ਮਾਛੀਵਾੜਾ ਸਾਹਿਬ 16 ਅਪ੍ਰੈਲ (ਬਲਬੀਰ ਸਿੰਘ ਬੱਬੀ/ਵਰਲਡ ਪੰਜਾਬੀ ਟਾਈਮਜ਼)
ਮਾਛੀਵਾੜਾ ਨਾਲ ਸੰਬੰਧਿਤ ਕਾਂਗਰਸੀ ਆਗੂ ਤੇ ਸਾਬਕਾ ਐਮ ਸੀ ਸੁਰਿੰਦਰ ਕੁਮਾਰ ਛਿੰਦੀ ਦੀ ਲੜਕੀ ਸਿਮਰਨ ਰਾਣੀ ਦਾ ਵਿਆਹ ਅਮਨਦੀਪ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਦੋਰਾਹਾ ਦੇ ਨਾਲ ਹੋਇਆ। ਇਸ ਨਵੀਂ ਜੋੜੀ ਦੇ ਆਨੰਦ ਕਾਰਜਾਂ ਦੀ ਰਸਮ ਗੁਰਦੁਆਰਾ ਗੁਰੂ ਰਵਿਦਾਸ ਜੀ ਪੁਰਾਣੀ ਸਬਜ਼ੀ ਮੰਡੀ ਮਾਛੀਵਾੜਾ ਵਿੱਚ ਹੋਈ। ਆਨੰਦ ਕਾਰਜਾਂ ਤੋਂ ਬਾਅਦ ਇਸ ਨਵੀਂ ਜੋੜੀ ਨੂੰ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਸਨਮਾਨ ਕੀਤਾ ਗਿਆ। ਇਸ ਸਮੇਂ ਪਰਮਜੀਤ ਸਿੰਘ ਨੀਲੋਂ, ਰਾਕੇਸ਼ ਕੁਮਾਰ ਛਿੰਦੂ,ਧਰਮਵੀਰ ਧੰਮੀ, ਅਵਤਾਰ ਸਿੰਘ ਤਾਰੀ, ਹੈਪੀ ਬੈਨੀਪਾਲ ਕਮਲਜੀਤ ਸਿੰਘ ਰਾਹੁਲ ਤੋ ਇਲਾਵਾ ਮਾਛੀਵਾੜਾ ਸਾਹਿਬ ਨਾਲ ਸੰਬੰਧਿਤ ਅਹਿਮ ਸ਼ਖਸ਼ੀਅਤਾਂ ਹਾਜ਼ਰ ਸਨ।