ਅਮਿ੍ਤਸਰ 19 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼)
ਗੁਰਮੁਖੀ ਦੇ ਵਾਰਿਸ ਸਾਹਿਤ ਸਭਾ ਅਤੇ ਪੈਗਾਮ-ਏ-ਨਾਮਾ ਵੱਲੋਂ ਪੁਸਤਕ ਲੋਕ ਅਰਪਿਤ ਸਮਾਗਮ, ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਗੁਰਮੁਖੀ ਦੇ ਵਾਰਿਸ ਸਾਹਿਤ ਸਭਾ ਦੇ ਚੇਅਰਮੈਨ ਗੁਰਵੇਲ ਕੋਹਾਲਵੀ ਦੁਆਰਾ ਸੰਪਾਦਤ ਦੋ ਕਾਵਿ ਪੁਸਤਕਾਂ ‘ਸਾਂਝੀ ਧਰਤੀ ਸਾਂਝਾ ਅੰਬਰ’ ਅਤੇ ‘ਮੁਹੱਬਤੇਂ’ ਲੋਕ ਅਰਪਿਤ ਕੀਤੀਆਂ ਗਈਆਂ। ਇਹਨਾਂ ਕਾਵਿ ਪੁਸਤਕਾਂ ਵਿਚ ਚਾਰ ਦਰਜਨ ਦੇ ਕਰੀਬ ਪੰਜਾਬੀ ਅਤੇ ਹਿੰਦੀ ਦੇ ਨਵੇਂ-ਪੁਰਾਣੇ ਕਵੀਆਂ ਦੀਆਂ ਕਵਿਤਾਵਾਂ ਦਰਜ ਹਨ। ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਕਹਾਣੀਕਾਰ ਸੰਤੋਖ ਸਿੰਘ ਧੀਰ ਦੇ ਭਤੀਜੇ ਪ੍ਰਸਿੱਧ ਨਾਟਕਕਾਰ ਸੰਜੀਵਨ ਸਿੰਘ ਅਤੇ ਰਾਸ਼ਟਰਪਤੀ ਐਵਾਰਡੀ ਪ੍ਰਸਿੱਧ ਸਾਹਿਤਕਾਰ ਡਾ. ਗੁਰਚਰਨ ਕੌਰ ਕੋਚਰ ਨੇ ਕੀਤੀ। ਪ੍ਰਧਾਨਗੀ ਭਾਸ਼ਣ ਵਿੱਚ ਉਨ੍ਹਾਂ ਨੇ ਵਿਸਰ ਰਹੀਆਂ ਸਭਿਆਚਾਰਚਾਰਕ ਕਦਰਾਂ ਕੀਮਤਾਂ ਪ੍ਰਤੀ ਫਿਕਰਮੰਦ ਹੁੰਦਿਆਂ ਹੋਇਆਂ ਨਰੋਆ ਸਾਹਿਤ ਸਿਰਜਣ ਦੀ ਪ੍ਰੇਰਨਾ ਦਿੱਤੀ ਅਤੇ ਪੰਜਾਬੀ ਸਾਹਿਤ ਦੀ ਅਮੀਰੀ ਲਈ ਯਤਨਸ਼ੀਲ ਗੁਰਮੁਖੀ ਦੇ ਵਾਰਿਸ ਸਾਹਿਤ ਸਭਾ ਅਤੇ ਪੈਗਾਮ-ਏ-ਨਾਮਾ ਦੀ ਸ਼ਲਾਘਾ ਕੀਤੀ। ਡਾ. ਸਤਿੰਦਰ ਕੌਰ ਕਾਹਲੋਂ ਅਤੇ ਬਲਜੀਤ ਲੁਧਿਆਣਵੀ ਨੇ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਚੇਅਰਮੈਨ ਗੁਰਵੇਲ ਕੋਹਾਲਵੀ ਨੇ ਸਵਾਗਤੀ ਭਾਸ਼ਣ ਵਿੱਚ ਦੱਸਿਆ ਕਿ ਗੁਰਮੁਖੀ ਦੇ ਵਾਰਿਸ ਸਾਹਿਤ ਸਭਾ ਸਥਾਪਤੀ ਵੱਲ ਵਧ ਰਹੇ ਸਾਹਿਤਕਾਰਾਂ, ਅਤੇ ਬਾਲ ਕਲਾਕਾਰਾਂ ਲਈ ਵਿਭਿੰਨ ਮੌਕੇ ਪ੍ਰਦਾਨ ਕਰਨ ਲਈ ਯਤਨਸ਼ੀਲ ਹੈ। ਇਸ ਮੌਕੇ ਗੁਰਮੁਖੀ ਦੇ ਵਾਰਿਸ ਸਾਹਿਤ ਸਭਾ ਦੇ ਪ੍ਰਧਾਨ ਕੁਲਵਿੰਦਰ ਕੌਰ ਕੋਮਲ ਅਤੇ ਸੀਨੀ. ਮੀਤ ਪ੍ਰਧਾਨ ਡਾ. ਆਤਮਾ ਸਿੰਘ ਗਿੱਲ ਨੇ ਸਾਹਿਤ ਸਭਾ ਦੇ ਮੁੱਖ ਮੰਤਵ ਦੱਸਦਿਆਂ ਸਮਾਗਮ ਵਿੱਚ ਸ਼ਾਮਿਲ ਸਮੂਹ ਸਾਹਿਤਕਾਰਾਂ ਦਾ ਧੰਨਵਾਦ ਕੀਤਾ। ਇਸ ਸਲਾਨਾ ਸਮਾਗਮ ਵਿਚ 50 ਦੇ ਕਰੀਬ ਕਵੀਆਂ ਦੁਆਰਾ ਕਵਿਤਾਵਾਂ ਪੇਸ਼ ਕੀਤੀਆਂ ਗਈਆਂ ਅਤੇ ਅੰਤ ਵਿੱਚ ਕਵੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸਤਨਾਮ ਸਿੰਘ ਮੂਧਲ ਦੁਆਰਾ ਸੰਪਾਦਿਤ ਮੈਗਜ਼ੀਨ ‘ਰੰਗਕਰਮੀ’ ਵੀ ਲੋਕ ਅਰਪਿਤ ਕੀਤਾ ਗਿਆ। ਇਸ ਮੌਕੇ ਜਤਿੰਦਰ ਕੌਰ ਅਮਿ੍ਤਸਰ, ਕਵੀ ਪਰੇਮ ਪਾਲ, ਰਾਜਵਿੰਦਰ ਕੌਰ ਸੈਣੀ, ਨਰਿੰਦਰ ਕੌਰ ਨੂਰੀ, ਅਮਨਦੀਪ ਕੌਰ ਖੋਸਾ, ਪਰਵਿੰਦਰ ਕੌਰ ਲੋਟੇ, ਹਰਜਿੰਦਰ ਕੌਰ ਗੋਲੀ, ਅੰਮ੍ਰਿਤ ਜੀਵਨ, ਸੁਰਿੰਦਰ ਕੌਰ ਸਰਾਏ, ਡਾ ਰਾਕੇਸ਼ ਤਿਲਕ ਰਾਜ, ਵਿਜੇਤਾ ਭਾਰਦਵਾਜ, ਸਤਿੰਦਰਜੀਤ ਕੌਰ ਅੰਮਿ੍ਤਸਰ, ਸਤਿੰਦਰ ਸਿੰਘ ਓਠੀ, ਜਤਿੰਦਰਪਾਲ ਕੌਰ ਭਿੰਡਰ, ਸਾਹਿਬਾ ਜੀਟਨ ਕੌਰ, ਸੁਰਜੀਤ ਕੌਰ ਭੋਗਪੁਰ, ਜਸਬੀਰ ਕੌਰ ਅੰਮਿ੍ਤਸਰ, ਉਮਾ ਕਮਲ, ਡਾ.ਪੂਰਨਿਮਾ ਰਾਏ, ਰਮਿੰਦਰ ਸਿੰਘ ‘ਅੰਬਰਸਰੀ’ ਆਦਿ ਕਵੀ-ਕਵਿਤਰੀਆਂ ਹਾਜ਼ਰ ਸਨ।
Leave a Comment
Your email address will not be published. Required fields are marked with *