ਕੋਟਕਪੂਰਾ, 6 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
“ਮਿਸ਼ਨ ਇਕ ਕਦਮ ਕੁਦਰਤ ਵੱਲ” ਸੰਸਥਾ ਦੇ ਡਾਇਰੈਕਟਰ ਅਤੇ ਪਿਛਲੇ ਲੰਮੇ ਸਮੇਂ ਤੋਂ ਜ਼ਹਿਰ ਮੁਕਤ ਖੇਤੀ ਕਰਨ ਵਾਲੇ ਕਿਸਾਨ ਗੁਰਲਾਲ ਸਿੰਘ ਗੁਰੂ ਕੀ ਢਾਬ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦ, ਉਨ੍ਹਾਂ ਦੀ ਛੋਟੀ ਭੈਣ ਮਨਜੀਤ ਕੌਰ ਪਤਨੀ ਮਨਦੀਪ ਸਿੰਘ ਨਿਵਾਸੀ ਪਿੰਡ ਝੋਕ ਸਰਕਾਰੀ ਦੀ ਹਾਰਟ ਅਟੈਕ ਹੋਣ ਕਾਰਨ ਮੌਤ ਹੋ ਗਈ। ਉਨ੍ਹਾਂ ਦੀ ਮੌਤ ‘ਤੇ ਗੁਰਿੰਦਰ ਸਿੰਘ ਮਹਿੰਦੀਰੱਤਾ, ਧਰਮਪ੍ਰੀਤ ਸਿੰਘ ਧਾਮੀ, ਮਨਪ੍ਰੀਤ ਸਿੰਘ ਬਰਗਾੜੀ, ਗੁਰਵਿੰਦਰ ਸਿੰਘ ਜਲਾਲੇਆਣਾ, ਲਵਪ੍ਰੀਤ ਸਿੰਘ ਬਹਿਬਲ, ਜੀਵਨ ਸਿੰਘ ਚੰਦਭਾਨ, ਪਰਮਿੰਦਰ ਸਿੰਘ ਲਾਲੀ, ਗੁਰਪ੍ਰੀਤ ਸਿੰਘ ਪੰਜਗਰਾਈਂ, ਮੇਹਰ ਬੁਰਜ, ਜਸਵਿੰਦਰ ਸਿੰਘ ਲਾਲੇਆਣਾ, ਯੋਧਵੀਰ ਸਿੰਘ ਢਿੱਲਵਾਂ, ਜਸਵਿੰਦਰ ਸਿੰਘ ਕੋਟਕਪੂਰਾ, ਵਿੱਕੀ ਕੋਟਕਪੂਰਾ, ਲਵੀ ਚੰਦਭਾਨ, ਤੇਜਪਾਲ ਸਿੰਘ ਬਰਾੜ, ਬੇਅੰਤ ਸਿੰਘ ਰਾਮੇਆਣਾ, ਮੁਹੰਮਦ ਹੁਸੈਨ, ਨਵੀ ਖਾਨ ਆਦਿ ਨੇ ਗੁਰਲਾਲ ਸਿੰਘ ਗੁਰੂ ਕੀ ਢਾਬ ਨਾਲ ਦੁੱਖ ਵੰਡਾਉਂਦਿਆਂ ਕਿਹਾ ਕਿ ਛੋਟੀ ਉਮਰੇ ਛੋਟੇ-ਛੋਟੇ ਮਸੂਮ ਬੱਚਿਆਂ ਨੂੰ ਮਾਂ ਦਾ ਅਜਿਹੇ ਸਮੇਂ ਸਦੀਵੀ ਵਿਛੋੜਾ ਦੇ ਜਾਣਾ ਅਸਹਿ ਦੁਖਦਾਈ ਹੁੰਦਾ ਪਰ ਉਸ ਅਕਾਲ ਪੁਰਖ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਪੈਂਦਾ ਮਨਜੀਤ ਕੌਰ ਦੀ ਅੰਤਿਮ ਅਰਦਾਸ 8 ਦਸੰਬਰ ਦਿਨ ਸ਼ੁੱਕਰਵਾਰ ਨੂੰ 12:00 ਤੋਂ 1:00 ਵਜੇ ਤੱਕ ਗੁਰਦੁਆਰਾ ਸਾਹਿਬ ਪਿੰਡ ਝੋਕ ਸਰਕਾਰੀ ਵਿਖੇ ਹੋਵੇਗੀ।