ਸਦਕੇ ਜਾਵਾਂ ਮਤਲਬੀ ਯਾਰਾਂ ਦੇ।
ਹੁੰਦੇ ਨੇ ਜੋ ਹਲਕੇ ਕਿਰਦਾਰਾਂ ਦੇ।।
ਕੁੱਝ ਲੋਕ ਯਾਰੀ ਜੱਦ ਲਾਉਂਦੇ ਨੇ।
ਮਤਲਬ ਕੱਢਣ ਤਾਈਂ ਪਾਉਂਦੇ ਨੇ।
ਪੁੱਲ ਬੰਨ੍ਹਦੇ ਜੋ ਸਦਾ ਹੀ ਝੂਠ ਦੇ।
ਤਬਾਹ ਕਰ ਜਾਂਦੇ ਘਰ ਕਬੀਲਦਾਰਾਂ ਦੇ।।
ਹੁੰਦੇ ਨੇ ਜੋ ਹਲਕੇ ਕਿਰਦਾਰਾਂ ਦੇ…..
ਜ਼ੁਬਾਨ ਦੇ ਬਹੁਤ ਮਿੱਠੇ ਇਹ ਹੁੰਦੇ ਨੇ।
ਯਕੀਨ ਜਿੱਤ ਕੇ ਯਾਰ ਮਾਰ ਕਰਦੇ ਨੇ।
ਯਾਰ ਦੀ ਪਿੱਠ ਉੱਪਰ ਵਾਰ ਕਰਦੇ ਨੇ।
ਹਰ ਵੇਲੇ ਜੋ ਰਹਿਣ ਮੌਕੇ ਦੀ ਫ਼ਿਰਾਕ ਦੇ।।
ਹੁੰਦੇ ਨੇ ਜੋ ਹਲਕੇ ਕਿਰਦਾਰਾਂ ਦੇ…..
ਯਾਰੀ ਤੇ ਦਾਗ਼ ਇਹ ਲਗਾਉਂਦੇ ਨੇ।
ਧੀ ਭੈਣ ਦੀ ਇੱਜ਼ਤ ਨੂੰ ਹੱਥ ਪਾਉਂਦੇ ਨੇ।
ਪੰਮਾ ਕਲੇਰ ਮਤਲਬੀ ਯਾਰ ਕਹਿਲਾਉਂਦੇ ਨੇ।
ਸੂਦ ਵਿਰਕ ਲਿੱਖੇ ਸੱਚੇ ਬੋਲ ਵਾਂਗ ਕਟਾਰਾਂ ਨੇ।।
ਹੁੰਦੇ ਨੇ ਜੋ ਹਲਕੇ ਕਿਰਦਾਰਾਂ ਦੇ…..
ਸਦਕੇ ਜਾਵਾਂ ਮਤਲਬੀ ਯਾਰਾਂ ਦੇ।
ਹੁੰਦੇ ਨੇ ਜੋ ਹਲਕੇ ਕਿਰਦਾਰਾਂ ਦੇ।।

ਲੇਖਕ -ਮਹਿੰਦਰ ਸੂਦ ਵਿਰਕ
(ਜਲੰਧਰ)
ਮੋਬ: 9876666381