
ਉੱਚਾ ਧਰਮ ਦਾ ਡੇਰਾ ਏ ,
ਪਟਨੇ ‘ਚ ਚੰਨ ਚੜਿਆ, ਓਹਨੇ ਚੁੱਕਿਆ ਹਨੇਰਾ ਏ।
ਘਟਾ ਅੰਬਰਾਂ ਤੇ ਛਾਈਆਂ ਨੇ,
ਧੰਨ ਧੰਨ ਮਾਤਾ ਗੁਜਰੀ, ਅੱਜ ਮਿਲਣ ਵਧਾਈਆਂ ਨੇ।
ਵੇਖੋ ਅੰਬੀਆਂ ਨੂੰ ਬੂਰ ਪਿਆ,
ਨਿੱਕੇ ਜਿਹੇ ਚੰਨ ਮੁੱਖ ਤੋਂ ,ਕਿਵੇਂ ਚਮਕਦਾ ਏ ਨੂਰ ਪਿਆ।
ਅੱਜ ਘਰ ਦਾ ਖਿਡੌਣਾਂ ਏ,
ਕੱਲ੍ਹ ਇਹਨੇ ਤੇਗ ਫੜਕੇ,ਨਵਾਂ ਪੰਥ ਸਜਾਉਣਾ ਏ।
ਆਇਆ ਜੱਗ ਦੀ ‘ਦੁਆ ਸੁਣ ਕੇ,
ਜ਼ਾਲਮਾਂ ਤੇ ਦੁਸ਼ਟਾਂ ਨੂੰ,ਹੱਥੀ ਮਾਰੇਗਾ ਇਹ ਚੁਣ ਚੁਣ ਕੇ।
ਓਹਦੀ ਸ਼ਾਨ ਨਿਰਾਲੀ ਏ,
ਪ੍ਰੇਮ ਤੇ ਪਿਆਰ ਲਈ, ਆਇਆ ਦੁਨੀਆਂ ਦਾ ਵਾਲੀ ਏ ।
ਕੋਈ ਦੀਪ ਜਗਾ ਲਈਏ,
ਮਖ਼ਮਲੀ ਕਦਮਾਂ ਤੇ,ਸਿਰ ‘ਰਮਨ ਝੁਕਾ ਲਈਏ।
ਰਮਨਦੀਪ ‘ਰਮਣੀਕ ‘

98770 65564