ਫ਼ਰੀਦਕੋਟ 17 ਦਸੰਬਰ (ਵਰਲਡ ਪੰਜਾਬੀ ਟਾਈਮਜ਼)
ਅੱਜ ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਰੋਜ ਗਾਰਡਨ ਵਿਚ ਮੁਲਾਜਮਾਂ ਵੱਲੋ ਬਣਾਈ ਆਊਟ ਸੋਰਸਿੰਗ ਸਾਂਝੀ ਤਾਲਮੇਲ ਕਮੇਟੀ ਵੱਲੋ ਭਾਰੀ ਇਕੱਠ ਕੀਤਾ ਗਿਆ। ਜਿਸ ਵਿਚ ਆਊਟ ਸੋਰਸਿੰਗ ਤੇ ਕੰਮ ਕਰ ਰਹੀਆ, ਸਾਰੀਆਂ ਕੈਟਾਗਿਰੀ ਦੇ ਮੁਲਾਜ਼ਮਾਂ ਵੱਲੋ ਵਧ ਚੜ੍ਹ ਕੇ ਹਿੱਸਾ ਲਿਆ ਗਿਆ। ਇਸ ਮੀਟਿੰਗ ਦੀ ਅਗਵਾਈ ਆਊਟ ਸੋਰਸਿੰਗ ਸਾਂਝੀ ਤਾਲਮੇਲ ਕਮੇਟੀ ਦੇ ਆਗੂ ਪ੍ਰਧਾਨ ਲਾਭ ਸਿੰਘ, ਕਿਰਨਪਾਲ ਕੌਰ ਤੇ ਕਮਲਜੀਤ ਸਿੰਘ ਜੀ ਦੀ ਦੇਖ ਰੇਖ ਹੇਠ ਹੋਈ।
ਮੀਟਿੰਗ ਵਿੱਚ ਬੋਲਦਿਆਂ ਪ੍ਰਧਾਨ ਲਾਭ ਸਿੰਘ ਤੇ ਹੋਰ ਆਗੂਆਂ ਨੇ ਦੱਸਿਆ ਕਿ ਅਸੀ ਪਿਛਲੇ 15-16 ਸਾਲਾਂ ਤੋ ਆਪਣੀ ਤਨਦੇਹੀ ਨਾਲ ਕੰਮ ਕਰ ਰਹੇ ਹਾਂ । ਪਰ ਸਾਡੀਆਂ ਤਨਖਾਹਾਂ ਬਹੁਤ ਘੱਟ ਹਨ ਤੇ ਨਾ ਕੋਈ ਸਿਹਤ ਬੀਮਾ ਹੈ । ਜੋ ਤਨਖਾਹ ਦਿੱਤੀ ਜਾਂਦੀ ਹੈ , ਉਸ ਨਾਲ ਪਰਿਵਾਰ ਦਾ ਗੁਜਾਰਾ ਬੜੀ ਮੁਸ਼ਕਿਲ ਨਾਲ ਚੱਲਦਾ ਹੈ । ਸਾਡੇ ਮੁਲਜ਼ਮਾਂ ਵੱਲੋ ਕਰੋਨਾ ਬਿਮਾਰੀ ਸਮੇ ਵੀ , ਆਪਣੀਆ ਡਿਊਟੀਆਂ ਤੇ ਬਣੇ ਰਹੇ । ਸਾਡੇ ਮੁਲਾਜ਼ਮਾਂ ਦੀ ਮੰਗ ਹੈ ਕਿ ਸਾਡੀਆ ਤਨਖਾਹਾਂ ਵਿਚ ਵਾਧਾ ਕੀਤਾ ਜਾਵੇ ਤੇ ਘੱਟੋ-ਘੱਟ 10 ਲੱਖ ਦਾ ਬੀਮਾਂ ਅਤੇ ਹਰ ਇੱਕ ਕੈਟੇਗਿਰੀ ਦੇ ਮੁਲਾਜ਼ਮ ਨੂੰ ਅਚਨਚੇਤ ( CL) ਜਰੂਰ ਦਿੱਤੀ ਜਾਵੇ । ।
ਜੇਕਰ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇ ਦੌਰਾਨ , ਅਸੀ ਭਰਾਤਰੀ ਜੱਥੇਬੰਦੀਆ ਨਾਲ ਮਿਲ ਕੇ ਸੰਘਰਸ਼ ਦਾ ਰੂਪ ਦੇਵਾਂਗੇ ਤੇ ਇਸ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ । ਇਸ ਸਮੇ ‘ਪੰਜਾਬ ਸੁਬਾਰਡੀਨੇਟ ਫੈਡਰੇਸ਼ਨ’ , ਪੰਜਾਬ ਦੇ ਆਗੂ ਜਤਿੰਦਰ ਕੁਮਾਰ ਵੱਲੋ ਕਿਹਾ ਸਾਰੇ ਮੁਲਾਜਮਾਂ ਨੂੰ ਇੱਕ ਝੰਡੇ ਹੇਠ ਇਕੱਠਾ ਹੋਣਾ ਪਵੇਗਾ। ਫਿਰ ਤੁਹਾਡੀਆਂ ਮੰਗਾਂ ਦੀ ਪੂਰਤੀ ਹੋਵੇਗੀ । ਇਸ ਸਮੇ ਹਾਜ਼ਰ ਲਲਿਤ ਕੁਮਾਰ, ਪ੍ਰੀਤਮ, ਜਸਵਿੰਦਰ ਸਿੰਘ, ਕਸ਼ਮੀਰ ਮਾਨਾ ਜਰਨਲ ਸਕੱਤਰ, ਬ੍ਰਿਜ ਕਿਸ਼ੋਰ, ਰਵੀ , ਰੇਖਾ ਰਾਣੀ , ਸੰਨੀ , ਸਤਨਾਮ ਸਿੰਘ, ਬੰਨੀ , ਸਰਬਜੀਤ ਫਿੱਡੇ , ਸੁਖਬੀਰ ਬਾਬਾ , ਰਾਜਵਿੰਦਰ ਸਿੰਘ, ਜਸਮੇਲ ਸਿੰਘ, ਰਾਜਵਿੰਦਰ ਕੌਰ, ਚੰਦਨ , ਕੁਲਦੀਪ ਸਿੰਘ, ਬਲਜੀਤ ਸਿੰਘ, ਸਤਰੋਹਨ, ਗੁਰਤੇਜ ਸਿੰਘ, ਸੁਭਾਸ਼, ਰਜਿੰਦਰ, ਦੀਪਕ , ਦਵਿੰਦਰ ਘਾਰੂ , ਪ੍ਰਦੀਪ ਭਾਊ , ਸਾਈਮਨ ਮਸੀਹ, ਗੁਰਸੇਵਕ, ਬਬਿੰਦਰਪਾਲ , ਜਗਦੀਸ਼ ਆਦਿ ।