ਗੁਰੂ ਜੀ ਦੇ ਲਾਲ
ਮਾਤਾ ਗੁਜਰੀ ਦੇ ਪੋਤੇ
ਦੋ ਚਮਕੌਰ ਚ ਲੜੇ
ਦੋ ਨੀਆਂ ਚ ਖ੍ਹਲੋਤੇ
ਅਜੀਤ ਤੇ ਜੁਝਾਰ ਵ੍ਹੱਡੇ ਸੀ
ਜ਼ੋਰਾਵਰ ਤੇ ਫਤਿਹ ਸਿੰਘ ਛੋਟੇ
ਗੁਰੂ ਜੀ ਦੇ ਲਾਲ
ਮਾਤਾ ਗੁਜਰੀ ਦੇ ਪੋਤੇ
ਦੋ ਚਮਕੌਰ ਚ ਲੜੇ
ਦੋ ਨੀਆਂ ਚ ਖ੍ਹਲੋਤੇ
ਸਵਾ ਸਵਾ ਲੱਖ ਨਾਲ ਕੱਲੇ ਨੂੰ ਲੜਾਇਆ
ਭਾਣੇਂ ਵਿੱਚ ਰਹਿ ਗੁਰੂ ਨੇ ਸ਼ੁਕਰ ਮਨਾਇਆ
ਹੱਥੀਂ ਆਪ ਤੋਰੇ ਸੀ ਜਿਗਰ ਦੇ ਟੋਟੇ
ਗੁਰੂ ਜੀ ਦੇ ਲਾਲ
ਮਾਤਾ ਗੁਜਰੀ ਦੇ ਪੋਤੇ
ਦੋ ਚਮਕੌਰ ਚ ਲੜੇ
ਦੋ ਨੀਆਂ ਚ ਖ੍ਹਲੋਤੇ
ਕਹਿਰ ਗੰਗੂਂ ਨੇ ਕਮਾਇਆ
ਮਸੂਮਾਂ ਨੂੰ ਕੈਦ ਸੀ ਕਰਵਾਇਆ
ਭਾਗ ਹੋ ਗਏ ਤੇਰੇ ਗੰਗੂਆ ਉਏ ਖੋਟੇ
ਗੁਰੂ ਜੀ ਦੇ ਲਾਲ
ਮਾਤਾ ਗੁਜਰੀ ਦੇ ਪੋਤੇ
ਦੋ ਚਮਕੌਰ ਚ ਲੜੇ
ਦੋ ਨੀਆਂ ਚ ਖ੍ਹਲੋਤੇ
ਉਮਰ ਨਿਆਣੀ ਤੇ ਹੌਸਲੇ ਬੁਲੰਦ ਸੀ
ਚਿਣ ਦਿੱਤੀ ਉੱਚੀ ਵੈਰੀਆਂ ਨੇ ਕ੍ਹੰਧ ਸੀ
ਸਿੱਧੂ ਕਿਵੇਂ ਸਿਫ਼ਤਾਂ ਲਿਖੇ ਮੇਰੇ ਮੁੱਕ ਗਏ ਨੇ ਪੋਟੇ
ਗੁਰੂ ਜੀ ਦੇ ਲਾਲ
ਮਾਤਾ ਗੁਜਰੀ ਦੇ ਪੋਤੇ
ਦੋ ਚਮਕੌਰ ਚ ਲੜੇ
ਦੋ ਨੀਆਂ ਚ ਖ੍ਹਲੋਤੇ
ਮੀਤੇ ਜੰਗ ਦੇ ਮੈਦਾਨ ਵਿੱਚ ਲਾਉਂਦੇ ਸੀ ਜੈਕਾਰੇ
ਲਾੜੀ ਮੌਤ ਨਾਲ ਸੀ ਵਿਆਹੇ ਪੁੱਤ ਚਾਰੇ
ਨਾ ਬ੍ਹੰਨੇ ਸੇਹਰੇ ਨਾ ਚੁੰਨੀਆਂ ਨੂੰ ਗੋਟੇ
ਗੁਰੂ ਜੀ ਦੇ ਲਾਲ
ਮਾਤਾ ਗੁਜਰੀ ਦੇ ਪੋਤੇ
ਦੋ ਚਮਕੌਰ ਚ ਲੜੇ
ਦੋ ਨੀਆਂ ਚ ਖ੍ਹਲੋਤੇ

ਅਮਰਜੀਤ ਸਿੰਘ ਸਿੱਧੂ ਬਠਿੰਡਾ
9464073505