍ਰਸਤ ਵਿਧਾਇਕਾਂ ਅਤੇ ਹਾਕਮਾਂ ਦੀ ਕਹਿਣੀ ਅਤੇ ਕਰਨੀ ਵਿਚਲੇ ਵੱਡੇ ਫਰਕ ਤੇ ਕਰਾਰੀ ਤੇ ਸੱਚੀ ਚੋਟ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਿੰਡਾਂ ਦੇ ਭੋਲੇ ਭਾਲੇ ਲੋਕ ਵੋਟਾਂ ਦੌਰਾਨ ਮੌਕਾਪ੍ਰਸਤ ਲੀਡਰਾਂ ਦੀਆਂ ਝੂਠੀਆਂ ਸੱਚੀਆਂ ਗੱਲਾਂ ਤੇ ਯਕੀਨ ਕਰਕੇ ਉਨ੍ਹਾਂ ਨੂੰ ਜਿਤਾਉਣ ਲਈ ਆਪਣੇ ਆਢ ਗੁਆਂਢ ਨਾਲ ਵੈਰ ਪਾਉਣ ਦੇ ਨਾਲ ਨਾਲ ਆਪਣੀ ਮਿਹਨਤਾਂ ਨਾਲ਼ ਜੋੜੀ ਪੁੰਜੀ ਵੀ ਦਾਅ ਤੇ ਲਗਾ ਦਿੰਦੇ ਹਨ ਪਰ ਵੋਟਾਂ ਤੋਂ ਬਾਅਦ ਉਹੀ ਉਮੀਦਵਾਰ ਆਪਣੇ ਪੱਕੇ ਸਪੋਟਰਾ ਦਾ ਕੰਮ ਕਰਨਾ ਤਾਂ ਦੂਰ ਉਨ੍ਹਾਂ ਦਾ ਫੋਨ ਚੁੱਕਣਾ ਵੀ ਜ਼ਰੂਰੀ ਨਹੀਂ ਸਮਝਦੇ। ਇਸ ਲਈ ਸਾਨੂੰ ਆਪਣੇ ਵੋਟ ਦੀ ਅਹਿਮੀਅਤ ਨੂੰ ਸਮਝਦੇ ਹੋਏ ਆਪਣੇ ਬੱਚਿਆਂ ਦੇ ਵਧੀਆ ਭਵਿੱਖ ਲਈ ਚੰਗੇ ਤੇ ਇਮਾਨਦਾਰ ਕਿਰਦਾਰਾਂ ਵਾਲੇ ਵਿਧਾਇਕ ਚੁਣਨੇ ਚਾਹੀਦੇ ਹਨ।